ਇੰਟਰਨੈਸ਼ਨਲ ਡੈਸਕ- ਸੋਸ਼ਲ ਮੀਡੀਆ ’ਤੇ ਅੱਜ ਕਲ ਇਕ ਅਮਰੀਕੀ ਔਰਤ ਇੰਫਲੂਐਂਸਰ ਦੇ ਵੀਡੀਓ ਨਾਲ ਕਾਫੀ ਬਵਾਲ ਹੋ ਰਿਹਾ ਹੈ। ਹੋਣਾ ਵੀ ਚਾਹੀਦਾ ਹੈ ਕਿਉਂਕਿ ਔਰਤ ਨੇ ਕੁਝ ਅਜਿਹਾ ਕੀਤਾ ਹੈ ਜੋ ਨਿਰਾਦਰਯੋਗ ਹੈ। ਕਰਿਸਾ ਵਿਡਰ ਨਾਮ ਦੀ ਇਸ ਔਰਤ ਨੇ ਆਪਣੀ ਬੱਚੀ ਦੇ ਅੰਤਿਮ ਸੰਸਕਾਰ ਲਈ ਤਿਆਰ ਹੁੰਦਿਆਂ ਆਪਣਾ ਵੀਡੀਓ ਬਣਾਇਆ ਅਤੇ ਇਸਨੂੰ ਇੰਸਟਾਗ੍ਰਾਮ ਤੇ ਸਾਂਝਾ ਕਰ ਦਿੱਤਾ, ਜਿਸ ਨੂੰ ਦੇਖ ਕੇ ਲੱਖਾਂ ਨੈਟਿਜ਼ਨਸ ਹੈਰਾਨ ਹੋ ਗਏ ਹਨ ਅਤੇ ਸੋਚ ’ਚ ਪੈ ਗਏ ਹਨ ਕਿ ਕੋਈ ਮਾਂ ਅਜਿਹਾ ਕਿਵੇਂ ਕਰ ਸਕਦੀ ਹੈ। ਵੀਡੀਓ ’ਚ ਪੁਲਕਾ ਡਾਟਡ ਡਰੈਸ ’ਚ ਔਰਤ ਹੱਸਦੀ ਅਤੇ ਮੁਸਕਰਾਉਂਦੀ ਹੋਈ ਦਿਖਾਈ ਦੇ ਰਹੀ ਹੈ।
ਕਰਿਸਾ ਨੇ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਹੈ, ‘ਆਪਣੀ ਬੱਚੀ ਦੇ ਅੰਤਿਮ ਸੰਸਕਾਰ ਲਈ ਤਿਆਰੀ ਕਰ ਰਹੀ ਹਾਂ, ਜਿੱਥੇ ਮੈਂ ਆਪਣੀ ਵਿਆਹ ਦੀ ਤਿਆਰੀ ਕੀਤੀ ਸੀ।’ ਔਰਤ ਨੇ ਅੱਗੇ ਕਿਹਾ, ‘ਅਸੀਂ ਉਸ ਦੀ ਜਿੰਦਗੀ ਦਾ ਜਸ਼ਨ ਉਥੇ ਮਨਾਇਆ ਜਿੱਥੇ ਅਸੀਂ ਵਿਆਹ ਕੀਤਾ ਸੀ ਅਤੇ ਇਸਨੂੰ ਮਨਾਉਣ ਲਈ ਇਸ ਤੋਂ ਵਧੀਆ ਥਾਂ ਹੋਰ ਕੋਈ ਨਹੀਂ ਹੋ ਸਕਦੀ।’ 1 ਕਰੋੜ ਤੋਂ ਵੱਧ ਵਿਊਜ਼ ਪ੍ਰਾਪਤ ਕਰਨ ਵਾਲੇ ਇਸ ਵੀਡੀਓ ’ਚ ਸ਼ੋਕ ਨੂੰ ਲੈ ਕੇ ਇਕ ਗੈਰ-ਰਸਮੀ ਅਤੇ ਕਦੀ ਨਾ ਸੋਚਣ ਵਾਲਾ ਰੁਝਾਣ ਦਿਖਾਇਆ ਗਿਆ ਹੈ, ਜਿਸ ਨਾਲ ਦਰਸ਼ਕ ਹਿਲ ਗਏ ਹਨ ਅਤੇ ਵੱਖ-ਵੱਖ ਗੱਲਾਂ ਕਰ ਰਹੇ ਹਨ। ਕਈ ਯੂਜ਼ਰਾਂ ਨੇ ਔਰਤ 'ਤੇ ਸ਼ੱਕ ਕੀਤਾ ਕਿ ਉਹ ਆਪਣੇ ਦੁੱਖ ਨੂੰ ਕੰਟੈਂਟ ਲਈ ਵਰਤ ਰਹੀ ਹੈ।
ਇਹ ਵਿਵਾਦ ਹੋਰ ਡੂੰਘਾ ਹੋਇਆ ਜਦੋਂ ਸੋਸ਼ਲ ਮੀਡੀਆ ਯੂਜ਼ਰਾਂ ਨੂੰ ਪਤਾ ਲੱਗਾ ਕਿ ਕਰਿਸਾ ਨੇ ਇੰਸਟਾਗ੍ਰਾਮ ’ਤੇ ਆਪਣੀ ਦੁੱਖਦਾਈ ਯਾਤਰਾ ਨੂੰ ਦਰਸਾਉਣ ਵਾਲੀ ਇਕ ਪੂਰੀ ਸੀਰੀਜ਼ ਸਾਂਝੀ ਕੀਤੀ ਹੈ, ਜਿਸ ’ਚ ਬੱਚੀ ਨੂੰ ਆਖਰੀ ਵਾਰ ਗੋਦ ਲੈਣ ਦਾ ਵੀ ਸ਼ਾਮਲ ਹੈ। ਔਰਤ ਨੂੰ ਪਤਾ ਸੀ ਕਿ ਉਸ ਦੇ ਇਨ੍ਹਾਂ ਵੀਡੀਓ ਪੋਸਟਸ ਨਾਲ ਭੜਥੂ ਮਚ ਸਕਦਾ ਹੈ, ਇਸ ਲਈ ਉਸ ਨੇ ਕਮੈਂਟ ਸੈਕਸ਼ਨ ਨੂੰ ਹੀ ਆਫ਼ ਕਰ ਦਿੱਤਾ ਪਰ ਇਹ ਵੀਡੀਓ ਰੈੱਡਿਟ ’ਤੇ ਪਹੁੰਚ ਗਿਆ ਅਤੇ ਅਮਰੀਕੀ ਔਰਤ ਹੁਣ ਹਰ ਪਾਸਿਓਂ ਆਲੋਚਨਾਵਾਂ ਦਾ ਸਾਹਮਣਾ ਕਰ ਰਹੀ ਹੈ।
ਜੋੜੇ ਨੇ ਆਪਣੇ ਘਰ ’ਚ ਲਿਆਂਦੀ ‘ਭੂਤੀਆ ਗੁੱਡੀ’, ਅੱਗੇ ਜੋ ਹੋਇਆ ਉਹ ਸੀ ਡਰਾਉਣਾ
NEXT STORY