ਜਲੰਧਰ—ਜੇਕਰ ਤੁਸੀਂ ਆਡੀ ਦੀ ਕਾਰ ਖਰੀਦਣ ਦੇ ਬਾਰੇ 'ਚ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ। ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਆਡੀ ਨੇ ਆਪਣੀ ਚੁਨਿੰਦਾ ਕਾਰਾਂ 'ਤੇ 10 ਲੱਖ ਰੁਪਏ ਤਕ ਦੀ ਛੋਟ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਕੰਪਨੀ ਕਿਸ਼ਤਾਂ 'ਤੇ ਕਾਰ ਲੈਣ ਵਾਲੇ ਲੋਕਾਂ ਨੂੰ ਵੀ ਵਧੀਆ ਆਫਰ ਦੇ ਰਹੀ ਹੈ। ਜੇਕਰ ਤੁਸੀਂ ਇਸ ਸਾਲ 2018 'ਚ ਆਪਣੀ ਮਨਪਸੰਦੀਦਾ ਕਾਰ ਖਰੀਦਦੇ ਹੋ ਤਾਂ ਤੁਹਾਡੀ ਈ.ਐੱਮ.ਆਈ. ਅਗਲੇ ਸਾਲ ਤੋਂ ਸ਼ੁਰੂ ਹੋਵੇਗੀ। ਕੰਪਨੀ ਵੱਲੋਂ ਦੱਸਿਆ ਗਿਆ ਹੈ ਕਿ ਇਹ ਆਫਰ ਕੇਵਲ ਲਿਮਟਿਡ ਟਾਈਮ ਲਈ ਹੀ ਹੈ।
ਕੀਮਤਾਂ 'ਚ ਬਦਲਾਅ
ਕੀਮਤਾਂ 'ਚ ਬਦਲਾਅ ਤੋਂ ਬਾਅਦ ਆਡੀ ਏ3 ਦੀ ਕੀਮਤ 33.10 ਰੁਪਏ ਤੋਂ ਘੱਟ ਕੇ 27.99 ਲੱਖ ਰੁਪਏ, ਆਡੀ ਏ4 ਦੀ ਕੀਮਤ 41.47 ਲੱਖ ਰੁਪਏ ਤੋਂ ਘੱਟ ਕੇ 35.99 ਲੱਖ ਰੁਪਏ, ਆਡੀ ਏ6 ਦੀ ਕੀਮਤ 56.69 ਲੱਖ ਰੁਪਏ ਤੋਂ ਘੱਟ ਕੇ 46.99 ਲੱਖ ਰੁਪਏ ਅਤੇ Q3 ਦੀ ਕੀਮਤ 34.73 ਲੱਖ ਰੁਪਏ ਤੋਂ ਘੱਟ ਕੇ 31.99 ਲੱਖ ਰੁਪਏ ਹੋ ਗਈ ਹੈ। ਦੱਸਣਯੋਗ ਹੈ ਕਿ ਇਨ੍ਹਾਂ ਦਿਨੀ ਦੇਸ਼ 'ਚ ਪੈਰਟੋਲ ਅਤੇ ਡੀਜ਼ਲ ਦੀਆਂ ਕੀਮਤਾਂ ਆਸਮਾਨ ਨੂੰ ਛੂਹ ਰਹੀਆਂ ਹਨ ਅਤੇ ਇਸ ਸਮੇਂ ਆਡੀ ਨੇ ਆਪਣੀਆਂ ਕਾਰਾਂ ਦੀਆਂ ਕੀਮਤਾਂ 'ਚ ਕਟੌਤੀ ਕਰ ਦਿੱਤੀ ਹੈ। ਮਾਹਰਾ ਦਾ ਮੰਨਣਾ ਹੈ ਕਿ ਇਨਾਂ ਆਫਰਸ ਤੋਂ ਬਾਅਦ ਆਡੀ ਦੀਆਂ ਕਾਰਾਂ ਦੀ ਵਿਕਰੀ 'ਚ ਵੱਡਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ।
ਹਾਫਿਜ਼ ਨੂੰ ਲੈ ਕੇ ਚੀਨ ਨਾਲ ਕੋਈ ਗੱਲਬਾਤ ਨਹੀਂ : ਅੱਬਾਸੀ
NEXT STORY