ਵੈੱਬ ਡੈਸਕ- ਮੁਟਿਆਰਾਂ ਅਤੇ ਔਰਤਾਂ ਹਮੇਸ਼ਾ ਅਜਿਹੇ ਪਹਿਰਾਵੇ ਪਸੰਦ ਕਰਦੀਆਂ ਹਨ ਜੋ ਉਨ੍ਹਾਂ ਦੀ ਸੁੰਦਰਤਾ ਨੂੰ ਨਿਖਾਰਣ ਤੇ ਉਨ੍ਹਾਂ ਨੂੰ ਆਕਰਸ਼ਕ ਬਣਾਉਣ। ਇਹੋ ਕਾਰਨ ਹੈ ਕਿ ਰੋਜ਼ਾਨਾ ਤੋਂ ਲੈ ਕੇ ਖਾਸ ਮੌਕਿਆਂ ਤੱਕ ਉਨ੍ਹਾਂ ਨੂੰ ਵੱਖ-ਵੱਖ ਡਿਜ਼ਾਈਨਰ ਡਰੈੱਸਾਂ ਵਿਚ ਦੇਖਿਆ ਜਾ ਸਕਦਾ ਹੈ। ਵਿਸ਼ੇਸ਼ ਮੌਕਿਆਂ ’ਤੇ ਮੁਟਿਆਰਾਂ ਅਜਿਹੇ ਆਊਟਫਿਟ ਚੁਣਦੀਆਂ ਹਨ ਜੋ ਉਨ੍ਹਾਂ ਨੂੰ ਭੀੜ ਨਾਲੋਂ ਵੱਖ ਕਰਨ ਅਤੇ ਰਾਇਲ ਲੁੱਕ ਪ੍ਰਦਾਨ ਕਰਨ।
ਇਸੇ ਕਾਰਨ ਹੈਵੀ ਐਂਬ੍ਰਾਇਡਰੀ ਵਾਲੇ ਲਹਿੰਗਾ-ਚੋਲੀ, ਸਾੜ੍ਹੀ ਅਤੇ ਸੂਟ ਵਿਚ ਉਨ੍ਹਾਂ ਨੂੰ ਅਕਸਰ ਦੇਖਿਆ ਜਾਂਦਾ ਹੈ। ਲਹਿੰਗਾ-ਚੋਲੀ ਦਾ ਫੈਸ਼ਨ ਸਦਾਬਹਾਰ ਰਹਿੰਦਾ ਹੈ। ਬਾਜ਼ਾਰ ਵਿਚ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨਰ ਗਾਊਨ ਆਉਣ ਦੇ ਬਾਵਜੂਦ ਮੁਟਿਆਰਾਂ ਅੱਜ ਵੀ ਲਹਿੰਗਾ-ਚੋਲੀ ਨੂੰ ਬੇਹੱਦ ਪਸੰਦ ਕਰਦੀਆਂ ਹਨ। ਵੱਖ-ਵੱਖ ਫੈਬਰਪਿਕ ਜਿਵੇਂ ਵੈਲਵੇਟ, ਨੈੱਟ, ਸਿਲਕ ਜਾਂ ਜਾਰਜੈੱਟ ਵਿਚ ਮੁਹੱਈਆ ਲਹਿੰਗਾ-ਚੋਲੀ ਮੁਟਿਆਰਾਂ ਦੀ ਪਸਦ ਬਣੇ ਹੋਏ ਹਨ।
ਐਂਬ੍ਰਾਇਡਰੀ ਦੀ ਗੱਲ ਕਰੀਏ ਤਾਂ ਮਿਰਰ ਵਰਕ, ਥਰੈੱਡ ਵਰਕ, ਸਟੋਨ ਵਰਕ ਤੋਂ ਲੈ ਕੇ ਸੀਕਵੈਂਸ ਵਰਕ ਤੱਕ ਸਾਰੇ ਟਰੈਂਡ ਵਿਚ ਹਨ ਪਰ ਸੀਕਵੈਂਸ ਵਰਕ ਵਾਲੇ ਲਹਿੰਗਾ-ਚੋਲੀ ਇਸ ਸਮੇਂ ਮੁਟਿਆਰਾਂ ਦੀ ਪਹਿਲੀ ਪਸੰਦ ਹਨ। ਸੀਕਵੈਂਸ ਵਰਕ ਦੀ ਆਪਣੀ ਅਨੋਖੀ ਚਮਕ ਹੁੰਦੀ ਹੈ ਜੋ ਸਟੋਨ, ਮਿਰਰ ਜਾਂ ਹੋਰ ਐਂਬ੍ਰਾਇਡਰੀ ਨਾਲ ਜ਼ਿਆਦਾ ਆਕਰਸ਼ਕ ਲੱਗਦੀ ਹੈ। ਖਾਸ ਮੌਕਿਆਂ ਜਿਵੇਂ ਵਿਆਹ, ਰਿਪੈਪਸ਼ਨ ਜਾਂ ਫੈਸਟੀਵਲ ’ਤੇ ਇਹ ਲਹਿੰਗਾ-ਚੋਲੀ ਮੁਟਿਆਰਾਂ ਨੂੰ ਰਾਇਲ, ਕਲਾਸੀ ਅਤੇ ਬੇਹੱਦ ਸੁੰਦਰ ਲੁੱਕ ਦਿੰਦਾ ਹੈ। ਸੀਕਵੈਂਸ ਦੀ ਚਮਕ ਰੌਸ਼ਨੀ ਵਿਚ ਜਗਮਗਾਉਂਦੀ ਹੈ ਜੋ ਉਨ੍ਹਾਂ ਦੀ ਖੂਬਸੂਰਤੀ ਵਿਚ ਚਾਰ ਚੰਦ ਲਗਾ ਦਿੰਦੀ ਹੈ। ਇਹੋ ਕਾਰਨ ਹੈ ਕਿ ਸੀਕਵੈਂਸ ਵਰਕ ਵਾਲੇ ਲਹਿੰਗਾ-ਚੋਲੀ ਬਾਜ਼ਾਰ ਵਿਚ ਧੁੰਮ ਮਚਾ ਰਹੇ ਹਨ।
ਰੰਗ ਦੀ ਗੱਲ ਕਰੀਏ ਤਾਂ ਬਲੈਕ, ਬਲਿਊ, ਰੈੱਡ, ਗ੍ਰੀਨ, ਪਿੰਕ ਵਰਗੇ ਡਾਰਕ ਸ਼ੇਡਸ ਤੋਂ ਇਲਾਵਾ ਬੇਬੀ ਪਿੰਕ, ਲਾਈਟ ਬਲਿਊ, ਲਾਈਟ ਪਰਪਲ ਵਰਗੇ ਪੇਸਟਲ ਕਲਰਸ ਵੀ ਬਹੁਤ ਪਾਪੁਲਰ ਹਨ। ਇਹ ਕਲਰਸ ਹਰ ਸਕਿਨ ਟੋਨ ’ਤੇ ਸੂਟ ਕਰਦੇ ਹਨ। ਲੁੱਕ ਨੂੰ ਪੂਰਾ ਕਰਨ ਲਈ ਮੁਟਿਆਰਾਂ ਇਨ੍ਹਾਂ ਨਾਲ ਗੋਲਡਨ, ਸਿਲਵਰ ਜਾਂ ਡਾਇਮੰਡ ਜਿਊਲਰੀ ਕੈਰੀ ਕਰਨਾ ਪਸੰਦ ਕਰਦੀਆਂ ਹਨ।
ਇਨ੍ਹਾਂ ਨਾਲ ਹੇਅਰ ਸਟਾਈਲ ਵਿਚ ਬਨ, ਖੁੱਲ੍ਹੇ ਵਾਲ, ਪਰਾਂਦਾ ਜਾਂ ਗੁੱਤ ਬਹੁਤ ਜਚਦੀ ਹੈ। ਮੇਕਅਪ ਵਿਚ ਸਮੋਕੀ ਆਈਜ਼ ਜਾਂ ਹੈਲੋ ਆਈਜ਼ ਨਾਲ ਡਾਰਕ ਰੈੱਡ ਲਿਪਸ ਅਤੇ ਐੱਚ. ਡੀ. ਮੇਕਅਪ ਪਰਫੈਕਟ ਮੈਚ ਕਰਦਾ ਹੈ। ਇਨ੍ਹਾਂ ਨਾਲ ਫੁੱਟਵੀਅਰ ਵਿਚ ਮੁਟਿਆਰਾਂ ਹਾਈ ਹੀਲਸ ਜਾਂ ਜੁੱਤੀਆਂ ਪਹਿਣਨਾ ਪਸੰਦ ਕਰਦੀਆਂ ਹਨ ਜਦਕਿ ਅਸੈੱਸਰੀਜ਼ ਵਿਚ ਮੈਚਿੰਗ ਕਲਚ ਉਨ੍ਹਾਂ ਦੀ ਲੁਕ ਨੂੰ ਕੰਪਲੀਟ ਕਰਦਾ ਹੈ।
ਸੀਕਵੈਂਸ ਵਰਕ ਵਾਲਾ ਲਹਿੰਗਾ-ਚੋਲੀ ਮੁਟਿਆਰਾਂ ਨੂੰ ਨਾ ਸਿਰਫ ਟਰੈਡੀਸ਼ਨਲ ਲੁੱਕ ਦਿੰਦਾ ਹੈ ਸਗੋਂ ਮਾਡਰਨ ਟਚ ਵੀ ਪ੍ਰਦਾਨ ਕਰਦਾ ਹੈ। ਇਹ ਹਰ ਉਮਰ ਦੀਆਂ ਔਰਤਾਂ ਲਈ ਪਰਫੈਕਟ ਚੁਆਇਸ ਹੈ। ਇਹ ਮੁਟਿਆਰਾਂ ਨੂੰ ਖਾਸ ਮੌਕੇ ’ਤੇ ਵੱਖਰੀ ਅਤੇ ਖੂਬਸੂਰਤ ਲੁੱਕ ਦਿੰਦਾ ਹੈ। ਇਹੋ ਕਾਰਨ ਹੈ ਕਿ ਮੁਟਿਆਰਾਂ ਇਨ੍ਹਾਂ ਲਹਿੰਗਾ-ਚੋਲੀ ਨੂੰ ਸੰਗੀਤ, ਮੰਗਣੀ, ਮਹਿੰਦੀ, ਰਿਸੈਪਸ਼ਨ ਅਤੇ ਪਾਰਟੀ ਤੋਂ ਲੈ ਕੇ ਵਿਆਹ ਵਿਚ ਵੀ ਪਹਿਨਣਾ ਪਸੰਦ ਕਰ ਰਹੀਆਂ ਹਨ।
ਔਰਤਾਂ ਆਪਣੇ ਸਾਥੀ ਨੂੰ ਕਿਉਂ ਦਿੰਦੀਆਂ ਹਨ ਧੋਖਾ? ਮਾਹਰਾਂ ਨੇ ਕੀਤੇ ਹੈਰਾਨੀਜਨਕ ਖੁਲਾਸੇ
NEXT STORY