ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਸਖਪਾਲ ਢਿੱਲੋਂ) : ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਵੱਲੋਂ ਕਰਵਾਏ ਜਾਣ ਵਾਲੇ ਪੰਜਾਬ ਸਟੇਟ ਅੰਡਰ-23 ਮੈਚਾਂ ਦੀ ਤਿਆਰੀ ਲਈ ਜ਼ਿਲਾ ਮੁਕਤਸਰ ਦੇ ਨੈਸ਼ਨਲ ਪਬਲਿਕ ਸਕੂਲ ਕ੍ਰਿਕਟ ਗਰਾਉਂਡ 'ਚ ਸ੍ਰੀ ਮੁਕਤਸਰ ਸਾਹਿਬ ਤੇ ਫਿਰਜ਼ਪੁਰ ਦੇ ਅੰਡਰ-23 ਖਿਡਾਰੀਆਂ ਦੀ ਖੇਡੀ ਦੋ ਇਕ ਦਿਨਾਂ ਮੈਚਾਂ ਦੀ ਲੜੀ ਬਰਾਬਰੀ 'ਤੇ ਸਮਾਪਤ ਹੋ ਗਈ। ਇਸ ਸਬੰਧੀ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਪ੍ਰੋ. ਗੁਰਬਾਜ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਹਿਲੇ ਇਕ ਦਿਨਾਂ ਮੈਚ 'ਚ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਗਗਨ 41 ਤੇ ਅਮਰਜੀਤ 41 ਦੌੜਾਂ ਦੀ ਸਹਾਇਤਾ ਨਾਲ ਕੁੱਲ 173 ਦੌੜਾਂ ਬਣਾਈਆਂ ਤੇ ਫਿਰੋਜ਼ਪੁਰ ਦੀ ਟੀਮ ਨੇ ਨਾਇਸੀ 86 ਤੇ ਕਰਨ 58 ਦੀ ਮਦਦ ਨਾਲ ਮੈਚ 8 ਵਿਕਟਾਂ ਨਾਲ ਜਿੱਤਿਆ। ਦੂਜੇ ਇਕ ਦਿਨਾਂ ਮੈਚ 'ਚ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਕੁੰਵਰਦੀਪ 46 ਤੇ ਹਰਪ੍ਰੀਤ 30 ਦੀ ਮਦਦ ਨਾਲ 172 ਦੌੜਾਂ ਬਣਾਈਆਂ ਜਦਕਿ ਜਵਾਬ 'ਚ ਫਿਰੋਜ਼ਪੁਰ ਦੀ ਟੀਮ ਕੇਵਲ 80 ਦੌੜਾਂ ਹੀ ਬਣਾ ਸਕੀ। ਅਮਰਜੀਤ ਨੇ 4 ਤੇ ਨਵਦੀਪ ਨੇ 3 ਖਿਡਾਰੀਆਂ ਨੂੰ ਆਉਟ ਕਰ ਦਿੱਤਾ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ 92 ਦੌੜਾਂ ਦੇ ਵੱਡੇ ਫਰਕ ਨਾਲ ਇਹ ਮੈਚ ਜਿੱਤ ਲਿਆ। ਇਸ ਸਮੇਂ ਕੋਚ ਅਕਾਸ਼ਦੀਪ, ਕੋਚ ਰਾਜਦੀਪ ਅਦਿ ਹਾਜ਼ਰ ਸਨ।
ਮੈਕਰੋਂ ਨੇ ਸੰਘਰਸ਼ ਦੇ ਖਤਰੇ ਦੀ ਦਿੱਤੀ ਚਿਤਾਵਨੀ
NEXT STORY