ਹੰਬੜਾਂ(ਧਾਲੀਵਾਲ, ਜ.ਬ.)-ਅੱਜ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਵਲੀਪੁਰ ਖੁਰਦ, ਵਲੀਪੁਰ ਕਲਾਂ ਦੇ ਨਜ਼ਦੀਕ ਲੰਘ ਰਹੇ ਸਤਲੁਜ ਦਰਿਆ 'ਚ ਪੈਂਦੇ ਬੁੱਢੇ ਨਾਲੇ ਦੇ ਜ਼ਹਿਰੀਲੇ ਪਾਣੀ ਨੂੰ ਦੇਖਿਆ ਤੇ ਉਸ ਤੋਂ ਬਾਅਦ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਆਖਿਆ ਕਿ ਪੰਜਾਬ ਸਰਕਾਰ ਦਾ ਜਨਾਜ਼ਾ ਨਿਕਲ ਚੁੱਕਾ ਹੈ ਇਹ ਸਰਕਾਰ ਹਰ ਫਰੰਟ 'ਤੇ ਫੇਲ ਸਾਬਤ ਹੋ ਚੁੱਕੀ ਹੈ ਸਰਕਾਰ ਦੀ ਸਥਿਤੀ ਡਾਵਾਂਡੋਲ ਹੈ ਜਲਦੀ ਹੀ ਪੰਜਾਬ 'ਚ ਐਮਰਜੈਂਸੀ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਲੋਕਾਂ ਨਾਲ ਖਿਲਵਾੜ ਕੀਤਾ ਹੈ ਜਿਸ ਦੀ ਮਿਸ਼ਾਲ ਸਾਫ-ਸੁਥਰੇ ਪਾਣੀ 'ਚ ਜ਼ਹਿਰ ਘੁਲਦੇ ਤੋਂ ਮਿਲਦੀ ਹੈ । ਆਸਪਾਸ ਦੀਆਂ ਪੰਚਾਇਤਾਂ ਨੇ ਖਹਿਰਾ ਨੂੰ ਦੱਸਿਆ ਕਿ ਇਸ ਦਰਿਆ ਦੇ ਨੇੜਲੇ ਲੋਕ ਕਾਲਾ ਪੀਲੀਆ ਤੇ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਨਾਲ ਮਰ ਚੁੱਕੇ ਹਨ ਹਾਲੇ ਵੀ ਬਹੁਤ ਲੋਕ ਕਈ ਬੀਮਾਰੀਆਂ ਤੋਂ ਪੀੜਤ ਹਨ ਜੋ ਕਿ ਆਪਣਾ ਇਲਾਜ ਕਰਵਾਉਣ ਤੋਂ ਅਸਮਰੱਥ ਹਨ ਪਰ ਸਰਕਾਰਾਂ ਦਾ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਹੈ ਨਾ ਹੀ ਕੋਈ ਮੱਦਦ ਦਿੱਤੀ ਜਾ ਰਹੀ ਹੈ । ਇਸ ਮੌਕੇ ਖਹਿਰਾ ਨੇ ਲੋਕਾਂ ਨੂੰ ਵਿਸਵਾਸ਼ ਦਿਵਾਇਆ ਕਿ ਉਹ ਇਸ ਮਸਲੇ ਨੂੰ ਵਿਧਾਨ ਸਭਾ 'ਚ ਰੱਖਣਗੇ ਤੇ ਜਲਦੀ ਹੀ ਇਸ ਮਸਲੇ ਨੂੰ ਹਾਈਕੋਰਟ 'ਚ ਵੀ ਲਿਜਾਣਗੇ । ਇਸ ਮੌਕੇ ਖਹਿਰਾ ਨੇ ਆਖਿਆ ਕਿ ਕੈਪਟਨ ਸਾਹਿਬ ਘੁੰਮਣਾ ਛੱਡੋ ਪੰਜਾਬ ਵਾਸੀਆਂ ਦੀ ਸੋਚੋ ਜਿਨ੍ਹਾਂ ਸਦਕਾ ਤੁਹਾਨੂੰ ਰਾਜ ਭਾਗ ਨਸੀਬ ਹੋਇਆ ਹੈ ਜਨਤਾ ਤਰਾਹ-ਤਰਾਹ ਕਰਦੀ ਹੈ ਤੁਸੀਂ ਮੌਜ਼-ਮਸਤੀ 'ਚ ਹੀ ਟਾਈਮ ਲੰਘਾਈ ਜਾ ਰਹੇ ਹੋ । ਇਸ ਮੌਕੇ ਉਨ੍ਹਾਂ ਪਿਛਲੀ ਬਾਦਲ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਬਾਦਲ ਸਰਕਾਰ ਨੇ ਕੇਂਦਰ ਵੱਲੋਂ ਦਿੱਤੇ ਕਰੋੜਾਂ ਰੁਪਏ ਜੇ ਸਹੀ ਜਗ੍ਹਾ ਲਗਾਏ ਹੁੰਦੇ ਤਾਂ ਅੱਜ ਇਹ ਦਿਨ ਦੇਖਣੇ ਨਾ ਪੈਂਦੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਸਰਕਾਰ ਨੇ ਇਸ ਮਸਲੇ ਵੱਲ ਕੋਈ ਧਿਆਨ ਨਾ ਦਿੱਤਾ ਤਾਂ ਲੋਕਾਂ ਦੇ ਸਹਿਯੋਗ ਨਾਲ ਇਸ ਬੁੱਢੇ ਨਾਲੇ ਨੂੰ ਭਰ ਦਿੱਤਾ ਜਾਵੇਗਾ । ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।ਇਸ ਮੌਕੇ ਵਿਧਾਇਕ ਸਰਬਜੀਤ ਕੌਰ ਮਾਣੂਕੇ, ਪ੍ਰੀਤਮ ਸਿੰਘ ਅਖਾੜਾ, ਪ੍ਰਧਾਨ ਮੋਹਣ ਸਿੰਘ ਵਿਰਕ, ਸਮਾਜ ਸੇਵਕ ਮੇਵਾ ਸਿੰਘ ਸਲੇਮਪੁਰ, ਅਮਰ ਸਿੰਘ ਵਿਰਕ, ਸਰਪੰਚ ਕਰਨੈਲ ਸਿੰਘ ਲੀਹਾਂ, ਅਜੀਤ ਸਿੰਘ ਘਮਣੇਵਾਲ ਅਤੇ ਹੋਰ ਆਸਪਾਸ ਦੀਆਂ ਪੰਚਾਇਤਾਂ ਹਾਜ਼ਰ ਸਨ।
ਪੰਚਾਇਤਾਂ ਨੂੰ ਤਿੰਨ ਗੁਣਾ ਜ਼ਿਆਦਾ ਕਮਾਈ ਹੁੰਦੀ ਵੇਖ ਬੋਲੀ ਰੱਦ ਕਰਕੇ ਭੱਜਿਆ ਪੰਚਾਇਤ ਅਫਸਰ
NEXT STORY