ਲਖਮੀਪੁਰ-ਖੀਰੀ— ਉੱਤਰ ਪ੍ਰਦੇਸ਼ ਦੇ ਲਖਮੀਪੁਰ ਖੀਰੀ ਦੇ ਸਦਰ ਕੋਤਵਾਲੀ ਇਲਾਕੇ 'ਚ ਵੀਰਵਾਰ ਨੂੰ ਇਕ ਔਰਤ ਨੇ ਆਪਣੇ ਬੱਚਿਆਂ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਪੁਲਸ ਸੂਤਰਾਂ ਮੁਤਾਬਕ ਪਿਪਰਿਆ ਪਿੰਡ ਨਿਵਾਸੀ ਪੂਰਨਲਾਲ ਦੀ ਸਵੇਰੇ ਉਸ ਦੀ ਪਤਨੀ ਨਾਲ ਝਗੜਾ ਹੋ ਗਿਆ ਸੀ। ਦੇਖਦੇ ਹੀ ਦੇਖਦੇ ਝਗੜਾ ਇੰਨਾ ਵਧ ਗਿਆ ਕਿ ਪੂਰਨਲਾਲ ਦੀ ਪਤਨੀ ਨੇ ਬੇਟੇ ਤੇ ਬੇਟੀ ਨਾਲ ਮਿਲ ਕੇ ਉਸ ਦਾ ਕਤਲ ਕਰ ਦਿੱਤਾ ਤੇ ਬਾਅਦ 'ਚ ਮੌਕੇ ਤੋਂ ਫਰਾਰ ਹੋ ਗਈ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ।
ਜਰਮਨੀ ਦੇ ਇਸ ਸ਼ਹਿਰ 'ਚ ਡੀਜ਼ਲ ਵਾਹਨਾਂ 'ਤੇ ਲੱਗੇਗੀ ਪਾਬੰਦੀ
NEXT STORY