ਚੰਡੀਗੜ੍ਹ — ਬਦਲਦੇ ਮੌਸਮ ਦੇ ਕਾਰਨ ਵਾਲਾਂ ਦੀਆਂ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ ਜਿਵੇਂ ਵਾਲਾਂ ਦਾ ਝੜਣਾ, ਸਿੱਕਰੀ ਅਤੇ ਵਾਲਾਂ ਦਾ ਖੁਸ਼ਕ ਹੋਣਾ। ਆਓ ਕੁਦਰਤੀ ਤਰੀਕੇ ਨਾਲ ਸਿੱਕਰੀ ਦੀ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰੀਏ।
ਸਿੱਕਰੀ ਦੇ ਕਾਰਨ
- ਵਾਲਾਂ ਦੀ ਚੰਗੀ ਤਰ੍ਹਾਂ ਸਫਾਈ ਨਾ ਹੋਣਾ
- ਵਾਲਾਂ ਨੂੰ ਤੇਲ ਨਾ ਲਗਾਉਣਾ
- ਚਿੰਤਾ ਅਤੇ ਪਸੀਨਾ
- ਪਾਣੀ ਘੱਟ ਪੀਣਾ
- ਪੌਸ਼ਟਿਕ ਤੱਤÎਾਂ ਦੀ ਕਮੀ ਹੋਣਾ
ਛੁਟਕਾਰਾ ਪਾਉਣ ਦਾ ਤਰੀਕਾ :
- ਸਿੱਕਰੀ ਦੀ ਸਮੱਸਿਆ ਹੋਣ 'ਤੇ ਵਾਲਾਂ ਦੀ ਸਫਾਈ ਹੋਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ।
- ਹਫਤੇ 'ਚ ਦੋ ਵਾਰ ਵਾਲਾਂ ਨੂੰ ਚੰਗੇ ਹਰਬਲ ਸ਼ੈਪੂ ਦੇ ਨਾਲ ਧੋਵੋ ਅਤੇ ਵਾਲਾਂ ਨੂੰ ਕੰਡੀਸ਼ਨਰ ਕਰਨਾ ਨਾ ਭੁਲੋ।
- ਰੋਜ਼ ਰਾਤ ਨੂੰ ਵਾਲਾਂ ਦੀਆਂ ਜੜ੍ਹਾਂ 'ਚ ਸਰੌਂ ਦਾ ਤੇਲ ਲਗਾ ਕੇ ਮਾਲਿਸ਼ ਕਰੋ ਅਤੇ ਸਵੇਰੇ ਸ਼ਿਕਾਕਾਈ(ਸ਼ਿਕਾਕਾਈ, ਪਾਣੀ 'ਚ ਰਾਤ ਨੂੰ ਰੱਖੋ) ਵਾਲੇ ਪਾਣੀ ਨਾਲ ਸਿਰ ਧੋ ਲਓ।
- ਗਲਿਸਰਿਨ ਅਤੇ ਗੁਲਾਬ ਜਲ ਨੂੰ ਰੋਜ਼ ਵਾਲਾਂ ਦੀਆਂ ਜੜ੍ਹਾਂ 'ਚ ਲਗਾ ਕੇ ਮਾਲਿਸ਼ ਕਰੋ। ਇਸ ਨਾਲ ਸਿੱਕਰੀ ਦੂਰ ਹੁੰਦੀ ਹੈ।
- ਜੈਤੂਣ ਦੇ ਤੇਲ 'ਚ ਅਦਰਕ ਦੀਆਂ ਕੁਝ ਬੂੰਦਾਂ ਪਾ ਕੇ, ਵਾਲਾਂ ਦੀਆਂ ਜੜ੍ਹਾਂ 'ਚ ਮਾਲਿਸ਼ ਕਰੋ ਅਤੇ ਘੰਟੇ ਲਈ ਛੱਡ ਦਿਓ। ਘੰਟੇ ਬਾਅਦ ਵਾਲਾਂ ਨੂੰ ਸ਼ੈਪੂ ਨਾਲ ਧਓ ਲਓ।
- ਵਾਲਾਂ ਨੂੰ ਤੇਲ ਲਗਾਉਣ ਤੋਂ ਬਾਅਦ, ਗਰਮ ਤੌਲਿਓ ਨਾਲ ਵਾਲਾਂ ਨੂੰ ਭਾਫ ਦਿਓ।
- ਵਾਲਾਂ 'ਚ ਜ਼ਿਆਦਾ ਕੰਘੀ ਕਰਨ ਨਾਲ ਸਿਰ ਦੀ ਚਮੜੀ 'ਚੋਂ ਤੇਲ ਨਿਕਲਦਾ ਹੈ । ਜਿਸ ਕਾਰਨ ਸਿੱਕਰੀ ਦੀ ਸਮੱਸਿਆ ਵੱਧ ਹੋ ਜਾਂਦੀ ਹੈ।
ਅਸਾਨ ਅਤੇ ਪੌਸ਼ਟਿਕ 'ਬੇਬੀ ਕ੍ਰਿਸਪੀ ਫਰੀਟਰਸ'
NEXT STORY