ਜਲੰਧਰ—ਰੇਲਵੇ ਕੈਟਰਿੰਗ ਐਂਡ ਟੂਰੀਜ਼ਮ ਕਾਰਪੋਰੇਸ਼ਨ (IRCTC) ਨੇ ਭਾਰਤ 'ਚ ixigo ਨਾਲ ਸਾਂਝੇਦਾਰੀ ਕੀਤੀ ਹੈ ਜਿਸ ਦੇ ਤਹਿਤ ਹੁਣ irctc ਯੂਜ਼ਰਸ ਹੋਟਲ ਬੁਕਿੰਗਸ ਵੀ ਆਸਾਨੀ ਨਾਲ ਕਰ ਸਕਦੇ ਹਨ। ਇਸ ਦੇ ਲਈ ਕੰਪਨੀ ਨੇ ਇਕ ਨਵਾਂ ਪਲੇਟਫਾਰਮ IRCTC ਹੋਟਲਸ ਨਾਂ ਤੋਂ ਪੇਸ਼ ਕੀਤਾ ਹੈ ਜਿਸ ਦੇ ਜ਼ਰੀਏ ਹੋਟਲ ਸਰਚ ਅਤੇ ਬੁਕਿੰਗ ਕੀਤੀ ਜਾ ਸਕਦੀ ਹੈ। ਕੇਵਲ ਇੰਨ੍ਹਾਂ ਹੀ ਨਹੀਂ ਕੋਈ ਵੀ ਯਾਤਰੀ ਬਜਟ ਅਤੇ ਲਗਜ਼ਰੀ ਹੋਟਲਸ ਦੇ ਪ੍ਰਾਈਵੇਜ, ਰੈਟਿੰਗਸ, ਰੀਵਿਯੂ ਆਦਿ ਨੂੰ ਵੀ ਚੈਕ ਕਰ ਸਕਦੇ ਹਨ। ਇਨ੍ਹਾਂ ਸੁਵਿਧਾਵਾਂ ਦਾ ਲਾਭ IRCTC ਦੀ ਵੈੱਬਸਾਈਟ ਜਾਂ ਉਸ ਦੇ ਮੋਬਾਇਲ ਪਲੇਟਫਾਰਮ ਦੇ ਜ਼ਰੀਏ ਲਿਆ ਜਾ ਸਕਦਾ ਹੈ।
ਮਿਲਣਗੀਆਂ ਬਿਹਤਰ ਸੁਵਿਧਾਵਾਂ
ਇਸ ਪਾਰਟਨਰਸ਼ਿਪ ਦੇ ਅਸਵਰ 'ਤੇ IRCTC, CMD ਐੱਮ.ਪੀ. ਮਾਲ ਦਾ ਕਹਿਣਾ ਹੈ ਕਿ ਸਾਡੀ ਪਾਰਟਰਨਸ਼ਿਪ ixixgo ਨਾਲ ਇਕ ਹੋਰ ਕਦਮ ਇਸ ਵੱਲ ਹੈ ਕਿ ਅਸੀਂ ਆਪਣੇ ਰੇਲਵੇ ਪਲੇਟਫਾਰਮ ਲਈ ਸੇਵਾਵਾਂ ਅਤੇ ਸੁਵਿਧਾਵਾਂ ਨੂੰ ਹੋਰ ਵੀ ਬਿਹਤਰ ਬਣਾਈਏ। ixixgo ਦੇ ਪਲੇਟਫਾਰਮ 'ਤੇ ਵੱਖ-ਵੱਖ ਆਨਲਾਈਨ ਟਰੈਵਲ ਸਾਈਟਸ ਦੇ ਜ਼ਰੀਏ ਨਾਲ irctc ਆਪਣੇ ਯੂਜ਼ਰਸ ਨੂੰ ਬਿਹਤਰ, ਕਿਫਾਇਤੀ ਅਤੇ ਸੁਵਿਧਾਜਨਕ ਏਕੋਮੇਡੇਸ਼ਨ ਦੀ ਸੁਵਿਧਾ ਦੇ ਪਾਵੇਗੀ।
ixixgo
ਦੱਸਣਯੋਗ ਹੈ ਕਿ ixixgo 40,000 ਤੋਂ ਜ਼ਿਆਦਾ ਹੋਟਲ ਨੂੰ ਸਰਚ ਅਤੇ ਕੰਪਿਅਰ ਕਰਨ ਦੀ ਸੁਵਿਧਾ ਦਿੰਦੀ ਹੈ ਜਿਸ 'ਚ ਸਾਰੇ ਮੁੱਖ ਟਰੈਵਲ ਵੈੱਬਸਾਈਟਸ ਸ਼ਾਮਲ ਹਨ। ਇਥੇ ਯਾਤਰੀਆਂ ਨੂੰ ਕਈ ਸੁਵਿਧਾਵਾਂ ਫਿਲਟਰ ਤਹਿਤ ਮਿਲਦੀਆਂ ਹਨ ਜਿਵੇਂ ਕੀ ਯੂਜ਼ਰਸ ਪੇਅ ਐਟ ਹੋਟਲ ਅਤੇ ਫ੍ਰੀ ਕੈਂਸੇਲੇਸ਼ਨ ਆਦਿ ਦੀ ਵਰਤੋਂ ਕਰ ਸਕਦੇ ਹਨ।
ਸਿਵਲ ਹਸਪਤਾਲ 'ਚ ਆਈ ਔਰਤ ਦਾ ਪਰਸ ਚੋਰੀ
NEXT STORY