ਬੁਢਲਾਡਾ (ਮਨਜੀਤ) — ਪੇਂਡੂ ਵਿਕਾਸ ਅਤੇ ਪੰਚਾਇਤ ਅਫਸਰ ਬਲਾਕ ਬੁਢਲਾਡਾ ਸ : ਮੇਜਰ ਸਿੰਘ ਨਾਲ ਖੁਸ਼ਹਾਲੀ ਦੇ ਰਾਖਿਆਂ ਨੇ ਮਿਲ ਕੇ ਪੇਂਡੂ ਖੇਤਰ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ । ਖੁਸ਼ਹਾਲੀ ਦੇ ਰਾਖੇ ਬਲਾਕ ਬੁਢਲਾਡਾ ਦੇ ਸੁਪਰ ਵਾਈਜਰ ਕੇਵਲ ਸਿੰਘ ਕਲੀਪੁਰ ਅਤੇ ਸੂਬੇਦਾਰ ਮੇਜਰ ਬਲਕਰਨ ਸਿੰਘ ਅਹਿਮਦਪੁਰ ਨੇ ਦੱਸਿਆ ਕਿ ਪੇਂਡੂ ਖੇਤਰਾਂ 'ਚ ਆਂਗਣਵਾੜੀ ਸੈਂਟਰ ਪਿੰਡਾਂ ਦੇ ਵਿਚਕਾਰਲੇ ਹਿੱਸੇ 'ਚ ਬਣਾਏ ਜਾਣ, ਉਥੇ ਪੀਣ ਵਾਲੇ ਪਾਣੀ ਅਤੇ ਬਾਥਰੂਮਾਂ ਦੇ ਪ੍ਰਬੰਧ ਕੀਤੇ ਜਾਣ, ਹੈਲਪਰਾਂ ਅਤੇ ਵਰਕਰਾਂ ਦੀ ਘਾਟ ਨੂੰ ਸੈਂਟਰਾਂ 'ਚ ਪੂਰਾ ਕੀਤਾ ਜਾਵੇ । ਮਨਰੇਗਾ ਸਕੀਮ ਅਧੀਨ ਸਕੂਲਾਂ 'ਚ ਲੌੜੀਂਦੇ ਕਮਰੇ, ਪੀਣ ਵਾਲੇ ਪਾਣੀ ਅਤੇ ਹੋਰ ਘਾਟਾਂ ਨੂੰ ਸਕੂਲਾਂ 'ਚ ਪਹਿਲ ਦੇ ਅਧਾਰ 'ਤੇ ਹੱਲ ਕਰਵਾਇਆ ਜਾਵੇ ਅਤੇ ਬਾਰਿਸ਼ਾਂ ਤੋਂ ਪਹਿਲਾਂ ਗੰਦੇ ਪਾਣੀ ਦੇ ਨਿਕਾਸ ਲਈ ਪ੍ਰਬੰਧ ਕੀਤੇ ਜਾਣ ਤਾਂ ਕਿ ਬਾਰਿਸ਼ਾਂ ਦੌਰਾਨ ਕੋਈ ਸਮੱਸਿਆ ਨਾ ਆਵੇ। ਇਸ ਤੋਂ ਇਲਾਵਾ ਹੋਰ ਵੀ ਸਮੱਸਿਆਵਾਂ ਬੀ.ਡੀ.ਪੀ.ਓ ਦੇ ਧਿਆਨ 'ਚ ਲਿਆਂਦੀਆਂ ਗਈਆਂ। ਇਸ ਮੌਕੇ ਬੀ.ਡੀ.ਪੀ.ਓ ਮੇਜਰ ਸਿੰਘ ਨੇ ਭਰੋਸਾ ਦਿੱਤਾ ਜੋ ਵੀ ਸਮੱਸਿਆਵਾਂ ਧਿਆਨ 'ਚ ਲਿਆਂਦੀਆਂ ਜਾਣਗੀਆਂ, ਉਨ੍ਹਾਂ ਨੂੰ ਹੱਲ ਕਰਵਾਇਆ ਜਾਵੇਗਾ । ਇਸ ਮੌਕੇ ਹੋਲਦਾਰ ਅਮਰੀਕ ਸਿੰਘ ਬੀਰੋਕੇ, ਹੋਲਦਾਰ ਰੋਸ਼ਨ ਲਾਲ, ਹੋਲਦਾਰ ਰਣਜੀਤ ਸਿੰਘ, ਹੋਲਦਾਰ ਬਲਵੀਰ ਸਿੰਘ ਵੀ ਮੌਜੂਦ ਸਨ।
ਬੱਸ ਇਕ ਟੀਕੇ ਨਾਲ ਖਤਮ ਹੋਵੇਗਾ ਪੋਲੀਓ
NEXT STORY