ਜਲੰਧਰ — ਦਫ਼ਤਰ 'ਚ ਘੰਟਿਆ ਤੱਕ ਕੁਰਸੀ 'ਤੇ ਬੈਠ ਕੇ ਹੀ ਕੰਮ ਕਰਨਾ ਪੈਂਦਾ ਹੈ। ਕਈ ਵਾਰ ਜ਼ਿਆਦਾ ਦੇਰ ਤੱਕ ਬੈਠੇ ਰਹਿਣ ਦੇ ਕਾਰਨ ਪੈਰਾਂ ਜਾਂ ਲੱਤਾਂ 'ਚ ਦਰਦ ਆ ਜਾਂਦੀ ਹੈ। ਪੈਰਾਂ 'ਚ ਦਰਦ ਦੇ ਕਾਰਨ ਕਈ ਵਾਰ ਤਾਂ ਸੋਜ ਵੀ ਹੋ ਜਾਂਦੀ ਹੈ। ਕੁਝ ਲੋਕ ਜ਼ਿਆਦਾ ਦੇਰ ਪੈਰ ਲਟਕਾ ਕੇ ਨਹੀਂ ਬੈਠ ਸਕਦੇ ਅਤੇ ਪੈਰ ਉੱਪਰ ਥੱਲੇ ਕਰਦੇ ਰਹਿੰਦੇ ਹਨ।
ਜਿਹੜੇ ਲੋਕ ਪੈਰ ਉੱਪਰ ਥੱਲੇ ਕਰਦੇ ਰਹਿੰਦੇ ਹਨ। ਉਨ੍ਹਾਂ ਲਈ ਸ਼ਾਇਦ ਇਹ ਆਮ ਗੱਲ ਹੋਵੇ, ਪਰ ਇਹ ਆਮ ਗੱਲ ਨਹੀਂ ਹੈ ਹੋ ਸਕਦਾ ਹੈ ਕਿ ਅਜਿਹੇ ਲੋਕਾਂ ਨੂੰ ਪੈਰਾਂ ਦੀ ਕੋਈ ਬਿਮਾਰੀ ਹੋਵੇ।
- ਦਰਅਸਲ, ਜ਼ਿਆਦਾ ਦੇਰ ਤੱਕ ਪੈਰਾਂ ਨੂੰ ਲਟਕਾ ਕੇ ਬੈਠਣ ਨਾਲ ਖੂਨ ਦੇ ਧੱਕੇ ਜੰਮਣ ਲਗਦੇ ਹਨ। ਇਸ ਬਿਮਾਰੀ ਨੂੰ 'ਡੀਪ ਵੇਨ ਥ੍ਰੋਮਬੋਸਿਸ' ਕਹਿੰਦੇ ਹਨ। ਇਸ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਕੰਮ ਦੇ ਦੌਰਾਨ ਥੋੜ੍ਹੀ-ਥੋੜ੍ਹੀ ਦੇਰ ਬਾਅਦ ਸੈਰ ਕਰੋ ਜਾਂ ਥੋੜ੍ਹੀ ਦੇਰ ਚੱਕਰ ਲਗਾ ਲਓ। ਇਹ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਪੈਰਾਂ ਨੂੰ ਜ਼ਮੀਨ 'ਤੇ ਰੱਖ ਕੇ ਹੀ ਕੰਮ ਕਰੋ, ਕਦੇ ਵੀ ਲਟਕਾ ਕੇ ਕੰਮ ਨਾ ਕਰੋ।
- ਕੁਰਸੀ 'ਤੇ ਬੈਠਦੇ ਸਮੇਂ ਪਿੱਠ ਇਕਦਮ ਸਿੱਧੀ ਰੱਖ ਕੇ ਬੈਠਣਾ ਚਾਹੀਦਾ ਹੈ। ਜੇਕਰ ਝੁੱਕ ਕੇ ਬੈਠੋਗੇ ਤਾਂ ਕਮਰ 'ਚ ਦਰਦ ਹੋ ਸਕਦਾ ਹੈ।
- ਗਰਦਨ ਨੂੰ ਵੀ ਝੁਕਾ ਕੇ ਨਾ ਬੈਠੋ। ਇਸ ਲਈ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਕੰਪਿਊਟਰ ਠੀਕ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੋਵੇ।
ਸਰਦੀਆਂ 'ਚ ਸਵੇਰ ਦੀ ਸੈਰ ਹੋ ਸਕਦੀ ਹੈ ਖਤਰਨਾਕ
NEXT STORY