ਗੁਰਦਾਸਪੁਰ, (ਵਿਨੋਦ, ਦੀਪਕ)- ਅੱਜ ਕਿਸਾਨ, ਮਜ਼ਦੂਰ, ਇਸਤਰੀ ਅਤੇ ਨੌਜਵਾਨ ਜਥੇਬੰਦੀਆਂ ਵੱਲੋਂ ਸਥਾਨਕ ਨਹਿਰੂ ਪਾਰਕ 'ਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਦਿਆਂ ਸਿਵਲ ਸਰਜਨ ਨੂੰ ਮੰਗ-ਪੱਤਰ ਦਿੱਤਾ ਗਿਆ।ਜਥੇਬੰਦੀ ਦੇ ਆਗੂਆਂ ਨੇ ਸਿਵਲ ਸਰਜਨ ਨੂੰ ਦੱਸਿਆ ਕਿ ਪਿੰਡ ਦਾਰਾਪੁਰ ਵਾਸੀ ਅੰਮ੍ਰਿਤਪਾਲ ਅਤੇ ਉਸ ਦੇ ਗੈਰ-ਸਮਾਜੀ ਗਿਰੋਹ ਨੇ ਪਿੰਡ 'ਚ ਪਹਿਲਾਂ ਮਜ਼ਦੂਰਾਂ 'ਤੇ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਸੱਟਾਂ ਮਾਰੀਆਂ ਤੇ ਆਪ ਖੁਦ ਪੀ. ਐੱਚ. ਸੀ. ਹਰਚੋਵਾਲ 'ਚ ਦਾਖ਼ਲ ਹੋ ਗਏ ਤੇ ਡਾਕਟਰ ਨੂੰ ਮੋਟੀ ਰਿਸ਼ਵਤ ਦੇ ਕੇ 26 ਦੇ ਝੂਠੇ ਪਰਚੇ ਬਣਵਾ ਲਏ। ਇਨ੍ਹਾਂ ਨੂੰ ਕਾਹਨੂੰਵਾਨ ਅਤੇ ਗੁਰਦਾਸਪੁਰ ਹਸਪਤਾਲ ਵਿਚ ਦਾਖ਼ਲ ਨਹੀਂ ਕੀਤਾ ਗਿਆ ਕਿਉਂਕਿ ਇਨ੍ਹਾਂ ਦੇ ਕੋਈ ਸੱਟ ਤਾਂ ਦੂਰ ਝਰੀਟ ਤੱਕ ਨਹੀਂ ਲੱਗੀ ਸੀ।
ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਝੂਠੇ ਪਰਚੇ ਕੱਟਣ ਵਾਲੇ ਡਾਕਟਰ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਅਤੇ ਉਸ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਗੁਰਦਿਆਲ ਘੁਮਾਣ ਸੂਬਾ ਪ੍ਰਧਾਨ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਸੁਬੇਗ ਸਿੰਘ ਠੱਠਾ ਜ਼ਿਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ, ਬੀਬੀ ਨੀਲਮ ਘੁਮਾਣ ਸੂਬਾ ਪ੍ਰਧਾਨ ਜਨਵਾਦੀ ਇਸਤਰੀ ਸਭਾ, ਕਰਮ ਸਿੰਘ ਵਰਸਾਲਚੱਕ ਪ੍ਰਧਾਨ ਲਾਲ ਝੰਡਾ ਭੱਠਾ ਲੇਬਰ ਯੂਨੀਅਨ, ਸਵਿੰਦਰ ਪਾਲ ਸਿੰਘ ਭਾਰਤੀ ਕਿਸਾਨ ਯੂਨੀਅਨ, ਮੰਗਲ ਸਿੰਘ ਮੀਤ ਪ੍ਰਧਾਨ, ਕਰਮ ਸਿੰਘ ਮਜ਼ਦੂਰ ਯੂਨੀਅਨ, ਅਜੀਤ ਸਿੰਘ ਭਰਥ, ਰਣਬੀਰ ਸਿੰਘ ਤੇ ਸਤਨਾਮ ਸਿੰਘ ਪਨੂੰ ਨੇ ਕਿਹਾ ਕਿ ਜਦੋਂ ਜਥੇਬੰਦੀਆਂ ਦੇ ਆਗੂ ਪੀ. ਐੱਚ. ਸੀ. ਹਰਚੋਵਾਲ ਗਏ ਤਾਂ ਉਥੇ ਕੋਈ ਵੀ ਉਕਤ ਗਿਰੋਹ ਦਾ ਮੈਂਬਰ ਦਾਖ਼ਲ ਨਹੀਂ ਸੀ।
ਦੂਜੇ ਪਾਸੇ ਸਿਵਲ ਸਰਜਨ ਨੇ ਆਗੂਆਂ ਨੂੰ ਤਿੰਨ ਮੈਂਬਰੀ ਪੈਨਲ ਬਣਾ ਕੇ ਮਾਮਲੇ ਦੀ ਜਾਂਚ ਕਰਨ ਦਾ ਭਰੋਸਾ ਦਿੱਤਾ।
ਐੱਮ.ਐੱਚ-17 ਜਹਾਜ਼ ਹਾਦਸੇ 'ਚ ਸਾਡੀ ਮਿਜ਼ਾਇਲ ਸ਼ਾਮਲ ਨਹੀਂ ਸੀ : ਰੂਸ
NEXT STORY