ਸੋਲ—ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜਾਈ ਇਨ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰੀ ਕੋਰੀਆਈ ਪ੍ਰਮੁੱਖ ਕਿਮ ਜੋਂਗ ਉਨ ਵਿਚਾਲੇ ਅਗਲੇ ਮਹੀਨੇ ਹੋਣ ਵਾਲੀ ਬੈਠਕ ਦੇ ਰੱਦ ਹੋਣ ਨੂੰ ਖੇਦਜਨਕ ਕਰਾਰ ਦਿੱਤਾ ਹੈ। ਸਰਕਾਰੀ ਨਿਊਜ਼ ਏਜੰਸੀ ਨੇ ਰਾਸ਼ਟਰਪਤੀ ਭਵਨ ਦੇ ਅਧਿਕਾਰੀਆਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਹੈ। ਨਿਊਜ਼ ਏਜੰਸੀ ਨੇ ਸ਼੍ਰੀ ਮੂਨ ਦੇ ਹਵਾਲੇ ਤੋਂ ਦੱਸਿਆ ਕਿ ਇਸ ਗੱਲ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੈਂ ਬਹੁਤ ਹੱਕਾ-ਬੱਕਾ ਰਹਿ ਗਿਆ ਅਤੇ ਦੋਵਾਂ ਨੇਤਾਵਾਂ ਵਿਚਾਲੇ 12 ਜੂਨ ਨੂੰ ਹੋਣ ਵਾਲੀ ਬੈਠਕ ਦਾ ਰੱਦ ਹੋਣਾ ਬਹੁਤ ਖੇਦਜਨਕ ਹੈ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਚੋਟੀ ਦੇ ਨੇਤਾਵਾਂ ਵਿਚਾਲੇ ਸਿੱਧੀ ਗੱਲਬਾਤ ਦੀ ਅਪੀਲ ਕਰਦੇ ਹੋਏ ਕਿਹਾ ਕਿ ਸ਼ਿਖਰ ਬੈਠਕ ਨੂੰ ਰੱਦ ਕਰਨ ਦੇ ਫੈਸਲੇ ਨਾਲ ਕੋਰੀਆਈ ਪ੍ਰਾਈਦੀਪ ਨੂੰ ਗੈਰ-ਪ੍ਰਮਾਣੂੰ ਕਰਨ 'ਚ ਦੇਰੀ ਨਹੀਂ ਕੀਤੀ ਜਾਣੀ ਚਾਹੀਦੀ ਹੈ।
ਸਰਕਾਰ ਓ. ਐੱਨ. ਜੀ. ਸੀ. ਵਰਗੀਆਂ ਕੰਪਨੀਆਂ 'ਤੇ ਲਾ ਸਕਦੀ ਹੈ ਵਿੰਡਫਾਲ ਟੈਕਸ
NEXT STORY