ਨਵੀਂ ਦਿੱਲੀ— ਖਾਣਾ ਚਾਹੇ ਕਿੰਨਾ ਵੀ ਸੁਆਦ ਕਿਉਂ ਨਾ ਬਣਿਆ ਹੋਵੇ ਜੇ ਸਲਾਦ ਦੀ ਪਲੇਟ 'ਤੇ ਰੱਖਿਆ ਜਾਵੇ ਤਾਂ ਖੀਰਾ ਮਹਿਮਾਨਾਂ ਦੇ ਸਾਹਮਣੇ ਕੜਵਾ ਨਿਕਲ ਜਾਵੇ ਤਾਂ ਸਾਰਾ ਇਮਪ੍ਰੈਸ਼ਨ ਖਰਾਬ ਸਮਝੋ। ਜੇ ਤੁਹਾਡੇ ਨਾਲ ਵੀ ਅਜਿਹਾ ਹੀ ਕੁਝ ਹੋ ਚੁਕਿਆ ਹੈ ਤਾਂ ਅਗਲੀ ਵਾਰ ਅਜਿਹੀ ਗਲਤੀ ਦੁਹਰਾਉਣ ਦੀ ਥਾਂ ਇਨ੍ਹਾਂ ਘਰੇਲੂ ਨੁਸਖਿਆਂ 'ਤੇ ਜ਼ਰੂਰ ਧਿਆਨ ਦਿਓ। ਖੀਰਾ ਖਾਣ ਨਾਲ ਸਰੀਰ ਦੀ ਕਮੀ ਪੂਰੀ ਹੁੰਦੀ ਹੈ। ਡਿਹਾਈਡ੍ਰੇਸ਼ਨ ਤੋਂ ਬਚਣ ਲਈ ਖੀਰੇ ਦੀ ਵਰਤੋਂ ਬੇਹੱਦ ਜ਼ਰੂਰੀ ਹੈ। ਖੀਰੇ 'ਚ ਕਈ ਵਿਟਾਮਿਨਸ ,ਮਿਨਰਲਸ ਅਤੇ ਇਲੈਕਟ੍ਰੋਲਾਈਟਸ ਮੌਜੂਦ ਹੁੰਦੇ ਹਨ ਜੋ ਵਿਅਕਤੀ ਦੇ ਕੋਲੈਸਟਰੋਲ ਤੋਂ ਲੈ ਕੇ ਪਾਚਨ ਤੰਤਰ ਨੂੰ ਦਰੁਸਤ ਰੱਖਣ 'ਚ ਮਦਦ ਕਰਦੇ ਹਨ।
- ਖੀਰੇ ਦਾ ਕੜਵਾਪਨ ਹਟਾਉਣ ਲਈ ਉਸ ਨੂੰ 2 ਲੰਬੇ ਹਿੱਸਿਆ 'ਚ ਕੱਟ ਲਓ। ਖੀਰੇ ਦੇ ਦੋਹਾਂ ਟੁੱਕੜਿਆਂ 'ਤੇ ਨਮਕ ਲਗਾ ਕੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਮਲ ਲਓ। ਅਜਿਹਾ ਕਰਨ ਨਾਲ ਖੀਰੇ 'ਚੋਂ ਸਫੈਦ ਝੱਗ ਨਿਕਲਣ ਲੱਗੇਗਾ। ਅਜਿਹਾ 2 ਤੋਂ 3 ਵਾਰ ਕਰਨ ਨਾਲ ਖੀਰੇ ਤੋਂ ਕੜਵਾਪਨ ਨਿਕਲ ਜਾਵੇਗਾ।
- ਖੀਰੇ ਦੇ ਅਖੀਰ ਵਾਲੇ ਸਿਰੇ ਨੂੰ ਕੱਟ ਕੇ ਉਸ ਦੇ ਛਿਲਕੇ ਨੂੰ ਉਤਾਰ ਲਓ। ਖੀਰਾ ਕੱਟਣ ਤੋਂ ਪਹਿਲਾਂ ਫੋਰਕ ਦੀ ਮਦਦ ਨਾਲ ਉਸ 'ਚ ਸ਼ੇਕ ਕਰ ਲਓ। ਅਜਿਹਾ ਕਰਨ ਨਾਲ ਖੀਰੇ ਦਾ ਕੜਵਾਪਨ ਦੂਰ ਹੋ ਜਾਵੇਗਾ। ਇਸ ਤੋਂ ਬਾਅਦ ਤੁਸੀਂ ਖੀਰਾ ਧੋ ਕੇ ਖਾ ਸਕਦੇ ਹੋ।
- ਖੀਰੇ ਦਾ ਕੜਵਾਪਨ ਦੂਰ ਕਰਨ ਲਈ ਖੀਰੇ ਨੂੰ ਉਪਰੋ ਥੋੜ੍ਹਾ ਜਿਹਾ ਕੱਟ ਲਓ। ਫਿਰ ਖੀਰੇ ਦੇ ਉਪਰ ਥੋੜ੍ਹਾ ਜਿਹਾ ਨਮਕ ਲਗਾ ਲਓ। ਇਸ ਤੋਂ ਬਾਅਦ ਕੱਟੇ ਹੋਏ ਟੁੱਕੜੇ ਨੂੰ ਗੋਲ-ਗੋਲ ਕਰਕੇ ਘੁੰਮਾਉਂਦੇ ਹੋਏ ਇਸ ਨੂੰ ਚੰਗੀ ਤਰ੍ਹਾਂ ਨਾਲ ਮਲੋ। ਅਜਿਹਾ ਕਰਨ ਨਾਲ ਝੱਗ ਬਣਨੀ ਸ਼ੁਰੂ ਹੋ ਜਾਵੇਗੀ। ਇਸ ਤਰ੍ਹਾਂ ਖੀਰੇ ਦੇ ਦੂਜੇ ਸਿਰੇ 'ਤੇ ਵੀ ਨਮਕ ਲਗਾ ਲਓ ਅਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਮਲ ਲਓ। ਫਿਰ ਖੀਰੇ ਨੂੰ ਪਾਣੀ ਨਾਲ ਧੋ ਲਓ। ਟੇਸਟ ਕਰਕੇ ਦੇਖੋ ਖੀਰਾ ਕੜਵਾ ਨਹੀਂ ਹੋਵੇਗਾ।
ਮੈਨੂੰ ਆਪਣੀ ਦਾੜ੍ਹੀ ਪਸੰਦ ਹੈ, ਇਸ ਨੂੰ ਨਹੀਂ ਕਟਾਵਾਂਗਾ : ਕੋਹਲੀ
NEXT STORY