ਬਟਾਲਾ, (ਖੋਖਰ)- ਅੱਜ ਸਥਾਨਕ ਕਾਦੀਆਂ ਫਾਟਕ ਕੋਲ ਰੋਡਵੇਜ਼ ਬੱਸ ਨੰਬਰ ਪੀ. ਬੀ. 06 ਐੱਚ. 9712 ਜੋ ਕਿ ਸਵਾਰੀਆਂ ਨਾਲ ਭਰ ਕੇ ਬਟਾਲਾ ਤੋਂ ਪਠਾਨਕੋਟ ਜਾ ਰਹੀ ਸੀ ਜਦੋਂ ਬੱਸ ਸਥਿਤ ਕਾਦੀਆਂ ਫਾਟਕ ਕੋਲ ਪਹੁੰਚੀ ਤਾਂ ਬੱਸ ਦੇ ਇੰਜਣ ਨੂੰ ਅਚਾਨਕ ਅੱਗ ਲੱਗ ਗਈ, ਸਵਾਰੀਆਂ ਨੇ ਬੱਸ 'ਚੋਂ ਉਤਰ ਕੇ ਆਪਣੀ ਜਾਨ ਬਚਾਈ। ਬੱਸ ਦੇ ਡਰਾਈਵਰ ਨੇ ਕਾਦੀਆਂ ਦੇ ਫਾਟਕ ਦੇ ਲਾਗੇ ਕਿਸੇ ਦੀ ਦੁਕਾਨ ਤੋਂ ਪਾਣੀ ਲੈ ਕੇ ਤੁਰੰਤ ਅੱਗ ਬੁਝਾਈ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟੱਲ ਗਿਆ।
ਪਾਕਿ 'ਚ ਨਹੀਂ ਰਿਲੀਜ਼ ਹੋਵੇਗੀ ਇਹ ਬਾਲੀਵੁੱਡ ਫਿਲਮ, ਲੱਗੀ ਪਾਬੰਦੀ
NEXT STORY