ਨਵੀਂ ਦਿੱਲੀ—ਦੂਰਸੰਚਾਰ ਰੈਗੂਲੇਟਰੀ ਟਰਾਈ ਨੇ ਸਾਰੀਆਂ ਦੂਰਸੰਚਾਰ ਕੰਪਨੀਆਂ ਨੂੰ ਕਿਹਾ ਹੈ ਕਿ ਉਹ ਆਪਣੇ ਗਾਹਕਾਂ ਲਈ ਪੇਸ਼ ਕੀਤੀਆਂ ਜਾ ਰਹੀਆਂ ਟੈਰਿਫ ਦਰ ਯੋਜਨਾਵਾਂ ਦੀ ਰਿਪੋਰਟ ਉਸ ਦੇ ਇੱਥੇ ਆਨਲਾਈਨ ਦਾਖਲ ਕਰਨ। ਕੰਪਨੀਆਂ ਨੂੰ ਇਹ ਕੰਮ 30 ਜੂਨ ਤੋਂ ਸ਼ੁਰੂ ਕਰਨ ਲਈ ਕਿਹਾ ਗਿਆ ਹੈ। ਉਥੇ ਹੀ ਦੂਰਸੰਚਾਰ ਕੰਪਨੀਆਂ ਦੇ ਪ੍ਰਮੁੱਖ ਸੰਗਠਨ ਸੀ. ਓ. ਏ. ਆਈ. ਨੇ ਇੰਨਾ ਘੱਟ ਸਮਾਂ ਦਿੱਤੇ ਜਾਣ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ।
ਟਰਾਈ ਨੇ ਕਿਹਾ ਹੈ ਕਿ ਉਸ ਨੇ ਟੈਰਿਫ ਦਰ ਯੋਜਨਾ ਦੀ ਜਾਣਕਾਰੀ ਆਨਲਾਈਨ ਦੇਣ ਲਈ ਇਕ ਪੋਰਟਲ ਦਾ ਪ੍ਰੀਖਣ ਐਡੀਸ਼ਨ ਪੇਸ਼ ਕੀਤਾ ਹੈ। ਇਸ ਤੋਂ ਖਪਤਕਾਰ ਸਾਰੇ ਸੇਵਾਦਾਤਿਆਂ ਦੇ ਟੈਰਿਫ ਦਰ ਆਨਲਾਈਨ ਵੇਖ ਸਕਣਗੇ ਅਤੇ ਉਨ੍ਹਾਂ ਦੀ ਤੁਲਨਾ ਕਰ ਸਕਣਗੇ। ਉਥੇ ਹੀ, ਸੀ. ਓ. ਏ. ਆਈ. ਦੇ ਡਾਇਰੈਟਕਰ ਜਨਰਲ ਰਾਜਨ ਐੱਸ. ਮੈਥਿਊਜ਼ ਨੇ ਸੰਪਰਕ ਕਰਨ 'ਤੇ ਕਿਹਾ ਕਿ ਰੈਗੂਲੇਟਰੀ ਨੇ ਨਵੇਂ ਨਿਯਮਾਂ ਦੀ ਪਾਲਣਾ ਲਈ ਬਹੁਤ ਘੱਟ ਸਮਾਂ ਦਿੱਤਾ ਹੈ।
ਇਸ 'ਚ ਟਰਾਈ ਨੇ ਕਿਹਾ ਹੈ ਕਿ ਦੇਸ਼ 'ਚ ਦੂਰਸੰਚਾਰ ਗਾਹਕਾਂ ਦੀ ਕੁਲ ਗਿਣਤੀ ਮਾਰਚ 'ਚ ਇਕ ਵਾਰ ਫਿਰ 120 ਕਰੋੜ ਨੂੰ ਪਾਰ ਕਰ ਗਈ। ਮਾਰਚ 2018 ਦੇ ਅੰਤ 'ਚ ਇਹ ਅੰਕੜਾ 120.62 ਕਰੋੜ ਤੱਕ ਪਹੁੰਚ ਗਿਆ ਸੀ। ਰਿਲਾਇੰਸ ਜਿਓ ਨੂੰ ਇਸ ਦੌਰਾਨ ਸਭ ਤੋਂ ਜ਼ਿਆਦਾ 94 ਲੱਖ ਨਵੇਂ ਗਾਹਕ ਮਿਲੇ। ਉਸ ਦੇ ਗਾਹਕਾਂ ਦੀ ਕੁਲ ਗਿਣਤੀ 18.65 ਕਰੋੜ ਹੋ ਗਈ। ਬਾਜ਼ਾਰ ਹਿੱਸੇਦਾਰੀ ਦੇ ਹਿਸਾਬ ਨਾਲ ਏਅਰਟੈੱਲ 30.42 ਕਰੋੜ ਗਾਹਕਾਂ ਦੇ ਨਾਲ ਪਹਿਲੇ ਸਥਾਨ 'ਤੇ ਰਹੀ। ਮਾਰਚ 'ਚ 84 ਲੱਖ ਨਵੇਂ ਗਾਹਕ ਉਸ ਨਾਲ ਜੁੜੇ।
ਨਾਫਟਾ ਗੱਲਬਾਤ 'ਤੇ ਕੈਨੇਡਾ ਤੇ ਮੈਕਸੀਕੋ ਨਾਲ ਸਿੱਝਣਾ ਬਹੁਤ ਮੁਸ਼ਕਲ : ਟਰੰਪ
NEXT STORY