ਭਾਰ ਘਟਾਉਣ ਲਈ ਲੋਕ ਕੀ ਕੁਝ ਕਰਦੇ ਹਨ। ਜਿਮ ਜਾਂਦੇ ਹਨ, ਡਾਈਟਿੰਗ 'ਤੇ ਰਹਿੰਦੇ ਹਨ, ਪਰਹੇਜ਼ ਕਰਦੇ ਹਨ ਅਤੇ ਲਗਭਗ ਹਰ ਵਾਰ ਇਕ ਨਵੀਂ ਸਲਾਹ ਨੂੰ ਸੱਚ ਸਮਝ ਕੇ ਅਪਣਾਉਂਦੇ ਹਨ। ਪਰ ਸ਼ਾਇਦ ਹੀ ਉਨ੍ਹਾਂ ਨੂੰ ਉਹ ਨਤੀਜ਼ੇ ਮਿਲ ਪਾਉਂਦੇ ਹਨ ਜਿਸ ਲਈ ਉਹ ਇੰਨਾ ਤਿਆਗ ਕਰਦੇ ਹਨ। ਭਾਰ ਘਟਾਉਣ ਵਾਲਿਆਂ ਨੂੰ ਹਮੇਸ਼ਾ ਸਲਾਹ ਦਿੱਤੀ ਜਾਂਦੀ ਹੈ ਕਿ ਸਵੇਰੇ ਉੱਠ ਕੇ ਕੋਸੇ ਪਾਣੀ 'ਚ ਨਿੰਬੂ-ਸ਼ਹਿਦ ਮਿਲਾ ਕੇ ਪੀਣਾ ਫਾਇਦੇਮੰਦ ਹੁੰਦਾ ਹੈ ਪਰ ਕਈ ਲੋਕਾਂ ਲਈ ਸਵੇਰੇ ਉੱਠ ਕੇ ਅਜਿਹਾ ਕਰ ਪਾਉਣਾ ਮੁਸ਼ਕਿਲ ਹੁੰਦਾ ਹੈ। ਅਜਿਹੇ 'ਚ ਤੁਸੀਂ ਚਾਹੋ ਤਾਂ ਭਾਰ ਘੱਟ ਕਰਨ ਦਾ ਇਹ ਸਭ ਆਸਾਨ ਤਰੀਕਾ ਅਪਣਾ ਸਕਦੇ ਹਨ। ਇਕ ਅਧਿਐਨ ਮੁਤਾਬਕ ਲੋਕਾਂ ਨੂੰ ਪਾਣੀ ਪੀਣ ਦੀ ਸਲਾਹ ਤਾਂ ਦਿੱਤੀ ਜਾਂਦੀ ਹੈ ਪਰ ਉਸਨੂੰ ਕਦੋ, ਕਿਵੇਂ ਅਤੇ ਕਿੰਨਾ ਪੀਣਾ ਹੈ, ਇਸ ਦੇ ਬਾਰੇ 'ਚ ਨਹੀਂ ਦੱਸਿਆ ਜਾਂਦਾ ਹੈ। ਖੋਜ 'ਚ ਪਾਇਆ ਗਿਆ ਹੈ ਖਾਣਾ ਖਾਣ ਤੋਂ ਕੁਝ ਦੇਰ ਪਹਿਲਾਂ ਅੱਧਾ ਲੀਟਰ ਪਾਣੀ ਪੀਣਾ ਭਾਰ ਘਟਾਉਣ 'ਚ ਮਦਦਗਾਰ ਉਪਾਅ ਹੈ। ਖੋਜਰਥੀ ਡਾਕਟਰ ਪੀਟਰ ਮੁਤਾਬਕ ਖਾਣਾ ਖਾਣ ਤੋਂ ਕੁਝ ਦੇਰ ਪਹਿਲਾਂ ਪਾਣੀ ਪੀਣ ਨਾਲ ਕੈਲੋਰੀ ਦਾ ਇਨਟੇਕ ਘੱਟ ਹੋ ਜਾਂਦਾ ਹੈ। ਅਧਿਐਨ 'ਚ ਕਿਹਾ ਗਿਆ ਹੈ ਕਿ ਜੋ ਲੋਕ ਖਾਣਾ ਖਾਣ ਤੋਂ ਕੁਝ ਦੇਰ ਪਹਿਲਾਂ ਪਾਣੀ ਪੀਂਦੇ ਹਨ ਉਸ 'ਚ ਖਾਣੇ ਦੌਰਾਨ ਕੈਲੋਰੀ ਦਾ ਇਨਟੇਕ ਹੋਰਾਂ ਦੀ ਤੁਲਨਾ 'ਚ 40 ਫੀਸਦੀ ਘੱਟ ਹੁੰਦਾ ਹੈ।
ਘਰ 'ਚ ਹੀ ਬਣਾਓ ਆਪਣਾ ਬਲੈਕ ਹੈੱਡਸ ਰਿਮੂਵਰ
NEXT STORY