ਰਾਜਸਥਾਨ ਇਕ ਅਜਿਹਾ ਸਥਾਨ ਹੈ, ਜਿੱਥੇ ਘੁੰਮਣ ਦੇ ਲÂਂ ਬਹੁਤ ਸਾਰੇ ਸਥਾਟ ਹਨ। ਇੱਥੇ ਬਣੇ ਪਹਾੜ ਅਤੇ ਕਿਲੇ ਇਸ ਪ੍ਰਦੇਸ਼ ਨੂੰ ਅਲੱਗ ਪਹਿਚਾਣ ਦਿੰਦੇ ਹਨ। ਇÂ ਪ੍ਰਦੇਸ਼ ਇੰਨਾ ਮਸ਼ਹੂਰ ਹੈ ਕਿ ਹਰ ਦੇਸ਼-ਵਿਦੇਸ਼ ਦੇ ਲੋਕ ਇਸ ਸਥਾਨ ਨੂੰ ਦੇਖਣ ਆਉਂਦੇ ਹਨ। ਜੀ ਹਾਂ, ਅੱਜ ਅਸੀਂ ਤੁਹਾਨੂੰ ਇਕ ਅਜਿਹੇ ਸਥਾਨ ਬਾਰੇ ਦੱਸਾਂਗੇ, ਜਿਸ ਦਾ ਨਾਮ ਨੀਮਰਾਨਾ ਫੋਰਟ ਪੈਲੇਸ ਹੈ। ਇਹ ਪੈਲੇਸ ਅਰਾਵਲੀ ਦੀ ਪਹਾੜੀਆਂ 'ਤੇ ਸਥਿਤ ਹੈ।
ਇਸ ਕਿਲੇ ਦਾ ਨਿਰਮਾਣ ਲਗਭਗ 550 ਸਾਲ ਪਹਿਲੇ ਸੰਨ 1464 'ਚ ਹੋਇਆ ਸੀ। ਇਹ ਕਿਲਾ ਬਿਲਕੁੱਲ ਰਿਸੋਰਟ ਦੀ ਤਰ੍ਹਾਂ ਲੱਗਦਾ ਹੈ। ਇਹ 10 ਮੰਜ਼ਿਲਾਂ ਕਿਲੇ ਨੂੰ ਤਿੰਨ ਏਕੜ 'ਚ ਅਰਾਵਲੀ ਦੀ ਪਹਾੜੀਆਂ ਨੂੰ ਕੱਟ ਕੇ ਬਣਾਇਆ ਗਿਆ ਹੈ। ਇੱਥੋਂ ਤੱਕ ਇਸ ਕਿਲੇ ਦੇ ਬਾਥਰੂਮ ਨੂੰ ਵੀ ਹਰੇ-ਭਰੇ ਤਰੀਕਿਆ ਨਾਲ ਸਜਾਇਆ ਗਿਆ ਹੈ। 10 ਮੰਜ਼ਿਲ ਵਾਲੇ ਇਸ ਪੈਲੇਸ 'ਚ 50 ਕਮਰੇ ਹਨ। 1986 'ਚ ਇਸ ਕਿਲੇ ਨੂੰ ਹੇਰੀਟੇਜ ਰਿਸੋਰਟ ਦੇ ਰੂਪ 'ਚ ਬਦਲਿਆ ਗਿਆ ਸੀ। ਪੈਲੇਸ 'ਚ ਬਦਲੇ ਇਸ ਮਿਲੇ 'ਚ ਕਈ ਰੈਸਟੋਰੈਂਟ ਬਣੇ ਹੋਏ ਹਨ। ਇੱਥੇ ਖਾਣੇ ਦੇ ਲਈ ਤੁਹਾਨੂੰ ਕਈ ਤਰ੍ਹਾਂ ਦੇ ਪਕਵਾਨ ਮਿਲ ਜਾਣਗੇ। ਇਸ ਕਿਲੇ ਦੀ ਖਾਸ ਗੱਲ ਹੈ ਕਿ ਇੱਥੇ ਬਣੇ ਹਰੇਕ ਕਮਰੇ ਦਾ ਖਾਸ ਨਾਮ ਹੈ। ਜੇਕਰ ਤੁਸੀਂ ਵੀ ਰਾਜਸਥਾਨ ਘੁੰਮਣ ਜਾ ਰਹੇ ਹੋ ਤਾਂ ਇਸ ਕਿਲੇ ਦਾ ਨਜ਼ਾਰਾ ਜ਼ਰੂਰ ਦੇਖ ਕੇ ਆਓ।
ਇਨ੍ਹਾਂ ਤਰੀਕਿਆਂ ਨਾਲ ਕਰੋ ਬੱਚਿਆਂ ਦੇ ਖਿਡੌਣਿਆਂ ਦੀ ਸਫਾਈ
NEXT STORY