ਨਵੀਂ ਦਿੱਲੀ (ਬਿਊਰੋ)— ਇੰਡੀਅਨ ਪ੍ਰੀਮੀਅਰ ਲੀਗ 2018 (ਆਈ.ਪੀ.ਐੱਲ. 2018) ਦੀ ਟੀਮ ਕਿੰਗਜ਼ ਇਲੈਵਨ ਪੰਜਾਬ ਦੀ ਮਾਲਕਨ ਅਤੇ ਟੀਮ ਦੇ ਮੇਂਟਰ ਵਿਚਾਲੇ ਤਿੱਖੀ ਬਹਿਸ ਹੋਈ ਹੈ ਜਾਂ ਨਹੀਂ? ਇਸ ਗੱਲ ਦਾ ਜਵਾਬ ਪ੍ਰੀਤੀ ਜ਼ਿੰਟਾ ਅਤੇ ਵਰਿੰਦਰ ਸਹਿਵਾਗ ਨੇ ਖ਼ੁਦ ਹੀ ਦੇ ਦਿੱਤਾ ਹੈ। ਪ੍ਰੀਟੀ ਜ਼ਿੰਟਾ ਨੇ ਟਵੀਟ ਕਰਕੇ ਕਿਹਾ ਕਿ ਮੁੰਬਈ ਮਿਰਰ ਨੇ ਇਸ ਨੂੰ ਗਲਤ ਸਮਝਿਆ। ਮੈਚ ਦੇ ਬਾਅਦ ਮੇਰੇ ਅਤੇ ਸਹਿਵਾਗ ਵਿਚਾਲੇ ਕੁਝ ਗੱਲਾਂ ਹੋਈਆਂ ਅਤੇ ਅਨੁਮਾਨ ਦੇ ਆਧਾਰ 'ਤੇ ਅੰਦਾਜ਼ਾ ਲਗਾ ਲਿਆ ਗਿਆ ਕਿ ਮੈਂ ਵਿਲਨ ਹਾਂ। ਵਾਹ। ਜਦਕਿ ਟੀਮ ਦੇ ਮੇਂਟਰ ਵਰਿੰਦਰ ਸਹਿਵਾਗ ਨੇ ਵੀ ਮੀਡੀਆ 'ਚ ਚਲ ਰਹੀਆਂ ਗੱਲਾਂ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸਹਿਵਾਗ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਇਸ ਨੂੰ ਬਕਵਾਸ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਿਲੁਕਲ ਆਧਾਰਹੀਨ ਗੱਲਾਂ ਹਨ।
ਦਰਅਸਲ ਵੀਰਵਾਰ (10 ਮਈ) ਨੂੰ ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਸ ਵਿਚਾਲੇ ਹੋਏ ਮੁਕਾਬਲੇ ਦੇ ਬਾਅਦ ਕੁਝ ਤਸਵੀਰਾਂ ਮੀਡੀਆ 'ਚ ਆਈਆਂ ਸਨ। ਇਨ੍ਹਾਂ ਤਸਵੀਰਾਂ ਦੇ ਮੀਡੀਆ 'ਚ ਆਉਣ ਦੇ ਬਾਅਦ ਕਿਹਾ ਗਿਆ ਸੀ ਕਿ ਇਸ ਮੁਕਾਬਲੇ 'ਚ ਕਿੰਗਜ਼ ਇਲੈਵਨ ਪੰਜਾਬ ਦੀ ਹਾਰ ਦੇ ਬਾਅਦ ਪ੍ਰੀਟੀ ਜ਼ਿੰਟਾ ਅਤੇ ਸਹਿਵਾਗ ਵਿਚਾਲੇ ਕਾਫੀ ਵਿਵਾਦ ਹੋਇਆ ਹੈ। ਤਸਵੀਰਾਂ 'ਚ ਦਿਸਿਆ ਸੀ ਕਿ ਪ੍ਰੀਟੀ ਜ਼ਿੰਟਾ ਆਪਣਾ ਸਿਰ ਫੜੇ ਹੋਏ ਸੀ। ਜਿਸ ਦੇ ਆਧਾਰ 'ਤੇ ਕਿਹਾ ਜਾਣ ਲੱਗਾ ਕਿ ਪ੍ਰੀਟੀ ਜ਼ਿੰਟਾ ਮੁਕਾਬਲੇ ਦੇ ਦੌਰਾਨ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਰਵੀਚੰਦਰਨ ਅਸ਼ਵਿਨ ਨੂੰ ਨੰਬਰ ਤਿੰਨ 'ਤੇ ਬੱਲੇਬਾਜ਼ੀ ਦੇ ਲਈ ਭੇਜੇ ਜਾਣ ਤੋਂ ਨਿਰਾਸ਼ ਸੀ ਅਤੇ ਆਪਣੀ ਨਾਰਾਜ਼ਗੀ ਵੀਰੂ 'ਤੇ ਉਤਾਰੀ ਅਤੇ ਦੋਹਾਂ ਵਿਚਾਲੇ ਬਹਿਸ ਵੀ ਹੋ ਗਈ। ਇਹ ਵੀ ਕਿਹਾ ਜਾਣ ਲੱਗਾ ਕਿ ਛੇਤੀ ਹੀ ਵੀਰੂ ਕਿੰਗਜ਼ ਇਲੈਵਨ ਪੰਜਾਬ ਦਾ ਸਾਥ ਵੀ ਛੱਡ ਸਕਦੇ ਹਨ।
ਫਿਲਹਾਲ ਹੁਣ ਵਰਿੰਦਰ ਸਹਿਵਾਗ ਅਤੇ ਪ੍ਰੀਟੀ ਜ਼ਿੰਟਾ ਨੇ ਖੁਦ ਹੀ ਸਾਹਮਣੇ ਆ ਕੇ ਤਮਾਮ ਅਟਕਲਾਂ 'ਤੇ ਰੋਕ ਲਗਾ ਦਿੱਤੀ ਹੈ ਅਤੇ ਸਾਫ ਕਰ ਦਿੱਤਾ ਹੈ ਕਿ ਉਨ੍ਹਾਂ ਵਿਚਾਲੇ ਕੋਈ ਵਿਵਾਦ ਜਾਂ ਬਹਿਸ ਨਹੀਂ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਮੁਕਾਬਲੇ 'ਚ ਰਾਜਸਥਾਨ ਦੀ ਟੀਮ ਨੇ ਤੈਅ ਓਵਰਾਂ 'ਚ 158 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਤੈਅ ਓਵਰਾਂ 'ਚ 7 ਵਿਕਟਾਂ ਗੁਆ ਕੇ 143 ਦੌੜਾਂ ਹੀ ਬਣਾ ਸਕੀ। 15 ਦੌੜਾਂ ਨਾਲ ਕਿੰਗਜ਼ ਇਲੈਵਨ ਪੰਜਾਬ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਸਿਹਤ ਵਿਭਾਗ ਦੀ ਟੀਮ ਨੇ ਡੇਂਗੂ ਦੀ ਰੋਕਥਾਮ ਲਈ ਲੋਕਾਂ ਨੂੰ ਕੀਤਾ ਜਾਗਰੂਕ
NEXT STORY