ਵੈੱਬ ਡੈਸਕ - ਅੱਜ-ਕੱਲ੍ਹ ਦੇ ਪ੍ਰਦੂਸ਼ਣ, ਤਣਾਅ ਅਤੇ ਗ਼ਲਤ ਖਾਣ-ਪੀਣ ਕਾਰਨ ਚਿਹਰੇ ਦੀ ਰੰਗਤ ਗੁਆਚਣਾ ਇਕ ਆਮ ਸਮੱਸਿਆ ਬਣ ਗਈ ਹੈ। ਇਸ ਨਿਖਾਰ ਨੂੰ ਵਾਪਸ ਪਾਉਣ ਲਈ ਲੋਕ ਪਾਰਲਰਾਂ 'ਚ ਹਜ਼ਾਰਾਂ ਰੁਪਏ ਖ਼ਰਚ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਰਸੋਈ 'ਚ ਰੱਖਿਆ ਇਕ ਫਲ ਤੁਹਾਨੂੰ ਬਿਨਾਂ ਇਕ ਵੀ ਰੁਪਿਆ ਖ਼ਰਚ ਕੀਤੇ ਬੇਦਾਗ਼ ਅਤੇ ਚਮਕਦਾਰ ਚਮੜੀ ਦੇ ਸਕਦਾ ਹੈ? ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਪਪੀਤੇ ਦੀ।
ਪਪੀਤਾ ਨਾ ਸਿਰਫ਼ ਸਿਹਤ ਲਈ, ਬਲਕਿ ਸਾਡੀ ਚਮੜੀ ਲਈ ਵੀ ਇਕ ਵਰਦਾਨ ਹੈ। ਆਓ ਜਾਣਦੇ ਹਾਂ ਚਿਹਰੇ 'ਤੇ ਪਪੀਤਾ ਲਗਾਉਣ ਦੇ 5 ਅਦਭੁਤ ਫਾਇਦੇ ਅਤੇ ਇਸ ਨੂੰ ਵਰਤਣ ਦਾ ਸਹੀ ਤਰੀਕਾ :-
ਚਿਹਰੇ 'ਤੇ ਪਪੀਤਾ ਲਗਾਉਣ ਦੇ 5 ਵੱਡੇ ਫਾਇਦੇ :-
ਚਿਹਰੇ 'ਤੇ ਆਵੇਗਾ ਇੰਸਟੈਂਟ ਗਲੋਅ
- ਪਪੀਤੇ 'ਚ 'ਪੇਪੇਨ' ਨਾਮਕ ਐਂਜ਼ਾਈਮ ਹੁੰਦਾ ਹੈ, ਜੋ ਚਿਹਰੇ ਦੀ ਮਰੀ ਹੋਈ ਚਮੜੀ ਨੂੰ ਸਾਫ਼ ਕਰਦਾ ਹੈ। ਇਸ ਨਾਲ ਚਿਹਰੇ 'ਤੇ ਤੁਰੰਤ ਕੁਦਰਤੀ ਨਿਖਾਰ ਆਉਂਦਾ ਹੈ।
ਕਿੱਲ-ਮੁਹਾਸਿਆਂ ਤੋਂ ਮੁਕਤੀ
- ਜੇਕਰ ਤੁਸੀਂ ਪਿੰਪਲਸ ਤੋਂ ਪਰੇਸ਼ਾਨ ਹੋ, ਤਾਂ ਪਪੀਤਾ ਤੁਹਾਡੇ ਲਈ ਸਭ ਤੋਂ ਵਧੀਆ ਇਲਾਜ ਹੈ। ਇਸ ਦੀਆਂ ਐਂਟੀ-ਬੈਕਟੀਰੀਅਲ ਵਿਸ਼ੇਸ਼ਤਾਵਾਂ ਚਿਹਰੇ ਦੇ ਵਾਧੂ ਤੇਲ ਨੂੰ ਕੰਟਰੋਲ ਕਰਦੀਆਂ ਹਨ, ਜਿਸ ਨਾਲ ਮੁਹਾਸੇ ਹਟਦੇ ਹਨ।
ਝੁਰੜੀਆਂ ਨੂੰ ਕਰੇ ਦੂਰ
- ਪਪੀਤਾ ਐਂਟੀ-ਆਕਸੀਡੈਂਟਸ ਅਤੇ ਵਿਟਾਮਿਨ-ਏ, ਸੀ, ਅਤੇ ਈ ਨਾਲ ਭਰਪੂਰ ਹੁੰਦਾ ਹੈ। ਇਹ ਚਿਹਰੇ ਦੀਆਂ ਬਰੀਕ ਰੇਖਾਵਾਂ ਅਤੇ ਝੁਰੜੀਆਂ ਨੂੰ ਘਟਾ ਕੇ ਚਮੜੀ ਨੂੰ ਲੰਬੇ ਸਮੇਂ ਤੱਕ ਜਵਾਨ ਰੱਖਦਾ ਹੈ।
ਕਾਲੇ ਦਾਗ-ਧੱਬੇ ਅਤੇ ਟੈਨਿੰਗ ਹੋਵੇਗੀ ਛੂ-ਮੰਤਰ
- ਧੁੱਪ ਕਾਰਨ ਕਾਲੀ ਹੋਈ ਚਮੜੀ ਅਤੇ ਅੱਖਾਂ ਦੇ ਹੇਠਾਂ ਪਏ ਕਾਲੇ ਘੇਰਿਆਂ ਨੂੰ ਹਟਾਉਣ 'ਚ ਪਪੀਤੇ ਦਾ ਪੇਸਟ ਬੇਹੱਦ ਅਸਰਦਾਰ ਹੈ।
ਚਮੜੀ ਨੂੰ ਕਰੇ ਡੀਪ ਹਾਈਡ੍ਰੇਟ
- ਜਿਨ੍ਹਾਂ ਲੋਕਾਂ ਦੀ ਚਮੜੀ ਖੁਸ਼ਕ ਰਹਿੰਦੀ ਹੈ, ਉਨ੍ਹਾਂ ਲਈ ਪਪੀਤਾ ਇਕ ਕੁਦਰਤੀ ਮਾਇਸਚੁਰਾਈਜ਼ਰ ਦਾ ਕੰਮ ਕਰਦਾ ਹੈ ਅਤੇ ਚਮੜੀ ਨੂੰ ਨਰਮ ਤੇ ਮੁਲਾਇਮ ਬਣਾਉਂਦਾ ਹੈ।
ਵਰਤਣ ਦਾ ਸਹੀ ਤਰੀਕਾ :-
- ਪੱਕੇ ਹੋਏ ਪਪੀਤੇ ਦੇ 2-3 ਟੁਕੜਿਆਂ ਨੂੰ ਚੰਗੀ ਤਰ੍ਹਾਂ ਮੈਸ਼ (ਮਿਕਸ) ਕਰਕੇ ਪੇਸਟ ਬਣਾ ਲਓ। ਇਸ 'ਚ ਇਕ ਚਮਚ ਸ਼ਹਿਦ ਜਾਂ ਦੁੱਧ ਮਿਲਾ ਲਓ। ਹੁਣ ਇਸ ਪੇਸਟ ਨੂੰ ਆਪਣੇ ਚਿਹਰੇ ਅਤੇ ਗਰਦਨ 'ਤੇ 15 ਤੋਂ 20 ਮਿੰਟ ਲਈ ਲਗਾਓ ਅਤੇ ਫਿਰ ਸਾਦੇ ਪਾਣੀ ਨਾਲ ਚਿਹਰਾ ਧੋ ਲਓ। ਹਫ਼ਤੇ 'ਚ 2 ਵਾਰ ਅਜਿਹਾ ਕਰਨ ਨਾਲ ਤੁਹਾਨੂੰ ਖੁਦ ਫਰਕ ਨਜ਼ਰ ਆਉਣ ਲੱਗੇਗਾ।
‘ਨੈੱਟ ਫੈਬਰਿਕ’ ਦੀਆਂ ਡਰੈੱਸਾਂ ਬਣੀਆਂ ਮੁਟਿਆਰਾਂ ਦੀ ਪਸੰਦ
NEXT STORY