ਜਲੰਧਰ— ਮੋਟਾਪਾ, ਇੱਥੇ ਹਰ ਕਿਸੇ ਦੀ ਪਰੇਸ਼ਾਨੀ ਦਾ ਕਾਰਨ ਬਣ ਗਿਆ ਹੈ 'ਤੇ ਇਸਨੂੰ ਦੂਰ ਕਰਨ ਦੇ ਕਈ ਤਰੀਕੇ ਅਪਣਾਏ ਜਾ ਰਹੇ ਹਨ, ਉੱਥੇ ਹੀ ਕੁਝ ਲੋਕ ਘੱਟ ਭਾਰ ਕਾਰਨ ਵੀ ਨਿਰਾਸ਼ ਹਨ। ਆਪਣੇ ਭਾਰ ਨੂੰ ਵਧਾਉਂਣ ਲਈ ਲੋਕ ਚੰਗੀ ਡਾਇਟ ਲੈ ਰਹੇ ਹਨ 'ਤੇ ਨਵੇਂ-ਨਵੇਂ ਤਰੀਕੇ ਅਪਣਾ ਰਹੇ ਹਨ ਪਰ ਪਤਲਾਪਨ ਉਨ੍ਹਾਂ ਦਾ ਪਿੱਛਾ ਛੱਡਣ ਦਾ ਨਾਮ ਨਹੀ ਲੈਂਦਾ। ਜੇਕਰ ਤੁਸੀਂ ਵੀ ਪਤਲੇਪਨ ਤੋਂ ਪਰੇਸ਼ਾਨ ਹੋ 'ਤੇ ਆਪਣਾ ਭਾਰ ਵਧਾਉਂਣਾ ਚਾਹੁੰਦੇ ਹੋ ਤਾਂ ਆਓ ਜਾਣਦੇ ਹਾਂ ਕੁਝ ਇਸ ਤਰ੍ਹਾਂ ਦੇ ਟਿਪਸ , ਜਿਨ੍ਹਾਂ ਵਰਤਣ ਨਾਲ ਤੁਸੀਂ ਇਸ ਪਰੇਸ਼ਾਨੀ ਤੋਂ ਬੱਚ ਸਕਦੇ ਹੋ।
1. ਰਾਤ ਦੇ ਸਮੇਂ ਬਦਾਮ 'ਤੇ ਅਖਰੋਟ ਪਾਣੀ 'ਚ ਭਿਓ ਕੇ ਰੱਖ ਦਿਓ। ਸਵੇਰੇ ਉੱਠਦੇ ਹੀ ਇਸਨੂੰ ਖਾਓ। ਭਾਰ ਵੱਧਣ ਲੱਗ ਜਾਵੇਗਾ।
2. ਸਵੇਰੇ ਇਕ ਗਲਾਸ ਦੁੱਧ ਜਾਂ ਗਾਜ਼ਰ ਦਾ ਜੂਸ 'ਤੇ ਦੋ ਕੇਲੇ ਖਾਓ।
3. ਨਾਸ਼ਤੇ 'ਚ ਇਡਲੀ ਜਾਂ 2 ਅੰਡੇ ਦਾ ਆਮਲੇਟ, ਮੱਖਣ ਦੇ ਨਾਲ 3 ਬਰਾਊਨ ਬਰੈਡ ਖਾਓ।
4. ਦੁਪਿਹਰ ਦੇ ਖਾਣੇ 'ਚ ਤੁਸੀਂ ਦਾਲ, ਚੌਲ, ਹਰੀ ਸਬਜ਼ੀਆਂ, ਸਲਾਦ ਖਾ ਸਕਦੇ ਹੋ। ਇਸ ਤੋਂ ਇਲਾਵਾ ਪਨੀਰ ਆਵਲਾ ਜਾਂ ਮਸ਼ਰੂਮ ਦੀ ਸਬਜ਼ੀ ਖਾ ਸਕਦੇ ਹੋ।
5. ਸ਼ਾਮ ਨੂੰ ਚਣੇ ਫਰਾਈ ਕਰਕੇ 'ਤੇ 1 ਕੱਪ ਚਾਹ ਜਾਂ ਕੌਫੀ ਲੈ ਸਕਦੇ ਹੋ। ਨਹੀਂ ਤਾ ਇਸ ਦੀ ਜਗ੍ਹਾ ਤੁਸੀਂ ਸਬਜ਼ੀਆਂ ਦਾ ਜੂਸ ਜਾਂ ਫਲਾਂ ਦਾ ਜੂਸ ਵੀ ਪੀ ਸਕਦੇ ਹੋ।
6. ਹਰੀਆਂ ਸਬਜ਼ੀਆਂ ਜਿਸ ਤਰ੍ਹਾਂ ਕਿ ਪਾਲਕ, ਮੈਥੀ, ਪੱਤਾ ਗੋਭੀ ਨਾਲ ਵਿਟਾਮਿਨ ਬੀ, ਸੀ 'ਤੇ ਈ 'ਚ ਐਂਟੀ ਆਕਸੀਡੈਂਟ ਬਰਾਬਰ ਮਾਤਰਾ 'ਚ ਪਾਇਆ ਜਾਂਦਾ ਹੈ। ਪੋਟਾਸ਼ੀਅਮ ਵੀ ਭਰਪੂਰ ਹੁੰਦਾ ਹੈ ਜੋ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ। ਭਾਰ ਵਧਾਉਂਦਾ ਹੈ।
7. ਪ੍ਰੋਟੀਨ ਕਾਫੀ ਮਾਤਰਾ 'ਚ ਲੈਣਾ ਚਾਹੀਦਾ ਹੈ। ਇਸ ਲਈ ਦਾਲਾਂ ਦੀ ਵਰਤੋਂ ਜ਼ਿਆਦਾ ਕਰੋ।
8. ਗਾਜ਼ਰ 'ਚ ਪ੍ਰੋਟੀਨ 'ਤੇ ਵਿਟਾਮਿਨ ਏ ਕਾਫੀ ਚੰਗੀ ਮਾਤਰਾ 'ਚ ਹੁੰਦਾ ਹੈ। ਇਸ ਨਾਲ ਵਾਲ ਮਜ਼ਬੂਤ ਹੁੰਦੇ ਹਨ 'ਤੇ ਭਾਰ ਵੱਧਦਾ ਹੈ।
ਮੁੱਠੀ ਭਰ ਮੂੰਗਫਲੀ ਹੈ ਦੁੱਧ, ਘਿਓ ਅਤੇ ਸੁੱਕੇ ਮੇਵੇ ਦੇ ਬਰਾਬਰ, ਜਾਣੋ ਇਸ ਦੇ ਫਾਇਦੇ
NEXT STORY