ਜਲੰਧਰ— ਭਾਰਤੀ ਸਮਾਰਟਫੋਨ ਬਾਜ਼ਾਰ 'ਚ ਇਕ ਨਵੀਂ ਕੰਪਨੀ ਟੈਂਬੋ ਮੋਬਾਇਲਸ ਨੇ ਬੁੱਧਵਾਰ ਨੂੰ ਇਕ ਨਵਾਂ ਬਜਟ ਸਮਾਰਟਫੋਨ ਲਾਂਚ ਕੀਤਾ ਹੈ। ਇਹ ਨਵਾਂ ਸਮਾਰਟਫੋਨ AT-3 ਨਾਂ ਨਾਲ ਪੇਸ਼ ਕੀਤਾ ਗਿਆ ਹੈ। ਇਸ ਸਮਾਟਰਫੋਨ ਦੀ ਕੀਮਤ 4,999 ਰੁਪਏ ਹੈ। ਇਹ ਸਮਾਰਟਫੋਨ ਡਿਸਟ੍ਰੀਬਿਊਟਰਸ ਰਾਹੀਂ ਪੂਰੇ ਦੇਸ਼ 'ਚ ਉਪਲੱਬਧ ਹੋਵੇਗਾ। ਗਾਹਕ ਟੈਂਬੋ AT-3 ਸਮਾਰਟਫੋਨ ਨੂੰ ਜੈੱਟ ਬਲੈਕ, ਸ਼ੈਂਪੇਨ ਅਤੇ ਮਟੈਲਿਕ ਬਲਿਊ ਕਲਰ ਆਪਸ਼ੰਸ 'ਚ ਉਪਲੱਬਧ ਹੈ।
ਫੀਚਰਸ
ਫੋਨ 'ਚ 4.59-ਇੰਚ ਦੀ ਫੁੱਲਵਿਊ ਡਿਸਪਲੇਅ ਹੈ ਜਿਸ 'ਤੇ 2.5ਡੀ ਕਰਵਡ ਗਲਾਸ ਦੀ ਸੁਰੱਖਿਆ ਦਿੱਤੀ ਗਈ ਹੈ। ਇਹ ਸਮਾਰਟਫੋਨ ਕਵਾਡ-ਕੋਰ ਮੀਡੀਆਟੈੱਕ MT6737 ਪ੍ਰੋਸੈਸਰ 'ਤੇ ਚੱਲਦਾ ਹੈ। ਇਸ ਡਿਵਾਈਸ 'ਚ 1ਜੀ.ਬੀ. ਰੈਮ ਦੇ ਨਾਲ 16ਜੀ.ਬੀ. ਇੰਟਰਨਲ ਸਟੋਰੇਜ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 64ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। ਸਮਾਰਟਫੋਨ ਦੇ ਬੈਕ 'ਚ ਫਿੰਗਰਪ੍ਰਿੰਟ ਦੀ ਸੁਵਿਧਾ ਦਿੱਤੀ ਗਈ ਹੈ ਨਾਲ ਹੀ ਇਹ ਫੋਨ ਫੇਸ ਅਨਲਾਕ ਫੀਚਰ ਨਾਲ ਲੈਸ ਹੈ।
ਫੋਟੋਗ੍ਰਾਫੀ ਲਈ ਫੋਨ 'ਚ 5 ਮੈਗਾਪਿਕਸਲ ਦਾ ਕੈਮਰਾ ਡਿਊਲ ਐੱਲ.ਈ.ਡੀ. ਫਲੈਸ਼ ਨਾਲ ਹੈ। ਉਥੇ ਹੀ ਸੈਲਫੀ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਦਾ ਕੈਮਰਾ ਵੱਖ-ਵੱਖ ਮੋਡਸ ਜਿਵੇਂ ਬਿਊਟੀ, ਬਰਸਟ ਮੋਡ, ਪੈਨੋਰਮਾ ਮੋਡ ਅਤੇ ਸਟਿਕਰਸ ਦੇ ਨਾਲ ਆਉਂਦਾ ਹੈ। ਫੋਨ ਦੀ ਬੈਟਰੀ ਬਾਰੀ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਕਾਰ ਸਵਾਰ ਲੁਟੇਰਿਆਂ ਨੇ ਔਰਤ ਤੋਂ ਖੋਹੀਆਂ ਸੋਨੇ ਦੀਆਂ ਚੂੜੀਆਂ
NEXT STORY