ਚੰਡੀਗੜ੍ਹ, (ਸੁਸ਼ੀਲ)- ਹਰਿਆਣਾ ਦੇ ਗੁਰੂਗ੍ਰਾਮ ਵਿਚ ਖੁੱਲ੍ਹੇ ਮੈਦਾਨ ਵਿਚ ਨਮਾਜ਼ ਪੜ੍ਹਨ ਦੇ ਵਿਰੋਧ ਵਿਚ ਅਖਿਲ ਭਾਰਤੀ ਸੰਤ ਪ੍ਰੀਸ਼ਦ ਦੇ ਕਨਵੀਨਰ ਬਾਬਾ ਯਤੀ ਨਰਸਿੰਘ ਨੰਦ ਸਰਸਵਤੀ ਮਹਾਰਾਜ ਨੇ ਅੱਜ ਆਪਣੇ 9 ਸਾਥੀਆਂ ਨਾਲ ਹਰਿਆਣਾ ਸੀ. ਐੱਮ. ਹਾਊਸ ਦੇ ਬਾਹਰ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਇਥੇ ਤਾਇਨਾਤ ਜਵਾਨਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਤਾਂ ਸੈਕਟਰ-3 ਥਾਣਾ ਪੁਲਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਬਾਬਾ ਯਤੀ ਨਰਸਿੰਘ ਨੰਦ ਸਰਸਵਤੀ ਸਮੇਤ 10 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਵਿਚ ਯਤੀ ਸਤਿਆ ਨੰਦ ਸਰਸਵਤੀ, ਅਰੁਣਾ ਸਕਸੈਨਾ, ਬਾਬਾ ਪਰਮਿੰਦਰ ਆਰੀਆ, ਯਤੀ ਬਜਰੰਗਾ ਨੰਦ ਸਰਸਵਤੀ, ਸੋਨੂੰ ਯਾਦਵ, ਭੀਮ ਨਾਇਕ, ਵਿਕਰਮ ਸਿੰਘ ਯਾਡਨ, ਵਿਜੇ ਯਾਦਵ, ਅਮਿਤ ਕੁਮਾਰ ਯਾਦਵ ਸ਼ਾਮਲ ਹਨ। ਪੁਲਸ ਨੇ ਇਨ੍ਹਾਂ 'ਤੇ ਧਾਰਾ 107/151 ਤਹਿਤ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਨੂੰ ਸੋਮਵਾਰ ਨੂੰ ਐੱਸ. ਡੀ. ਐੱਮ. ਕੋਰਟ ਵਿਚ ਪੇਸ਼ ਕੀਤਾ ਜਾਵੇਗਾ।
ਪੀ. ਯੂ. ਸੀ ਕਲਾਸ ਕਰਮਚਾਰੀਆਂ ਨੂੰ 6 ਸਾਲਾਂ ਬਾਅਦ ਦੇ ਰਿਹੈ ਯੂਨੀਫਾਰਮ
NEXT STORY