ਮੁੰਬਈ — ਸਦੀਆਂ ਤੋਂ ਇਹ ਰੀਤ ਚਲੀ ਆ ਰਹੀ ਹੈ ਕਿ ਕਿਸੇ ਵਿਅਕਤੀ ਦੇ ਮਰਨ ਤੋਂ ਬਾਅਦ ਉਸਦਾ ਕਿਰਿਆ-ਕਰਮ ਉਸਦੇ ਘਰ ਦੇ ਮੈਂਬਰਾਂ ਜਾਂ ਸਕੇ-ਸੰਬੰਧੀਆ ਦੁਆਰਾ ਕੀਤਾ ਜਾਂਦਾ ਹੈ। ਇਕ ਦੇਸ਼ ਇਸ ਤਰ੍ਹਾਂ ਦਾ ਵੀ ਹੈ ਜਿਥੇ ਲੋਕ ਮੌਤ ਤੋਂ ਬਾਅਦ ਹੋਣ ਵਾਲੇ ਕਿਰਿਆ-ਕਰਮ ਨੂੰ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦੇ ਹਨ। ਜੀ ਹਾਂ ਦੱਖਣੀ ਕੋਰੀਆ ਉਹ ਦੇਸ਼ ਹੈ ਜਿਥੇ ਲੋਕਾਂ 'ਚ ਆਪਣੀ ਮੌਤ ਤੋਂ ਪਹਿਲਾਂ ਹੀ ਆਪਣਾ ਅੰਤਿਮ ਸੰਸਕਾਰ ਦੇਖਣ ਦਾ ਰਿਵਾਜ਼ ਹੈ।
ਕਿਹਾ ਜÎਾਂਦਾ ਹੈ ਕਿ 'ਸਿਯੋਲ' 'ਚ ਇਕ ਸੈਂਟਰ ਹੈ ਜੋ 'ਫਯੁਨਰਲ ਸਰਵਿਸ' ਨਾਮਕ ਕੰਪਨੀ ਦੀ ਮਾਲੀ ਮਦਦ ਦੇ ਇਛੁੱਕ ਲੋਕਾਂ ਦਾ ਨਕਲੀ ਅੰਤਿਮ ਸੰਸਕਾਰ, ਨਾਲ ਸਬੰਧਿਤ ਪ੍ਰੋਗਰਾਮ ਕਰਦੀ ਹੈ। ਇਥੇ ਹੁਣ ਤੱਕ ਹਜ਼ਾਰਾ ਲੋਕ ਆਪਣਾ ਅੰਤਿਮ ਸੰਸਕਾਰ ਕਰਵਾ ਚੁੱਕੇ ਹਨ। ਇਸ ਪ੍ਰੋਗਰਾਮ 'ਚ ਪਹਿਲੇ ਆਉਣ ਵਾਲੇ ਲੋਕਾਂ ਨੂੰ ਅਧਿਆਤਮਕ ਗੱਲਾਂ ਬਾਰੇ ਸਮਝਾਇਆ ਜਾਂਦਾ ਹੈ। ਉਨ੍ਹਾਂ ਨੂੰ ਵੀਡਿਓ ਦਿਖਾਇਆ ਜਾਂਦਾ ਹੈ ਅਤੇ ਕੁਝ ਨਿਰਦੇਸ਼ ਦਿੱਤੇ ਜਾਂਦੇ ਹਨ। ਬਾਅਦ 'ਚ ਲੋਕਾਂ ਨੂੰ ਇਕ ਕਮਰੇ 'ਚ ਲੈ ਜਾਇਆ ਜਾਂਦਾ ਹੈ, ਜਿਥੇ ਹਲਕੀ ਰੋਸ਼ਨੀ ਹੁੰਦੀ ਹੈ ਅਤੇ ਫੁੱਲਾਂ ਨਾਲ ਸਜਿਆ ਹੁੰਦਾ ਹੈ। ਇਥੇ ਬੈਠ ਕੇ ਲੋਕ ਆਪਣੀ ਵਸੀਅਤ ਲਿਖਦੇ ਹਨ। ਇਸ ਤੋਂ ਬਅਦ ਲੋਕਾਂ ਨੂੰ ਤਾਬੂਤ 'ਚ ਮਰੇ ਵਿਅਕਤੀ ਦੀ ਤਰ੍ਹਾਂ ਸਵਾ ਦਿੱਤਾ ਜਾਂਦਾ ਹੈ ਅਤੇ ਤਾਬੂਤ ਨੂੰ 10 ਮਿੰਟ ਲਈ ਬੰਦ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੇ ਮਨ 'ਚ ਮੌਤ ਦਾ ਡਰ ਦੂਰ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਇਸ ਪ੍ਰੋਗਰਾਮ 'ਚ ਕੁਝ ਲੋਕ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਇਥੇ ਉਨ੍ਹਾਂ ਨੂੰ ਆਪਣੇ ਅੰਤਿਮ ਸਮੇਂ ਲਈ ਤਿਆਰ ਕੀਤਾ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਅੰਦਰ ਬਦਲਾਵ ਮਹਿਸੂਸ ਕੀਤਾ ਹੈ।
ਸਕਿਨ ਲਈ ਬੈਸਟ ਹੈ ਵੇਸਣ
NEXT STORY