ਨਵੀਂ ਦਿੱਲੀ—ਪ੍ਰੈਗਨੈਂਸੀ 'ਚ ਇਕ ਪਾਸੇ ਜਿਥੇ ਖਾਣ-ਪੀਣ ਦਾ ਖਾਸ ਖਿਆਲ ਰੱਖਣਾ ਹੁੰਦਾ ਹੈ ਉਧਰ ਸੌਣ, ਉੱਠਣ ਅਤੇ ਬੈਠਣ ਦਾ ਵੀ ਪੂਰਾ ਧਿਆਨ ਰੱਖਣਾ ਹੁੰਦਾ ਹੈ। ਇਕ ਛੋਟੀ ਜਿਹੀ ਲਾਪਰਵਾਹੀ ਵੀ ਮਾਂ ਅਤੇ ਬੱਚੇ ਲਈ ਖਤਰਨਾਕ ਸਾਬਤ ਹੋ ਸਕਦੀ ਹੈ।
ਪ੍ਰੈਗਨੈਂਸੀ ਦੇ ਸ਼ੁਰੂਆਤੀ ਦਿਨਾਂ 'ਚ ਜੇਕਰ ਤੁਸੀਂ ਪਿੱਠ ਦੇ ਭਾਰ ਸੋਂਦੀ ਹੋ ਤਾਂ ਚਿੰਤਾ ਦੀ ਕੋਈ ਗੱਲ ਨਹੀਂ ਹੈ ਪਰ ਜਿਵੇਂ-ਜਿਵੇਂ ਮਹੀਨੇ ਬੀਤਦੇ ਹਨ ਉਸ ਤਰ੍ਹਾਂ ਸਰੀਰ ਦਾ ਅਗਲਾ ਹਿੱਸਾ ਭਾਰਾ ਹੋਣ ਲੱਗ ਜਾਂਦਾ ਹੈ। ਗਰਭ ਵਧਣ ਦੇ ਨਾਲ ਹੀ ਪਿੱਠ ਦੇ ਭਾਰ ਲੇਟਦੇ ਹਾਂ ਤਾਂ ਬੱਚੇਦਾਨੀ ਦਾ ਪੂਰਾ ਭਾਰ ਸਰੀਰ ਦੇ ਦੂਜੇ ਅੰਗਾਂ 'ਤੇ ਪੈਂਦਾ ਹੈ। ਇਸ ਨਾਲ ਬਲੱਡ ਸਰਕੁਲੇਸ਼ਨ ਵੀ ਵਿਗੜ ਸਕਦਾ ਹੈ। ਇਸ ਦੇ ਨਾਲ ਹੀ ਜਦੋਂ ਕੋਈ ਗਰਭਵਤੀ ਜ਼ਿਆਦਾ ਸਮੇਂ ਤੱਕ ਪਿੱਠ ਦੇ ਭਾਰ ਸੋਂਦੀ ਹੈ ਤਾਂ ਦਿਲ ਅਤੇ ਫੇਫੜਿਆਂ 'ਤੇ ਵੀ ਇਸ ਦਾ ਅਸਰ ਪੈਂਦਾ ਹੈ, ਜਿਸ ਨਾਲ ਇਨ੍ਹਾਂ ਜ਼ਰੂਰੀ ਅੰਗਾਂ 'ਤੇ ਦਬਾਅ ਪੈ ਜਾਂਦਾ ਹੈ। ਇਸ ਨਾਲ ਆਕਸੀਜਨ ਦਾ ਬੈਲੇਂਸ ਵਿਗੜ ਜਾਂਦਾ ਹੈ। ਇਸ ਤੋਂ ਇਲਾਵਾ ਰੀੜ ਦੀ ਹੱਡੀ 'ਤੇ ਦਬਾਅ ਪੈਣ ਨਾਲ ਬੈਕ-ਪੇਨ ਦੀ ਸ਼ਿਕਾਇਤ ਵੀ ਹੋ ਜਾਂਦੀ ਹੈ, ਜਿਸ ਕਾਰਨ ਨੀਂਦ ਖਰਾਬ ਹੁੰਦੀ ਹੈ। ਹਾਲਾਂਕਿ ਪ੍ਰੈਗਨੈਂਸੀ 'ਚ ਬਹੁਤ ਦੇਰ ਤੱਕ ਇਕ ਹੀ ਪੋਜ਼ੀਸ਼ਨ 'ਚ ਸੋਣਾ ਵੀ ਖਤਰਨਾਕ ਹੋ ਸਕਦਾ ਹੈ। ਅਜਿਹੇ 'ਚ ਥੋੜ੍ਹੀ-ਥੋੜ੍ਹੀ ਦੇਰ ਬਾਅਦ ਪੋਜੀਸ਼ਨ ਬਦਲ ਲੈਣੀ ਚਾਹੀਦੀ ਹੈ। ਇਸ ਦੌਰਾਨ ਖੱਬੀ ਕਰਵਟ 'ਚ ਸੋਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਜ਼ਿਆਦਾ ਆਰਾਮ ਲਈ ਤੁਸੀਂ ਪੈਰਾਂ ਦੇ ਹੇਠਾਂ ਸਿਰਹਾਣਾ ਲਗਾ ਸਕਦੇ ਹੋ। ਪ੍ਰੈਗਨੈਂਸੀ 'ਚ ਇਕ ਛੋਟੀ ਜਿਹੀ ਗਲਤੀ ਵੀ ਭਾਰੀ ਪੈ ਸਕਦੀ ਹੈ ਅਜਿਹੇ 'ਚ ਵੀ ਕੁਝ ਵੀ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈ ਲਓ।
ਪਤੀ ਦੀ ਵਫਾਦਾਰੀ ਜਾਣੋ ਇਨ੍ਹਾਂ ਤਰੀਕਿਆਂ ਨਾਲ
NEXT STORY