ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ 3 ਕਾਰਾਂ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ। ਦਰਅਸਲ ਤੇਜ਼ ਰਫਤਾਰ ਬੀ. ਐੱਮ. ਡਬਲਿਊ ਕਾਰ ਨੇ ਦੋ ਹੋਰ ਕਾਰਾਂ ਨੂੰ ਟੱਕਰ ਮਾਰ ਦਿੱਤੀ। ਖੁਸ਼ਕਿਸਮਤੀ ਨਾਲ ਇਕ ਕਾਰ 'ਚ ਮੌਜੂਦ 4 ਛੋਟੇ-ਛੋਟੇ ਬੱਚੇ ਅਤੇ ਉਨ੍ਹਾਂ ਦੇ ਮਾਪੇ ਬਚ ਗਏ। ਇਹ ਹਾਦਸਾ ਵੀਰਵਾਰ ਦੀ ਰਾਤ ਨੂੰ ਤਕਰੀਬਨ 8.30 ਵਜੇ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਪੁਲਸ ਵਲੋਂ ਬੀ. ਐੱਮ. ਡਬਲਿਊ ਕਾਰ ਦਾ ਪਿਛਾ ਕੀਤਾ ਗਿਆ, ਜੋ ਕਿ ਤੇਜ਼ ਗਤੀ 'ਚ ਜਾ ਰਹੀ ਸੀ। ਅਧਿਕਾਰੀ ਨੇ ਦੱਸਿਆ ਕਿ ਮਾਜ਼ਦਾ ਕਾਰ 'ਚ ਸਿਡਨੀ 'ਚ ਰਹਿੰਦਾ ਪਰਿਵਾਰ ਸਫਰ ਕਰ ਰਿਹਾ ਸੀ। ਬੀ. ਐੱਮ. ਡਬਲਿਊ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਕਾਰ ਦਾ ਡਰਾਈਵਰ ਤੇਜ਼ ਰਫਤਾਰ ਕਾਰ ਨੂੰ ਰੋਕਣ 'ਚ ਅਸਫਲ ਰਿਹਾ। ਹਾਈਵੇਅ 'ਤੇ ਤੇਜ਼ ਰਫਤਾਰ ਕਾਰ ਨੂੰ ਦੇਖ ਕੇ ਪੁਲਸ ਨੇ ਉਸ ਦਾ ਪਿਛਾ ਕੀਤਾ।
ਪੁਲਸ ਮੁਤਾਬਕ ਬੀ. ਐੱਮ. ਡਬਲਿਊ ਕਾਰ ਦੀ ਟੱਕਰ ਪਹਿਲਾਂ ਹੋਡਾ ਕਾਰ ਨਾਲ ਹੋਈ, ਉਸ 'ਚ 2 ਲੋਕ ਸਵਾਰ ਸਨ। ਉਸ ਤੋਂ ਬਾਅਦ ਕਾਰ ਦੀ ਮਾਜ਼ਦਾ ਕਾਰ ਨਾਲ ਭਿਆਨਕ ਟੱਕਰ ਹੋਈ। ਇਸ ਕਾਰ 'ਚ ਪੂਰਾ ਪਰਿਵਾਰ ਸੀ। ਕਾਰਾਂ ਦੀ ਆਪਸੀ ਟੱਕਰ ਤੋਂ ਬਾਅਦ ਡਰਾਈਵਰ ਘਟਨਾ ਵਾਲੀ ਥਾਂ ਤੋਂ ਦੌੜ ਗਿਆ, ਪੁਲਸ ਉਸ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਇਕ ਚਸ਼ਮਦੀਦ ਨੇ ਦੱਸਿਆ ਕਿ ਬੀ. ਐੱਮ. ਡਬਲਿਊ ਕਾਰ ਦੀ ਸਪੀਡ ਬਹੁਤ ਤੇਜ਼ ਸੀ ਅਤੇ ਉਸ ਦੀ ਟੱਕਰ ਕਾਰਾਂ ਨਾਲ ਹੋਈ, ਜੋ ਕਿ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਪੁਲਸ ਨੇ ਦੱਸਿਆ ਕਿ ਇਹ ਬਹੁਤ ਹੀ ਭਿਆਨਕ ਹਾਦਸਾ ਸੀ ਪਰ ਕੋਈ ਵੀ ਹਾਦਸੇ 'ਚ ਜ਼ਖਮੀ ਨਹੀਂ ਹੋਇਆ ਪਰ ਕਾਰਾਂ ਨੁਕਸਾਨੀਆਂ ਗਈਆਂ। ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਕਾਂਗੋ 'ਚ ਕਿਸ਼ਤੀ ਡੁੱਬਣ ਕਾਰਨ 50 ਲੋਕਾਂ ਦੀ ਮੌਤ
NEXT STORY