ਨਵੀਂ ਦਿੱਲੀ— ਹੱਥਾਂ ਨੂੰ ਅਟ੍ਰੈਕਟਿਵ ਬਣਾਉਣ ਲਈ ਨਹੁੰਆਂ ਦਾ ਖਾਸ ਰੋਲ ਹੈ। ਨਹੁੰ ਲੰਬੇ ਅਤੇ ਸਾਫ-ਸੁਥਰੇ ਹੋਣ ਤਾਂ ਉਸ 'ਤੇ ਕੀਤਾ ਗਿਆ ਨੇਲਆਰਟ ਵੀ ਉਂਨਾ ਹੀ ਅਟ੍ਰੈਕਟਿਵ ਲੱਗਦਾ ਹੈ। ਕਈ ਵਾਰ ਕੁਝ ਲੜਕੀਆਂ ਇਸ ਨੂੰ ਵਧਾਉਣ ਦੀ ਕੋਸ਼ਿਸ਼ ਤਾਂ ਕਰਦੀਆਂ ਹੀ ਹਨ ਪਰ ਇਹ ਕਮਜ਼ੋਰੀ ਜਾਂ ਫਿਰ ਪ੍ਰਾਪਰ ਦੇਖਭਾਲ ਨਾ ਕਰਨ ਦੀ ਵਜ੍ਹਾ ਨਾਲ ਟੁੱਟਣ ਲੱਗਦੇ ਹਨ। ਜੇ ਤੁਸੀਂ ਵੀ ਇਸ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਇਸ ਨੂੰ ਲੰਬਾ ਅਤੇ ਮਜ਼ਬੂਤ ਬਣਾਉਣ ਲਈ ਕੁਝ ਘਰੇਲੂ ਉਪਾਅ ਦੀ ਵਰਤੋਂ ਕਰ ਸਕਦੀ ਹੋ, ਜਿਸ ਨਾਲ ਤੁਹਾਡੇ ਹੱਥ ਵੀ ਅਟ੍ਰੈਕਟਿਵ ਲੱਗਣਗੇ।
1. ਨਾਰੀਅਲ ਤੇਲ
ਟੁੱਟਦੇ ਹੋਏ ਨਹੁੰਆਂ ਨੂੰ ਮਜ਼ਬੂਤ ਕਰਨ ਲਈ ਨਾਰੀਅਲ ਦਾ ਤੇਲ ਕਾਫੀ ਫਾਇਦੇਮੰਦ ਹੈ। ਇਸ ਦੀ ਵਰਤੋਂ ਕਰਨ ਲਈ ਨਾਰੀਅਲ ਤੇਲ ਨੂੰ ਹਲਕਾ ਕੋਸਾ ਕਰ ਲਓ ਅਤੇ ਫਿਰ ਆਪਣੇ ਨਹੁੰਆਂ ਨੂੰ ਇਸ ਤੇਲ 'ਚ 5 ਮਿੰਟ ਤਕ ਡੁਬਾਓ। ਇਸ ਉਪਾਅ ਨੂੰ ਦਿਨ 'ਚ 2 ਵਾਰ ਕਰੋ ਅਤੇ ਰਾਤ ਨੂੰ ਸੌਂਣ ਤੋਂ ਪਹਿਲਾਂ ਕਰੋ।
2. ਐਪਲ ਸਾਈਡਰ ਵਿਨੇਗਰ
ਇਸ ਨਾਲ ਤੁਸੀਂ ਟੁੱਟਦੇ ਹੋਏ ਨਹੁੰਆਂ ਤੋਂ ਬੜੀ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ। ਇਸ ਲਈ ਐਪਲ ਸਾਈਡਰ ਵਿਨੇਗਰ ਨੂੰ ਪਾਣੀ 'ਚ ਮਿਲਾਓ ਅਤੇ ਇਸ 'ਚ ਨਹੁੰਆਂ ਨੂੰ ਕੁਝ ਮਿੰਟਾਂ ਲਈ ਡੁੱਬੋ ਕੇ ਰੱਖੋ। ਇਸ ਉਪਾਅ ਨੂੰ ਦਿਨ 'ਚ ਕਈ ਵਾਰ ਕਰੋ। ਇਸ ਨਾਲ ਨਹੁੰਆਂ 'ਚ ਨਿਖਾਰ ਵੀ ਕਾਫੀ ਆਵੇਗਾ।
3. ਵਿਟਾਮਿਨ ਈ ਦੇ ਕੈਪਸੂਲ
ਨਹੁੰਆਂ ਨੂੰ ਮਜ਼ਬੂਤ ਬਣਾਉਣ ਲਈ ਵਿਟਾਮਿਨ ਈ ਦੇ ਕੈਪਸੂਲ ਨੂੰ ਤੋੜ ਕੇ ਇਸ 'ਚੋਂ ਤੇਲ ਕੱਢ ਲਓ ਅਤੇ ਰਾਤ ਨੂੰ ਸੌਂਣ ਤੋਂ ਪਹਿਲਾਂ ਇਸ ਨਾਲ ਆਪਣੇ ਨਹੁੰਆਂ ਦੀ 10 ਮਿੰਟ ਤਕ ਮਸਾਜ ਕਰੋ। ਇਸ ਨੂੰ ਲਗਾਤਾਰ 2 ਤੋਂ 3 ਹਫਤਿਆਂ ਤਕ ਕਰਨ ਨਾਲ ਤੁਹਾਡੇ ਨਹੁੰ ਟੁੱਟਣੇ ਬੰਦ ਹੋ ਜਾਣਗੇ ਅਤੇ ਇਸ ਦੀ ਗ੍ਰੋਥ ਵੀ ਵਧੇਗੀ।
4. ਟੀ ਟ੍ਰੀ ਆਇਲ
ਟੀ ਟ੍ਰੀ ਆਇਲ 'ਚ ਵਿਟਾਮਿਨ ਈ ਭਰਪੂਰ ਮਾਤਰਾ 'ਚ ਮੌਜੂਦ ਹੁੰਦਾ ਹੈ ਜੋ ਨਹੁੰਆਂ ਨੂੰ ਟੁੱਟਣ ਤੋਂ ਬਚਾਉਂਦਾ ਹੈ। ਇਸ ਲਈ ਤੇਲ ਨੂੰ ਹਲਕਾ ਕੋਸਾ ਕਰਕੇ ਨਹੁੰਆਂ ਨੂੰ 30 ਮਿੰਟ ਲਈ ਇਸ 'ਚ ਡੁਬਾਓ ਅਤੇ ਫਿਰ ਹਲਕੇ ਗਰਮ ਪਾਣੀ ਨਾਲ ਇਸ ਨੂੰ ਧੋ ਲਓ। ਤੁਹਾਨੂੰ ਇਸ ਦਾ ਅਸਰ 1 ਹਫਤੇ 'ਚ ਦਿੱਖਣ ਲੱਗੇਗਾ।
ਪੰਜਵੇਂ ਮੁਫਤ ਨਕਲੀ ਅੰਗ ਸਹਾਇਤਾ ਕੈਂਪ ਦੀਆਂ ਤਿਆਰੀਆਂ 'ਚ ਜੁੱਟਿਆ ਭਾਰਤ ਵਿਕਾਸ ਪ੍ਰਸ਼ੀਦ
NEXT STORY