ਮੁੰਬਈ— ਵਿਆਹ ਦੇ ਦੌਰਾਨ ਤਾਂ ਤੁਸੀਂ ਸਿਰ ਢੱਕ ਕੇ ਜਾਂ ਦੁੱਪਟਾ ਲੈ ਕੇ ਆਪਣਾ ਲਹਿੰਗਾ ਪਾਇਆ ਹੋਵੇਗਾ। ਹੁਣ ਸਮਾਂ ਹੈ ਆਪਣਾ ਸਟਾਈਲ ਦਿਖਾਉਣ ਦਾ। ਹਰ ਲੜਕੀ ਦਾ ਸੁਪਣਾ ਹੁੰਦਾ ਹੈ ਕਿ ਉਸ ਦੇ ਵਿਆਹ ਅਤੇ ਰਿਸੈਪਸ਼ਨ ਦੀ ਡ੍ਰੈਸ ਸਾਰਿਆ ਨਾਲੋਂ ਵੱਖਰੀ ਅਤੇ ਸੋਹਣੀ ਹੋਵੇ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਡ੍ਰੈਸਸ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਤੋਂ ਤੁਸੀਂ ਵੀ ਸੁਝਾਅ ਲੈ ਸਕਦੇ ਹੋ। ਆਪਣੇ ਵਿਆਹ 'ਚ ਹਰ ਲਾੜੀ ਬਿਲਕੁਲ ਪਰਫੈਕਟ ਲੱਗਣਾ ਚਾਹੁੰਦੀ ਹੈ। ਖੂਬਸੂਰਤ ਲਹਿੰਗਾ, ਗਹਿਣੇ, ਵਾਲਾਂ ਦੇ ਸਟਾਈਲ, ਮੇਕਅੱਪ, ਸਾਰਾ ਕੁਝ ਲਾੜੀ ਨੂੰ ਬਹਿਤਰ ਚਾਹੀਦਾ ਹੁੰਦਾ ਹੈ ਪਰ ਸਿਰਫ ਵਿਆਹ ਹੀ ਨਹੀਂ ਇਸ ਤੋਂ ਬਾਅਦ ਹੋਣ ਵਾਲਾ ਰਿਸੈਪਸ਼ਨ ਵੀ ਬੇਹਦ ਜ਼ਰੂਰੀ ਹੁੰਦਾ ਹੈ ਵਿਆਹ ਦੀ ਤਰ੍ਹਾਂ ਤੁਸੀਂ ਰਿਸੈਪਸ਼ਨ 'ਚ ਭਾਰੇ ਕੱਪੜੇ ਪਾਉਣ ਦੀ ਥਾਂ ਤੇ ਕਲਾਸੀ ਲੁਕ ਕੈਰੀ ਕਰ ਸਕਦੇ ਹੋ। ਵਿਆਹ 'ਚ ਤੁਸੀਂ ਭਾਰਾ ਲਹਿੰਗਾ ਪਾ ਚੁਕੀ ਹੋ ਹੁਣ ਰਿਸੈਪਸ਼ਨ 'ਤੇ ਨਵਾਂ ਲੁੱਕ ਇਸਤੇਮਾਲ ਕਰੋ।
1. ਗਾਊਨ
ਇਨ੍ਹਾਂ ਦਿਨ੍ਹਾਂ 'ਚ ਗਾਉੂਨ ਦਾ ਕਾਫੀ ਰਿਵਾਜ਼ ਹੈ ਤੁਸੀਂ ਵੀ ਆਪਣੇ ਰਿਸੈਪਸ਼ਨ ਦੇ ਲਈ ਇਕ ਗਾਊੁਨ ਕੈਰੀ ਕਰ ਸਕਦੇ ਹੋ। ਇਸ ਨਾਲ ਦੁੱਪਟੇ ਦਾ ਕੋਈ ਵੀ ਟੈਂਸ਼ਨ ਨਹੀਂ ਰਹੇਗਾ।
2. ਹੈਵੀ ਅਨਾਰਕਲੀ
ਲਹਿੰਗੇ ਤੋਂ ਬਾਅਦ ਹੁਣ ਆਪਣੇ ਲੁੱਕ ਨੂੰ ਥੋੜ੍ਹਾਂ ਜਿਹਾ ਵੱਖ ਰਖੋ। ਇਸ ਲਈ ਇਕ ਹੈਵੀ ਅਨਾਰਕਲੀ ਚੰਗਾ ਸੁਝਾਅ ਹੈ। ਇਸ ਨਾਲ ਮੈਚਿੰਗ ਗਹਿਣੇ ਪਾਓ। ਧਿਆਨ ਰੱਖੋ ਕਿ ਜੇ ਅਨਾਰਕਲੀ ਬੇਹਦ ਭਾਰੀ ਹੈ ਤਾਂ ਗਹਿਣੇ ਥੋੜ੍ਹੇ ਲਾਈਟ ਹੀ ਹੋਣ।
3. ਸੇਪਰੇਟਸ
ਤੁਹਾਨੂੰ ਮੀਰਾ ਰਾਜਪੂਤ ਦੀ ਰਿਸੈਪਸ਼ਨ ਦੀ ਡ੍ਰੈਸ ਤਾਂ ਯਾਦ ਹੀ ਹੋਵੇਗੀ। ਉਨ੍ਹਾਂ ਨੇ ਭਾਰਾ ਲਹਿੰਗਾ ਪਾਉਣ ਤੋਂ ਬਾਅਦ ਰਿਸੈਪਸ਼ਨ 'ਚ ਸੇਪਰੇਟਸ ਡ੍ਰੈਸ ਪਾ ਕੇ ਆਪਣੀ ਲੁਕ ਨੂੰ ਕਲਾਸੀ ਬਣਾਇਆ ਸੀ। ਉਹ ਇਸ ਡ੍ਰੈਸ 'ਚ ਬਹੁਤ ਸੋਹਣੀ ਲੱਗ ਰਹੀ ਸੀ ਅਤੇ ਉਨ੍ਹਾਂ ਨੇ ਇਸ ਡ੍ਰੈਸ ਨਾਲ ਕੋਈ ਦੁੱਪਟਾ ਕੈਰੀ ਨਹੀਂ ਕੀਤਾ ਸੀ।
4. ਸ਼ਰਾਰਾ
ਸ਼ਾਰਾਰ ਦਾ ਰਿਵਾਜ਼ ਵਾਪਸ ਆ ਗਿਆ ਹੈ। ਤੁਸੀਂ ਵੀ ਆਪਣੇ ਵਿਆਹ 'ਚ ਸ਼ਰਾਰਾ ਪਾ ਸਕਦੇ ਹੋ। ਇਸ ਦੇ ਨਾਲ ਨੈੱਟ ਦਾ ਭਾਰਾ ਦੁੱਪਟਾ ਲੈ ਸਕਦੇ ਹੋ।
ਸਟਾਈਲ ਹੀ ਨਹੀਂ ਆਰਾਮ ਦੇ ਮਾਮਲੇ 'ਚ ਵੀ ਵਧੀਆ ਹਨ ਇਹ ਡਰੈਸਾਂ
NEXT STORY