ਜਲੰਧਰ—ਦੁਨੀਆ 'ਚ ਦੋਸਤੀ ਦਾ ਰਿਸ਼ਤਾ ਬਹੁਤ ਗਹਿਰਾ ਹੁੰਦਾ ਹੈ, ਜਿਸ ਨਾਲ ਅਸੀ ਆਪਣੇ ਦੁੱਖ-ਸੁੱਖ ਅਤੇ ਇਕ-ਦੂਜੇ ਦੀਆਂ ਸਾਰੀਆਂ ਚੀਜ਼ਾ ਵੰਡਦੇ ਹਾਂ। ਅਕਸਰ ਦੋਸਤੀ 'ਚ ਇਹ ਹੀ ਕਿਹਾ ਜਾਦਾ ਹੈ ਕਿ ਜੋ ਤੇਰਾ ਹੈ ਉਹ ਮੇਰਾ ਹੈ, ਜੋ ਮੇਰਾ ਹੈ ਉਹ ਤੇਰਾ ਹੈ ਪਰ ਕਦੀ-ਕਦੀ ਕੁਝ ਗੱਲਾਂ ਨੂੰ ਲੈ ਕੇ ਦੋਸਤੀ 'ਚ ਗਲਤਫਹਿਮੀਆਂ ਵੀ ਪੈਦਾ ਹੋ ਜਾਂਦੀਆਂ ਹਨ, ਜੋ ਤੁਹਾਡੇ ਇਸ ਰਿਸ਼ਤੇ 'ਚ ਦਰਾਰ ਪੈਦਾ ਕਰਦੀਆਂ ਹਨ। ਆਓ ਜਾਣਦੇ ਹਾਂ ਕਿ ਉਹ ਕਹਿੜਿਆਂ ਗੱਲਾਂ ਹਨ ਜਿਨ੍ਹਾਂ ਨਾਲ ਦੋਸਤੀ 'ਚ ਦਰਾਰ ਆ ਸਕਦੀ ਹੈ।
1.ਪੈਸੇ ਦਾ ਲੈਣ- ਦੇਣ
ਜਿੱਥੋ ਤੱਕ ਦੇਖਿਆ ਜਾਂਦਾ ਹੈ ਪੈਸੇ ਦੇ ਲੈਣ ਨੂੰ ਲੈ ਕੇ ਹਰ ਰਿਸ਼ਤੇ 'ਚ ਦਰਾਰ ਆ ਜਾਂਦੀ ਹੈ। ਭਾਵੇ ਇਹ ਦੋਸਤੀ ਦਾ ਰਿਸ਼ਤਾ ਹੀ ਕਿਉਂ ਨਾਂ ਹੋਵੇ,ਇਸ ਲਈ ਬਿਹਤਰ ਇਹ ਹੀ ਹੋਵੇਗਾ ਕਿ ਤੁਸੀਂ ਆਰਥਿਕ ਮਾਮਲੇ ਨੂੰ ਦੋਸਤੀ ਨੂੰ ਦੂਰ ਹੀ ਰੱਖੋ। ਜੇ ਪੈਸੇ ਲਏ ਵੀ ਨੇ ਤਾਂ ਸਮੇਂ ਸਿਰ ਵਾਪਿਸ ਕਰ ਦਿਓ।
2.ਨਿਰਭਰ ਰਹਿਣਾ
ਅਕਸਰ ਇਸ ਤਰ੍ਹਾਂ ਹੁੰਦਾ ਹੈ ਕਿ ਤੁਸੀਂ ਆਪਣੇ ਛੋਟੇ ਮੋਟੇ ਕੰਮ ਦੋਸਤਾ ਤੋ ਕਰਵਾ ਲੈਦੇ ਹੋ। ਇਸ ਤਰ੍ਹਾਂ ਤੁਸੀਂ ਉਹਨਾਂ ਤੇ ਬੋਝ ਬਣ ਸਕਦੇਂ ਹੋ, ਜਿਥੋ ਤੱਕ ਹੋ ਸਕੇ ਤੁਸੀਂ ਆਪਣੇ ਕੰਮ ਆਪ ਕਰੋ, ਕਦੇ-ਕਦੇ ਤੁਸੀਂ ਆਪਣੇ ਦੋਸਤਾਂ ਦੀ ਮਦਦ ਵੀ ਲੈ ਸਕਦੇ ਹੋ।
3.ਵਿਸ਼ਵਾਸ
ਦੋਸਤੀ 'ਚ ਸਭ ਤੋਂ ਜ਼ਰੂਰੀ ਹੁੰਦਾ ਹੈ ਵਿਸ਼ਵਾਸ। ਧਿਆਨ ਰੱਖੋ ਕਿ ਕਦੀ ਆਪਣੇ ਦੋਸਤ ਦਾ ਵਿਸ਼ਵਾਸ ਨਾ ਤੋੜੋ ਜਿਸ ਨਾਲ ਅੱਗੇ ਜਾ ਕੇ ਤੁਹਾਡੇ ਰਿਸ਼ਤੇ 'ਚ ਦਰਾਰ ਆਏ।
4.ਅਣਦੇਖਾ ਕਰਨਾ
ਕਦੇ ਕਦੇ ਅਜਿਹਾ ਹੁੰਦਾ ਹੈ ਕਿ ਤੁਸੀਂ ਆਪਣੇ ਦੂਸਰੇ ਦੋਸਤਾ ਦੇ ਨਾਲ ਹੁੰਦੇ ਹੋ ਅਤੇ ਆਪਣੇ ਕਰੀਬੀ ਦੋਸਤ ਨੂੰ ਅਣਦੇਖਾ ਕਰ ਦਿੰਦੇ ਹੋ। ਇਸ ਤਰ੍ਹਾ ਬਿਲਕੁਲ ਨਾ ਕਰੋ ਕਿਉਕਿ ਤੁਹਾਡੇ ਅਣਦੇਖਾ ਕਰਨ ਨਾਲ ਉਹਨਾਂ ਨੂੰ ਦੁੱਖ ਪਹੁੰਚ ਸਕਦਾ ਹੈ।
5.ਘੁੰਮਡ
ਕਈ ਦੋਸਤ ਇਸ ਤਰ੍ਹਾਂ ਦੇ ਹੁੰਦੇ ਹਨ ਜੋ ਆਪਣੇ ਆਪ ਤੇ ਘੁੰਮਡ ਕਰਦੇ ਹਨ ਅਤੇ ਉਹਨਾਂ ਨੂੰ ਆਪਣੇ ਤੋ ਨੀਵੇਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਤਰਾਂ ਕਰਨਾ ਗਲਤ ਹੈ, ਕਦੀ ਵੀ ਆਪਣੇ ਦੋਸਤ ਨੂੰ ਇਹ ਅਹਿਸਾਸ ਨਾ ਦਵਾਓ ਕਿ ਉਹਦੇ ਤੇ ਤੁਹਾਡੇ 'ਚ ਕੋਈ ਫ਼ਰਕ ਹੈ।
ਮੈਟੇਲਿਕ ਸਕਰਟ ਦਾ ਫੈਸ਼ਨ
NEXT STORY