ਦੇਵਾਸ— ਉਦੈਨਗਰ ਥਾਣਾ ਦੇ ਪਿੰਡ ਰਤਨਪੁਰ 'ਚ ਭਿਆਨਕ ਅੱਗ 'ਚ 13 ਘਰ ਸੜ ਕੇ ਸੁਆਹ ਹੋ ਗਏ। ਜਾਣਕਾਰੀ ਮੁਤਾਬਕ ਪਿੰਡ ਦੇ ਹੀ ਇਕ ਘਰ 'ਚ ਅਚਾਨਕ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਬੇਕਾਬੂ ਹੋ ਕੇ ਆਲੇ-ਦੁਆਲੇ ਦੇ ਘਰਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਅੱਗ 'ਚ ਇਕ ਮਹਿਲਾ ਅਤੇ ਇਕ ਵਿਅਕਤੀ ਝੁਲਸ ਗਏ, ਜਦਕਿ ਤਿੰਨ ਬੱਕਰੀਆਂ ਵੀ ਜਿੰਦਾਂ ਸੜ ਗਈਆਂ ਅਤੇ ਦੋ ਬਲਦ ਬੁਰੀ ਤਰ੍ਹਾਂ ਝੁਲਸ ਗਏ।
ਦੱਸ ਦੱਈਏ ਕਿ ਜਿਸ ਸਮੇਂ ਅੱਗ ਲੱਗੀ, ਉਦੋਂ ਜ਼ਿਆਦਾਤਰ ਪੀੜਤ ਪਰਿਵਾਰ ਤੇਂਦੂਪਤਾ ਭੰਡਾਰਨ ਮਜ਼ਦੂਰੀ ਕਰਨ ਲਈ ਘਰ ਤੋਂ ਬਾਹਰ ਸਨ। ਅਚਾਨਕ ਲੱਗੀ ਅੱਗ ਨਾਲ ਪੂਰੇ ਪਿੰਡ 'ਚ ਹੜਕੰਪ ਮਚ ਗਿਆ ਅਤੇ ਲੋਕਾਂ ਨੇ ਘਰਾਂ ਤੋਂ ਨਿਕਲ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਨਾਲ ਘਰ ਦਾ ਸਾਮਾਨ, ਨਕਦੀ ਸਮੇਤ ਲੱਖਾਂ ਰੁਪਇਆਂ ਦਾ ਨੁਕਸਾਨ ਹੋਇਆ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਸਖਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ, ਜਦਕਿ ਉਦੋਂ ਤੱਕ 10 ਤੋਂ ਜ਼ਿਆਦਾ ਮਕਾਨਾਂ ਸਮੇਤ ਘਰ ਦਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ।
ਵਿਧਾਇਕ ਨੇ ਕੀਤਾ ਮਦਦ ਦਾ ਐਲਾਨ—
ਵਿਧਾਇਕ ਚੰਪਾਲਾਲ ਦੇਵੜਾ ਨੇ ਕੀਤੀ ਪੀੜਤਾ ਦੇ ਵਿਚਕਾਰ ਪਹੁੰਚ ਕੇ ਉਨ੍ਹਾਂ ਨਾਲ ਚਰਚਾ ਕੀਤੀ। ਨਾਲ ਹੀ ਸਾਰੇ ਪੀੜਤਾਂ ਨੂੰ ਪ੍ਰਧਾਨ ਮੰਤਰੀ ਰਿਹਾਇਸ਼ ਸੁਵਿਧਾ, ਇਕ ਕੁਇੰਟਲ ਅਨਾਜ਼, ਬਰਤਨ, ਕੱਪੜੇ, ਔਕ ਮੁੱਖ ਮੰਤਰੀ ਰਾਹਤ ਕੋਸ਼ ਨਾਲ ਵੀ ਆਰਥਿਕ ਰਾਹਤ ਦਿਵਾਉਣ ਦੀ ਗੱਲ ਕਹੀ।
BMW ਨੇ ਆਪਣੇ ਕਰਮਚਾਰੀਆਂ ਲਈ ਬਣਾਇਆ ਖਾਸ ਕੰਸੈਪਟ
NEXT STORY