ਨਵੀਂ ਦਿੱਲੀ— ਭਾਰਤ ਦੀ ਅੰਮ੍ਰਿਤਧਾਰਾ ਬਾਰੇ ਤਾਂ ਹਰ ਕੋਈ ਜਾਣਦਾ ਹੋਵੇਗਾ ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿੰਦਗੀ 'ਚ ਇਕ ਵਾਰ ਇੱਥੇ ਜ਼ਰੂਰ ਜਾਣਾ ਚਾਹੀਦਾ ਹੈ। ਉਂਝ ਹੀ ਗਰਮੀਆਂ ਦੇ ਮੌਸਮ 'ਚ ਘੁੰਮਣ ਲਈ ਇਹ ਥਾਂ ਪਰਫੈਕਟ ਹੈ। ਛਤੀਸਗੜ 'ਚ ਮੌਜੂਦ ਇਸ ਖੂਬਸੂਰਤ ਝਰਨੇ ਨੂੰ ਦੇਖਣ 'ਚ ਇੰਝ ਲੱਗਦਾ ਹੈ ਜਿਵੇਂ ਕੋਈ ਚਮਤਕਾਰ ਹੋ ਰਿਹਾ ਹੋਵੇ। ਇਸ ਝਰਨੇ ਨੂੰ ਦੇਖਣ ਅਤੇ ਨਹਾਉਣ ਦੇ ਬਾਅਦ ਤੁਹਾਡਾ ਇੱਥੋ ਵਾਪਸ ਆਉਣ ਦਾ ਦਿਲ ਨਹੀਂ ਕਰੇਗਾ।

ਅੰਮ੍ਰਿਤਧਾਰਾ ਝਰਨਾ ਛਤੀਸਗੜ ਦੇ ਆਕਰਸ਼ਨ ਦਾ ਕੇਂਦਰ ਹੋਣ ਦੇ ਨਾਲ-ਨਾਲ ਆਪਣੇ ਖੂਬਸੂਰਤ ਨਜ਼ਾਰਿਆਂ ਅਤੇ ਸਾਂਤੀ ਦਾ ਵੀ ਪ੍ਰਤੀਕ ਹੈ। ਇਸ ਦੇ ਕਿਨਾਰਿਆਂ 'ਤੇ ਬੈਠ ਕੇ ਤੁਹਾਨੂੰ ਕੁਦਰਤੀ ਨਜ਼ਾਰਿਆਂ ਦੇ ਕਰੀਬ ਹੋਣ ਦਾ ਅਹਿਸਾਸ ਹੋਵੇਗਾ।

ਜੰਗਲਾਂ, ਚਟਾਨਾਂ, ਪਠਾਰਾਂ ਅਤੇ ਘੁੰਮਾਅਦਾਰ ਪਹਾੜੀਆਂ ਤੋਂ ਹੋ ਕੇ ਜਦੋਂ ਤੁਸੀਂ ਅੰਮ੍ਰਿਤਧਾਰਾ ਤਕ ਪਹੁੰਚਦੇ ਹਨ ਤਾਂ ਆਪਣੀ ਸਾਰੀ ਪ੍ਰੇਸ਼ਾਨੀ ਭੁੱਲ ਜਾਂਦੇ ਹੋ। ਭਾਰਤ ਦਾ ਇਹ ਸਭ ਤੋਂ ਵੱਡਾ ਝਰਨਾ ਕੋਰੀਆ ਜਿਲੇ 'ਚ ਹਸਦੇਓ ਨਦੀਂ 'ਤੇ ਸਥਿਤ ਹੈ। 90 ਫੁੱਟ ਦੀ ਉਚਾਈ ਤੋਂ ਡਿੱਗਣ ਵਾਲਾ ਇਹ ਝਰਨਾ ਸਭ ਤੋਂ ਵੱਡੇ ਝਰਨੇ 'ਚੋਂ ਇਕ ਹੈ।

ਝਰਨੇ ਤੋਂ ਨਹਾਉਣ ਦੇ ਨਾਲ-ਨਾਲ ਤੁਸੀਂ ਇੱਥੇ ਪ੍ਰਾਚੀਨ ਮੰਦਰ 'ਚ ਵੀ ਜਾ ਸਕਦੇ ਹੋ। ਇਸ ਮੰਦਰ ਦੇ ਕਾਰਨ ਇਸ ਝਰਨੇ 'ਚ ਨਹਾਉਣਾ ਸ਼ੁੱਭ ਮੰਨਿਆ ਜਾਂਦਾ ਹੈ। ਅੰਮ੍ਰਿਤਧਾਰਾ ਝਰਨਾ ਟੂਰਿਸਟ ਦੇ ਵਿਚੋਂ ਪਿਕਨਿਕ ਸਪਾਟ ਲਈ ਫੇਮਸ ਹੈ।
ਅੰਮ੍ਰਿਤਧਾਰਾ ਝਰਨੇ ਦੀ ਇੰਨੀ ਖਾਸੀਅਤ ਦੱਸਣ ਦੇ ਬਾਅਦ ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇੱਥੇ ਕਿਵੇਂ ਅਤੇ ਕਦੋਂ ਪਹੁੰਚ ਸਕਦੇ ਹੋ। ਅਪ੍ਰੈਲ ਤੋਂ ਅਕਤੂਬਰ ਦੇ ਮਹੀਨੇ 'ਚ ਘੁੰਮਣ ਲਈ ਇਹ ਬਿਲਕੁਲ ਸਹੀ ਥਾਂ ਹੈ। ਤੁਸੀਂ ਆਪਣੀ ਫੈਮਿਲੀ ਜਾਂ ਫ੍ਰੈਂਡ ਦੇ ਨਾਲ ਲਾਂਗ ਡ੍ਰਾਈਵ ਲਈ ਵੀ ਜਾ ਸਕਦੇ ਹੋ।

ਫਰਿੱਜ ਦੇ ਪਾਣੀ ਨਾਲੋਂ ਸਿਹਤਮੰਦ ਹੈ ਮਟਕੇ ਦਾ ਪਾਣੀ
NEXT STORY