ਗੁਰਦਾਸਪੁਰ (ਵਿਨੋਦ) - ਬੀਤੇ ਦਿਨ ਗੁਰਦਾਸਪੁਰ ਕੋਰਟ ਕੰਪਲੈਕਸ ਚੋਂ ਆਪਣੀ ਤਾਰੀਖ ਭੁਗਤ ਕੇ ਬੱਸ 'ਚ ਵਾਪਸ ਜਾ ਰਹੇ ਨੌਜਵਾਨ 'ਤੇ 9-10 ਨੌਜਵਾਨਾਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ 'ਚ ਜਖ਼ਮੀ ਕਰ ਦਿੱਤਾ। ਹਮਲਾ ਕਰਨ ਤੋਂ ਬਾਅਦ ਉਕਤ ਨੌਜਵਾਨ ਕਾਰ 'ਚ ਸਵਾਰ ਹੋ ਕੇ ਫਰਾਰ ਹੋ ਗਏ। ਬੱਸ 'ਚ ਹੋਏ ਇਸ ਹਮਲੇ ਕਾਰਨ ਬੱਸ 'ਚ ਬੈਠੀਆਂ ਸਵਾਰਿਆਂ ਦੇ ਅੰਦਰ ਡਰ ਦਾ ਮਾਹੌਲ ਪੈਦਾ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ 'ਚ ਦਾਖ਼ਲ ਯੋਗੇਸ ਪੁੱਤਰ ਰਾਕੇਸ ਕੁਮਾਰ ਨਿਵਾਸੀ ਦੋਰਾਂਗਲਾ ਨੇ ਦੱਸਿਆ ਕਿ ਸਾਡਾ 324-325 ਦਾ ਕੇਸ ਕਿਸੇ ਨਾਲ ਚਲਦਾ ਹੈ। ਸਾਡੀ ਕੋਰਟ ਵਿਚ ਤਾਰੀਖ ਸੀ, ਜਿਸ ਨੂੰ ਭੁਗਤਣ ਤੋਂ ਬਾਅਦ ਮੇਰਾ ਭਰਾ ਮੋਟਰਸਾਈਕਲ 'ਤੇ ਘਰ ਨੂੰ ਚਲ ਪਿਆ, ਜਦਕਿ ਮੈਂ ਗੁਰਦਾਸਪੁਰ ਤੋਂ ਦੋਰਾਂਗਲਾ ਨੂੰ ਜਾਣ ਵਾਲੀ ਬੱਸ 'ਚ ਸਵਾਰ ਹੋ ਗਿਆ। ਜਦੋਂ ਬੱਸ ਬਹਿਰਾਮਪੁਰ ਰੋਡ ਤੋਂ ਥੋੜੀ ਦੂਰ ਅੱਗੇ ਗਈ ਤਾਂ ਅਚਾਨਕ ਗੱਡੀ 'ਚ ਆਏ ਅਣਪਛਾਤੇ ਨੌਜਵਾਨਾਂ ਨੇ ਮੇਰੇ 'ਤੇ ਅਣਪਛਾਤੇ ਵਿਅਕਤੀਆਂ ਨੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਇਸ ਸਬੰਧ 'ਚ ਸਿਵਲ ਹਸਪਤਾਲ 'ਚ ਯੋਗੇਸ ਕੁਮਾਰ ਦੇ ਭਰਾ ਦਿਨੇਸ ਬੱਬੂ ਜੋ ਕਿ ਸ਼ਿਵ ਸੈਨਾ ਬਾਠ ਠਾਕਰੇ ਦਾ ਸਿਟੀ ਪ੍ਰਧਾਨ ਹੈ, ਨੇ ਦੱਸਿਆ ਕਿ ਬੀਤੇ ਦਿਨ ਵੀ ਸਾਨੂੰ ਕਿਸੇ ਨੇ ਫੋਨ 'ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਸੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ ਪੁਲਸ ਨੇ ਸਿਵਲ ਹਸਪਤਾਲ 'ਚ ਪਹੁੰਚ ਕੇ ਜਖ਼ਮੀ ਯੋਗੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ।
ਲਾਪਤਾ ਨੌਜਵਾਨ ਦੀ ਮੌਤ ਬਣੀ ਬੁਝਾਰਤ
NEXT STORY