ਮੁੰਬਈ— ਹਾਰਟ ਅਟੈਕ ਇਕ ਅਜਿਹੀ ਬੀਮਾਰੀ ਹੈ, ਜਿਸ ਦੀ ਲਪੇਟ 'ਚ ਕਿਸੇ ਵੀ ਉਮਰ ਦਾ ਵਿਅਕਤੀ ਆ ਸਕਦਾ ਹੈ। ਜੇ ਸਹੀ ਸਮੇਂ 'ਤੇ ਮਰੀਜ਼ ਨੂੰ ਮੈਡੀਕਲ ਸਹੂਲਤ ਨਾ ਦਿੱਤੀ ਜਾਵੇ ਤਾਂ ਉਸ ਦੀ ਜਾਨ ਵੀ ਜਾ ਸਕਦੀ ਹੈ ਪਰ ਇਹ ਜ਼ਰੂਰੀ ਨਹੀਂ ਹੈ ਕਿ ਤੁਰੰਤ ਮੈਡੀਕਲ ਨਾ ਮਿਲਣ 'ਤੇ ਸਿਰਫ ਹਸਪਤਾਲ ਜਾਣ ਦਾ ਹੀ ਇੰਤਜ਼ਾਰ ਕੀਤਾ ਜਾਵੇ। ਜੇ ਹਾਰਟ ਅਟੈਕ ਆਉਣ 'ਤੇ ਕੁਝ ਸਾਵਧਾਨੀਆਂ ਅਤੇ ਸਟੈੱਪ ਫਾਲੋ ਕੀਤੇ ਜਾਣ ਤਾਂ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਾਂਗੇ, ਜਿਨ੍ਹਾਂ ਨੂੰ ਫਾਲੋ ਕਰ ਕੇ ਤੁਸੀਂ ਮਰੀਜ਼ ਦੀ ਜਾਨ ਬਚਾ ਸਕਦੇ ਹੋ।
* ਹਾਰਟ ਅਟੈਕ ਆਉਣ 'ਤੇ ਚੁੱਕੋ ਇਹ ਜ਼ਰੂਰੀ ਕਦਮ
ਸਟੈੱਪ 1
ਸਭ ਤੋਂ ਪਹਿਲਾਂ ਹਾਰਟ ਅਟੈਕ ਪੀੜਤ ਵਿਅਕਤੀ ਦੀ ਸੰਵੇਦਨਸ਼ੀਲਤਾ ਵੱਲ ਧਿਆਨ ਦਿਓ, ਜੇ ਉਹ ਕੋਈ ਪ੍ਰਤੀਕਿਰਿਆ ਨਹੀਂ ਦਿਖਾ ਰਿਹਾ ਅਤੇ ਸਹੀ ਸਾਹ ਨਹੀਂ ਲੈ ਰਿਹਾ ਤਾਂ ਛੇਤੀ 911 'ਤੇ ਕਾਲ ਕਰੋ ਤਾਂ ਕਿ ਐਮਰਜੈਂਸੀ ਵਾਲੇ ਹਾਲਾਤ ਵਿਚ ਮਰੀਜ਼ ਨੂੰ ਛੇਤੀ ਤੋਂ ਛੇਤੀ ਸੀ. ਪੀ. ਆਰ. (ਕਾਰਡੀਓਪਲਮੋਨਰੀ ਪੁਨਰਜੀਵਨ) ਦਿੱਤਾ ਜਾ ਸਕੇ।
ਸਟੈੱਪ 2
ਜਦੋਂ ਤੱਕ ਐਂਬੂਲੈਂਸ ਨਾ ਆਵੇ, ਉਦੋਂ ਤੱਕ ਇਨ੍ਹਾਂ ਗੱਲਾਂ ਵੱਲ ਗੌਰ ਕਰੋ। ਮਰੀਜ਼ ਬਹੁਤ ਤੇਜ਼ ਜਾਂ ਸਹੀ ਢੰਗ ਨਾਲ ਸਾਹ ਨਾ ਲੈ ਰਿਹਾ ਹੋਵੇ, ਖਾਂਸੀ ਕਰ ਰਿਹਾ ਹੋਵੇ ਅਤੇ ਵਾਰ-ਵਾਰ ਹਿਲਜੁਲ ਕਰ ਰਿਹਾ ਹੋਵੇ ਤਾਂ ਛਾਤੀ 'ਤੇ ਦਬਾਅ ਬਣਾਓ। ਛਾਤੀ ਵਿਚ 2 ਇੰਚ ਹੇਠਾਂ ਪੰਪ ਕਰੋ। 100/ਮਿੰਟ ਪ੍ਰਤੀ ਦਰ ਨਾਲ ਛਾਤੀ ਵਿਚ ਤੇਜ਼ੀ ਨਾਲ ਪੰਪ ਕਰੋ।
ਸਟੈੱਪ 3
ਰੋਗੀ ਦੇ ਸਿਰ ਨੂੰ ਪਿੱਛੇ ਝੁਕਾਓ ਅਤੇ ਠੋਡੀ ਨੂੰ ਉਪਰ ਵੱਲ ਚੁੱਕ ਦਿਓ। ਨੱਕ ਨੂੰ ਪਿੰਚ ਕਰ ਕੇ ਮੂੰਹ ਰਾਹੀਂ ਉਨ੍ਹਾਂ ਨੂੰ ਸਾਹ ਦਿਓ ਤਾਂ ਕਿ ਸਾਹ ਸੌਖਾ ਆਵੇ। ਇਸ ਤਰ੍ਹਾਂ ਉਨ੍ਹਾਂ ਨੂੰ 2 ਵਾਰ ਸਾਹ ਦਿਓ। ਹਰੇਕ ਸਾਹ 1 ਸਕਿੰਟ ਹੀ ਹੋਵੇ।
* ਇਸ ਤੋਂ ਇਲਾਵਾ ਇਨ੍ਹਾਂ ਗੱਲਾਂ ਦਾ ਵੀ ਧਿਆਨ ਰੱਖੋ
w ਮਰੀਜ਼ ਨੂੰ ਸਿੱਧਾ ਕਰ ਕੇ ਲਿਟਾਓ। ਉਸ ਦੇ ਕੱਪੜਿਆਂ ਨੂੰ ਲੂਜ਼ ਕਰੋ ਤਾਂ ਕਿ ਉਸ ਨੂੰ ਬੇਚੈਨੀ ਘੱਟ ਹੋਵੇ।
w ਮਰੀਜ਼ ਨੂੰ ਲੰਮਾ ਸਾਹ ਲੈਣ ਲਈ ਕਹੋ। ਆਲੇ-ਦੁਆਲੇ ਭੀੜ ਇਕੱਠੀ ਨਾ ਕਰੋ।
w ਹਾਰਟ ਅਟੈਕ ਆਉਣ 'ਤੇ ਕਈ ਵਾਰ ਰੋਗੀ ਨੂੰ ਉਲਟੀ ਦੀ ਫੀਲਿੰਗ ਹੁੰਦੀ ਹੈ, ਅਜਿਹੇ 'ਚ ਉਸ ਨੂੰ ਇਕ ਪਾਸੇ ਮੋੜ ਦਿਓ ਅਤੇ ਉਲਟੀ ਕਰਨ ਲਈ ਕਹੋ।
w ਮਰੀਜ਼ ਦੀ ਨਬਜ਼ ਚੈੱਕ ਕਰੋ, ਜੇ ਨਬਜ਼ 60-70 ਤੋਂ ਘੱਟ ਹੈ ਤਾਂ ਸਮਝ ਲਓ ਕਿ ਉਸ ਦੀ ਹਾਲਤ ਗੰਭੀਰ ਹੈ।
w ਰੋਗੀ ਦੇ ਪੈਰ ਉਪਰ ਚੁੱਕ ਦਿਓ ਤਾਂ ਕਿ ਖੂਨ ਦੀ ਸਪਲਾਈ ਹਾਰਟ ਵੱਲ ਹੋਵੇ।
* ਨਾ ਕਰੋ ਇਹ ਗਲਤੀਆਂ
w ਰੋਗੀ ਨੂੰ ਕੁਝ ਖੁਆਓ-ਪਿਆਓ ਨਾ।
w ਪਲਸ ਰੇਟ ਬਹੁਤ ਘੱਟ ਹੋਣ 'ਤੇ ਸੀਨੇ 'ਚ ਦਬਾਅ ਬਣਾਉਣ ਨਾਲ ਰਾਹਤ ਮਿਲਦੀ ਹੈ ਪਰ ਜੇ ਤਰੀਕਾ ਗਲਤ ਹੋਵੇ ਤਾਂ ਸਮੱਸਿਆ ਵੱਧ ਸਕਦੀ ਹੈ, ਇਸ ਲਈ ਇਸ ਦਾ ਸਹੀ ਤਰੀਕਾ ਦੇਖ ਕੇ ਹੀ ਅਜਿਹਾ ਕਰੋ।
w ਹਸਪਤਾਲ ਲਿਜਾਣ ਲਈ ਉਸ ਨੂੰ ਪੈਦਲ ਚਲਾਉਣ ਦੀ ਕੋਸ਼ਿਸ਼ ਨਾ ਕਰੋ। ਰੋਗੀ ਨੂੰ ਚੁੱਕ ਕੇ ਲਿਜਾਓ
ਉਸ ਨੂੰ ਸਿੱਧਾ ਲਿਟਾਓ। ਇਸ ਨਾਲ ਬਲੱਡ ਸਰਕੁਲੇਸ਼ਨ ਸਹੀ ਰੱਖਣ ਵਿਚ ਮਦਦ ਮਿਲਦੀ ਹੈ।
ਕਾਹਲੀ-ਕਾਹਲੀ 'ਚ ਉੱਠਣਾ ਹੋ ਸਕਦਾ ਹੈ ਸਿਹਤ ਲਈ ਖਤਰਨਾਕ!
NEXT STORY