ਵਾਸ਼ਿੰਗਟਨ — ਅਮਰੀਕਾ 'ਚ ਇਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਮੰਗਲਵਾਰ ਦੁਪਹਿਰ ਫਲੋਰੀਡਾ ਦੇ ਪਨਾਮਾ ਸ਼ਹਿਰ 'ਚ ਇਕ ਵਿਅਕਤੀ ਨੇ ਅੰਨ੍ਹੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਇਲਾਕੇ ਨੂੰ ਘੇਰ ਲਿਆ। ਗਵਾਹਾਂ ਦੀ ਮੰਨੀਏ ਤਾਂ ਉਨ੍ਹਾਂ ਨੇ ਕਰੀਬ 50 ਤੋਂ ਜ਼ਿਆਦਾ ਵਾਰ ਗੋਲੀ ਚੱਲਣ ਦੀ ਆਵਾਜ਼ਾਂ ਸੁਣੀਆਂ।
ਸਥਾਨਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਨਾਰਥਾ ਫਲੋਰੀਡਾ 'ਚ ਇਕ ਅਪਾਰਟਮੈਂਟ ਕੋਲ ਸ਼ੱਕੀ ਵਿਅਕਤੀ ਨੇ ਗੋਲੀਬਾਰੀ ਕੀਤੀ। ਇਸ ਗੋਲੀਬਾਰੀ 'ਚ ਇਕ ਵਿਅਕਤੀ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਪੁਲਸ ਨੇ ਸਭ ਤੋਂ ਪਹਿਲਾਂ ਪਹੁੰਚਦੇ ਹੀ ਆਲੇ-ਦੁਆਲੇ ਦੇ ਇਲਾਕੇ ਨੂੰ ਖਾਲੀ ਕਰਾਇਆ, ਜਿਸ ਥਾਂ 'ਤੇ ਗੋਲੀਬਾਰੀ ਹੋਈ, ਉਥੇ ਕਈ ਦਫਤਰ ਅਤੇ ਸਕੂਲ ਹਨ। ਅਪਾਰਟਮੈਂਟ ਕੋਲ ਹੀ ਰੈਸਤਰਾਂ ਦੇ ਮਾਲਕ ਨੇ ਦੱਸਿਆ, ਉਸ ਨੇ ਇਥੇ ਗੋਲੀਬਾਰੀ ਹੋਣ ਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ ਸੈਂਕੜੇ ਪੁਲਸ ਵਾਲੇ ਇਥੇ ਆ ਗਏ। ਸਥਾਨਕ ਮੀਡੀਆ ਮੁਤਾਬਕ, ਸ਼ੂਟਰ ਅਜੇ ਵੀ ਇਕ ਬੈਂਕ 'ਚ ਮੌਜੂਦ ਹੈ ਅਤੇ ਰੁਕ-ਰੁਕ ਕੇ ਗੋਲੀਬਾਰੀ ਕਰ ਰਿਹਾ ਹੈ। ਹਾਲਾਂਕਿ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ 'ਚ ਅਮਰੀਕਾ 'ਚ ਗੋਲੀਬਾਰੀ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਜਿਸ ਕਾਰਨ 5 ਲੱਖ ਵਿਦਿਆਰਥੀਆਂ ਨੇ ਦੇਸ਼ 'ਚ ਗਨ ਕੰਟਰੋਲ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ ਸੀ।
ਅਰਥਵਿਵਸਥਾ ਕਮਜ਼ੋਰ ਹੋਵੇ ਤਾਂ ਟੈਂਕਾਂ ਤੇ ਮਿਜ਼ਾਈਲਾਂ ਨਾਲ ਦੇਸ਼ ਦੀ ਰਾਖੀ ਨਹੀਂ ਕੀਤੀ ਜਾ ਸਕਦੀ : ਪਾਕਿ ਮੰਤਰੀ
NEXT STORY