ਮੁੰਬਈ— ਤੁਸੀਂ ਅੱਜ ਤੱਕ ਲੋਕਾਂ ਨੂੰ ਪੜ੍ਹਾਈ ਲਈ ਪੈਸੇ ਖਰਚ ਕਰਦੇ ਦੇਖਿਆ ਹੋਵੇਗਾ ਪਰ ਕੀ ਤੁਸੀਂ ਕਿਸੇ ਨੂੰ ਪੜ੍ਹਾਈ ਦੇ ਬਦਲੇ ਪੈਸੇ ਮਿਲਦੇ ਸੁਣੇ ਜਾਂ ਦੇਖੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਵਿਲੱਖਣ ਕੰਪਨੀ ਬਾਰੇ ਦੱਸ ਰਹੇ ਹਾਂ, ਜੋ ਪੜ੍ਹਾਈ ਬਦਲੇ ਪੈਸੇ ਦਿੰਦੀ ਹੈ। ਇੰਨਾ ਹੀ ਨਹੀਂ ਸਗੋਂ ਪੜ੍ਹਾਈ ਪੂਰੀ ਹੋਣ ਦੇ ਬਾਅਦ ਕੰਪਨੀ ਤੁਹਾਨੂੰ ਕੰਮ ਵੀ ਦਿੰਦੀ ਹੈ।
ਵਰਜੀਨੀਆ ਦੀ ਇਕ ਕੰਪਨੀ ਹੈ ਜੋ ਵਿਦਿਆਰਥੀਆਂ ਨੂੰ ਪੜ੍ਹਨ 'ਤੇ ਪੈਸੇ ਦਿੰਦੀ ਹੈ। ਵਰਜੀਨੀਆ ਦੀ ਕੰਪਨੀ ਰਿਵੇਚਰ ਦੇਸ਼ ਦੇ ਕਾਲਜ ਕੈਮਪਸ 'ਚ ਕਲਾਸਾਂ ਲਗਾਉਂਦੀ ਹੈ। ਕਾਲਜ ਗਰੈਜੂਏਟ ਨੂੰ ਫ੍ਰੀ 'ਚ ਜਾਵਾ ਅਤੇ ਡੈਟਾ ਮੈਨੇਜਮੈਂਟ ਵਰਗੇ ਹੋਟ ਸਕਿਲ ਦਾ ਕਰੈਸ਼ ਕੋਰਸ ਕਰਵਾਉਂਦੀ ਹੈ। ਇਹ ਕਰੈਸ਼ ਕੋਰਸ 12 ਹਫਤਿਆਂ ਦਾ ਹੁੰਦਾ ਹੈ। ਹਰ ਹਫਤੇ 40 ਘੰਟੇ ਤੱਕ ਪੜ੍ਹਾਈ ਕਰਨੀ ਹੁੰਦੀ ਹੈ। ਕੰਪਨੀ ਫ੍ਰੀ ਕਰੈਸ਼ ਕੋਰਸ ਕਰਨ ਵਾਲੇ ਹਰ ਵਿਦਿਆਰਥੀ ਨੂੰ ਪੈਸੇ ਦਿੰਦੀ ਹੈ। ਕੋਰਸ ਪੂਰਾ ਕਰਨ ਵਾਲੇ ਹਰ ਵਿਦਿਆਰਥੀ ਨੂੰ ਇਕ ਸ਼ਰਤ ਮੰਨਣੀ ਪੈਂਦੀ ਹੈ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਕੇ ਉੱਥੇ ਹੀ ਨੌਕਰੀ ਕਰਨਗੇ।
ਕੰਪਨੀ 11 ਡਾਲਰ ਲਗਭਗ 700 ਰੁਪਏ ਪ੍ਰਤੀ ਘੰਟੇ ਦੇ ਹਿਸਾਬ ਨਾਲ ਪੈਸੇ ਦਿੰਦੀ ਹੈ। ਕੋਰਸ ਪੂਰਾ ਕਰਨ ਵਾਲੇ ਵਿਦਿਆਰਥੀ ਨੂੰ ਕੰਪਨੀ 'ਚ ਦੋ ਸਾਲ ਤੱਕ ਕੰਮ ਕਰਨਾ ਜ਼ਰੂਰੀ ਹੁੰਦਾ ਹੈ। ਕੰਪਨੀ ਲਈ ਕੰਮ ਕਰਨ ਵਾਲੇ ਹਰ ਵਿਦਿਆਰਥੀ ਨੂੰ 50 ਹਜ਼ਾਰ ਤੋਂ 65 ਹਜ਼ਾਰ ਡਾਲਰ ਲਗਭਗ 33 ਲੱਖ ਤੋਂ 43 ਲੱਖ ਰੁਪਏ ਤੱਕ ਸਾਲਾਨਾ ਤਨਖਾਹ ਮਿਲਦੀ ਹੈ।
ਇਹ ਹਨ ਦੁਨੀਆਂ ਦੇ ਅਜੀਬੋ-ਗਰੀਬ ਵਾਹਨ, ਸਫਰ ਕਰਕੇ ਨਹੀਂ ਭੁੱਲੋਗੇ
NEXT STORY