ਅੰਮ੍ਰਿਤਸਰ, (ਅਰੋੜਾ)— ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਦਿਨੋ-ਦਿਨ ਕੀਤੇ ਜਾਣ ਵਾਲੇ ਵਾਧੇ ਨੂੰ ਲੈ ਕੇ ਅੱਜ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਵੱਲੋਂ ਪੰਜਾਬ ਪ੍ਰਧਾਨ ਕੌਂਸਲਰ ਮਮਤਾ ਦੱਤਾ ਦੀ ਪ੍ਰਧਾਨਗੀ 'ਚ ਜੀ. ਟੀ. ਰੋਡ ਛੇਹਰਟਾ ਦੇ ਖੰਡਵਾਲਾ ਚੌਕ ਵਿਖੇ ਪੈਟਰੋਲ ਪੰਪ ਨੇੜੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਮਮਤਾ ਦੱਤਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਵਿਚ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਨਾਲ ਉਹ ਹਾਲਾਤ ਪੈਦਾ ਕਰ ਦਿੱਤੇ ਹਨ ਕਿ ਲੋਕ ਸਾਈਕਲ ਅਤੇ ਪੈਦਲ ਚੱਲਣ 'ਤੇ ਮਜਬੂਰ ਹੋ ਗਏ ਹਨ।
ਔਰਤਾਂ ਨੇ ਕੇਂਦਰ ਸਰਕਾਰ ਤੇ ਪੈਟਰੋਲੀਅਮ ਮੰਤਰੀ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਚਿਤਾਵਨੀ ਦਿੱਤੀ ਕਿ ਜੇਕਰ ਪੈਟਰੋਲ, ਡੀਜ਼ਲ ਦੇ ਰੇਟ ਸਥਿਰ ਨਾ ਕੀਤੇ ਗਏ ਤਾਂ ਪੰਜਾਬ ਦੀਆਂ ਸਮੂਹ ਔਰਤਾਂ ਸੜਕਾਂ 'ਤੇ ਉਤਰਨਗੀਆਂ ਅਤੇ ਜੇਕਰ ਫਿਰ ਵੀ ਹਾਲਾਤ ਕਾਬੂ ਵਿਚ ਲਾ ਲਿਆਂਦੇ ਗਏ ਤਾਂ ਪੂਰੇ ਪੰਜਾਬ ਵਿਚ ਅੰਦੋਲਨ ਕੀਤਾ ਜਾਵੇਗਾ। ਪੰਜਾਬ ਪ੍ਰਧਾਨ ਮਮਤਾ ਦੱਤਾ ਨੇ ਰੇਹੜਾ-ਘੋੜਾ ਚਲਾ ਕੇ ਮੋਦੀ ਸਰਕਾਰ ਨੂੰ ਕੋਸਿਆ।
ਇਸ ਮੌਕੇ ਨੀਤੂ ਦੱਤਾ, ਦਰਸ਼ਨਾ ਮਹਿਤਾ, ਮਧੂ ਸ਼ਰਮਾ, ਕ੍ਰਿਸ਼ਨਾ ਠੱਠੂ, ਪਿੰਕੀ ਸਿੰਘ, ਤ੍ਰਿਪਤਾ ਸ਼ਰਮਾ, ਮੀਰਾ ਸ਼੍ਰੀਵਾਸਤਵ, ਭੋਲੀ, ਸੁਦਰਸ਼ਨਾ, ਰੁਪਾਲੀ ਬੱਤਰਾ, ਦਰਸ਼ਨਾ ਬਾਈ, ਮੀਨੂੰ ਰਾਜਪੂਤ, ਅਨੂ, ਵੀਰਪਾਲ, ਮੇਘਾ, ਰਜਨੀ ਮਹਿਰਾ ਤੇ ਕੋਮਲ ਸਮੇਤ ਹੋਰ ਔਰਤਾਂ ਮੌਜੂਦ ਸਨ।
ਕੋਆਪ੍ਰੇਟਿਵ ਸੋਸਾਇਟੀ ਦੀ ਚੋਣ ਮੁੜ ਰੱਦ, ਮੈਂਬਰਾਂ ਨੇ ਪੰਜਾਬ ਸਰਕਾਰ ਖਿਲਾਫ ਕੱਢੀ ਭੜਾਸ
NEXT STORY