ਜਬਲਪੁਰ— ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲੇ 'ਚ ਬੀਤੀ ਰਾਤ ਇਕ ਬਲੈਰੋ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਬਲੈਰੋ ਸਵਾਰ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ ਇਕ ਦੀ ਹਾਲਤ ਗੰਭੀਰ ਹੈ। ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਦੀ ਰਾਤ ਨੂੰ ਬਲੈਰੋ ਤੋਂ ਸਾਗਰ ਵਾਸੀ ਕੁਝ ਲੋਕ ਉਤਰ ਪ੍ਰਦੇਸ਼ ਆ ਰਹੇ ਸਨ। ਉਦੋਂ ਗੁਲਗੰਜ ਥਾਣਾ ਖੇਤਰ ਦੇ ਉਸਾਰੀ ਹੋ ਰਹੇ ਟੋਲ ਪਲਾਜ਼ਾ ਦੇ ਕਰੀਬ ਇਕ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟੱਕਰ ਮਾਰਨ ਵਾਲੇ ਦਾ ਪਤਾ ਨਹੀਂ ਚੱਲ ਸਕਿਆ ਹੈ।
ਸ਼ਾਹਿਦ ਅਫਰੀਦੀ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ, ਲਾਰਡਜ਼ 'ਤੇ ਮਿਲਿਆ ਵੱਡਾ ਸਨਮਾਨ
NEXT STORY