ਮੁੰਬਈ — ਅੱਜਕੱਲ੍ਹ ਕਈ ਲੋਕ ਹਵਾਈ ਯਾਤਰਾ ਕਰਦੇ ਹਨ। ਇਸ ਲਈ ਹਵਾਈ ਕੰਪਨੀਆਂ ਆਪਣੇ ਯਾਤਰੀਆਂ ਨੂੰ ਲੁਭਾਉਣ ਲਈ ਕਈ ਤਰ੍ਹਾਂ ਦੀਆਂ ਸੁਵੀਧਾਵਾਂ ਦਿੰਦੀਆਂ ਰਹਿੰਦੀਆਂ ਹਨ ਅਤੇ ਕਈ ਵਾਰ ਇਹ ਸੁਵੀਧਾਵਾਂ ਬਹੁਤ ਹੀ ਅਜੀਬ ਹੁੰਦੀਆਂ ਹਨ। ਕੁਝ ਕੰਪਨੀਆਂ ਯਾਤਰਾ ਦੌਰਾਨ ਹੋਰ ਵੀ ਕਈ ਤਰ੍ਹਾਂ ਦੀਆਂ ਸੁਵੀਧਾਵਾਂ ਉਪਲੱਬਧ ਕਰਵਾਉਂਦੀਆਂ ਹਨ। ਆਓ ਜਾਣਦੇ ਹਾਂ ਕੁਝ ਅਜੀਬ ਸੁਵੀਧਾਵਾਂ ਦੇ ਬਾਰੇ....
1. 'ਲਾ ਕੰਪਗਨਿਏ' ਨਾਮ ਦੀ ਕੰਪਨੀ ਸਿਰਫ ਪੈਰਿਸ ਤੋਂ ਨਿਊਯਾਰਕ ਤੱਕ ਹੀ ਚਲਦੀ ਹੈ ਅਤੇ ਇਹ ਯਾਤਰੀਆਂ ਨੂੰ ਮਾਲਿਸ਼ ਦੀ ਸੁਵੀਧਾ ਦਿੰਦੀ ਹੈ।
2. 'ਵਿਏਤਜੈਟ' 'ਚ ਯਾਤਰਾ ਦੇ ਦੌਰਾਨ ਤੁਹਾਡਾ ਸਫਰ ਖਾਸ ਹੋ ਸਕਦਾ ਹੈ ਕਿਉਂਕਿ ਇਸ 'ਚ 'ਏਅਰ ਹੋਸਟੈੱਸ' ਯਾਤਰੀਆਂ ਨੂੰ ਖੁਸ਼ ਕਰਨ ਲਈ ਬਿਕਨੀ ਪਾਉਂਦੀਆਂ ਹਨ।
3. 'ਨੀਯਨ ਗ੍ਰੀਨ ਫਲਾਈਟ' ਦੱਖਣੀ ਅਫਰੀਕਾ ਦੀ ਸਭ ਤੋਂ ਸਸਤੀ ਯਾਤਰਾ ਉਪਲੱਬਧ ਕਰਵਾਉਂਦੀ ਹੈ। ਇਸ ਕੰਪਨੀ ਨੂੰ ਲੋਕ ਬਹੁਤ ਹੀ ਪਸੰਦ ਕਰਦੇ ਹਨ ਕਿਉਂਕਿ ਯਾਤਰੀਆਂ ਦੀ ਸੁਵੀਧਾ ਲਈ ਹਰ ਚੀਜ਼ ਜਹਾਜ ਦੇ ਬਾਹਰ ਹੀ ਲਿਖੀ ਹੋਈ ਹੈ।
4. ਇਕ ਇਸ ਤਰ੍ਹਾਂ ਦੀ ਕੰਪਨੀ ਵੀ ਹੈ ਜਿਥੇ ਸਾਰੇ ਯਾਤਰੀ ਨੰਗੇ ਹੀ ਰਹਿੰਦੇ ਹਨ। ਇਹ 'ਫਲਾਈਟ ਜਰਮਨ ਸਿਟੀ ਆੱਫ ਏਰਫੁੱਟ' ਤੋਂ ਪ੍ਰਸਿੱਧ 'ਬਾਲਟਿਕ ਸੀ ਰਿਸੋਰਟ' ਤੱਕ ਲੋਕਾਂ ਦੀਆਂ ਛੁੱਟੀਆਂ ਨੂੰ ਯਾਦਗਾਰ ਬਣਾਉਣ ਲਈ ਚਲਦੀ ਹੈ।
ਔਰਤਾਂ ਆਪਣੇ ਪਤੀ ਤੋਂ ਕੰਮ ਕਰਵਾਉਣ ਲਈ ਕਰਦੀਆਂ ਹਨ ਇਨ੍ਹਾਂ ਹਥਿਆਰਾਂ ਦਾ ਇਸਤੇਮਾਲ
NEXT STORY