ਜਲੰਧਰ— ਸਰਦੀਆਂ 'ਚ ਆਵਲਾ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ । ਇਹ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਇਸ ਨੂੰ ਕਈ ਤਰੀਕਿਆਂ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਆਵਲਾ ਜੈਮ ਦੀ ਵਿਧੀ ਦੱਸਣ ਜਾ ਰਹੇ ਹਾਂ। ਇਸ ਨੂੰ ਸਾਲ ਭਰ ਵਰਤਿਆ ਜਾ ਸਕਦਾ ਹੈ। ਇਸ ਨਾਲ ਬੱਚੇ ਅਤੇ ਵੱਡੇ ਸਾਰੇ ਖੁਸ਼ ਹੋ ਜਾਂਦੇ ਹਨ।
ਸਮੱਗਰੀ
-500 ਗ੍ਰਾਮ ਆਵਲਾ
-500 ਗ੍ਰਾਮ ਚੀਨੀ
-2 ਟੁਕੜੇ ਦਾਲ ਚੀਨੀ
-5 ਪੀਸ ਛੋਟੀ ਇਲਾਇਚੀ
ਵਿਧੀ
1. ਸਭ ਤੋਂ ਪਹਿਲਾਂ ਆਵਲਿਆਂ ਨੂੰ ਥੋੜੇ ਜਹੇ ਪਾਣੀ ਦੇ ਨਾਲ ਕੁੱਕਰ 'ਚ ਪਾ ਕੇ ਪਕਾ ਲਓ।
2. ਫਿਰ ਉਨ੍ਹਾਂ ਦੀਆਂ ਗੱਠਾ ਨੂੰ ਵੱਖ ਕਰਕੇ ਮਿਕਸਚਰ 'ਚ ਪੀਸ ਲਓ।
3. ਇੱਕ ਕੜਾਹੀ ਲਓ, ਉਸ 'ਚ ਆਵਲਿਆਂ ਦਾ ਪੇਸਟ ਪਾ ਕੇ ਫਿਰ ਚੀਨੀ ਮਿਲਾਓ, ਗੈਸ ਘੱਟ ਕਰ ਦਿਓ ਅਤੇ ਲਗਾਤਾਰ ਹਿਲਾਉਦੇ ਰਹੋ।
4. ਜਦੋਂ ਚੀਨੀ ਘੁਲਣ ਲੱਗੇ ਅਤੇ ਆਵਲਿਆਂ ਦੇ ਪੇਸਟ ਦਾ ਰੰਗ ਬਦਲਣ ਲੱਗੇ ਤਾਂ ਵਿੱਚ-ਵਿੱਚ 'ਚ ਚੈਕ ਕਰਦੇ ਰਹੋ ਕਿ ਮਿਸ਼ਰਨ ਉਗਲੀ 'ਤੇ ਚਿਪਕ ਰਿਹਾ ਹੈ ਅਤੇ ਇਸ ਦੀ ਚਾਸ਼ਨੀ ਬਣ ਗਈ ਹੈ ਤਾਂ ਗੈਸ ਬੰਦ ਕਰ ਦਿਓ।
5. ਫਿਰ ਇਲਾਇਚੀ ਦੇ ਦਾਣੇ ਅਤੇ ਦਾਲਚੀਨੀ ਨੂੰ ਬਰੀਕ ਕੁੱਟ ਕੇ ਪਾਊਡਰ ਬਣਾਕੇ ਜੈਮ 'ਚ ਮਿਲਾ ਦਿਓ।
6. ਸਵਾਦੀ ਆਵਲਾ ਜੈਮ ਤਿਆਰ ਹੈ ।
7. ਆਵਲਾ ਜੈਮ ਨੂੰ ਕੱਚ ਦੀ ਬੋਤਲ 'ਚ ਭਰ ਕੇ ਰੱਖ ਲਓ।
ਵੋਡਕਾ ਦੀਆਂ ਚਾਰ ਬੂੰਦਾਂ ਨਾਲ ਚਮਕਾਓ ਸਾਰਾ ਘਰ
NEXT STORY