ਨਵੀਂ ਦਿੱਲੀ- ਸਿੰਦੂਰ ਭਾਰਤੀ ਔਰਤਾਂ ਦੇ ਸ਼ਿੰਗਰ ਦੀ ਮੁੱਖ ਵਸਤੂ ਮੰਨੀ ਜਾਂਦੀ ਹੈ। ਇਸ ਦੇ ਨਾਲ ਹੀ ਇਸ ਨੂੰ ਲਗਾਉਣ ਨਾਲ ਔਰਤਾਂ ਦੀ ਖੂਬਸੂਰਤੀ ਵੀ ਦੁੱਗਣੀ ਹੋ ਜਾਵੇਗੀ। ਉੱਧਰ ਅੱਜ ਕੱਲ ਔਰਤਾਂ ਲਿਕੁਇਡ ਸਿੰਦੂਰ ਲਗਾਉਣਾ ਪੰਸਦ ਕਰਦੀਆਂ ਹਨ। ਪਰ ਵਾਰ-ਵਾਰ ਇਸਤੇਮਾਲ ਨਾਲ ਇਸ ਦੇ ਸੁੱਕਣ ਦਾ ਖਤਰਾ ਰਹਿੰਦਾ ਹੈ। ਸੁੱਕਣ 'ਤੇ ਇਸ ਦੀ ਵਰਤੋਂ ਕਰਨੀ ਮੁਸ਼ਕਿਲ ਹੋ ਜਾਂਦੀ ਹੈ। ਅਜਿਹੇ 'ਚ ਇਸ ਨੂੰ ਮੇਕਅਪ ਤੋਂ ਬਾਹਰ ਕੱਢਣਾ ਹੀ ਸਹੀ ਰਹਿੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਮੇਕਅਪ ਪ੍ਰਾਡੈਕਟਸ ਸੁੱਕਣ ਤੋਂ ਬਾਅਦ ਵੀ ਠੀਕ ਕੀਤੇ ਜਾ ਸਕਦੇ ਹਨ। ਜੀ ਹਾਂ ਮੇਕਅਪ ਦੀਆਂ ਹੋਰ ਵਸਤੂਆਂ ਦੀ ਤਰ੍ਹਾਂ ਸੁੱਕੇ ਸਿੰਦੂਰ ਨੂੰ ਵੀ ਦੁਬਾਰਾ ਠੀਕ ਕੀਤਾ ਜਾ ਸਕਦਾ ਹੈ।
ਚੱਲੋ ਅੱਜ ਅਸੀਂ ਤੁਹਾਨੂੰ ਸੁੱਕੇ ਸਿੰਦੂਰ ਨੂੰ ਠੀਕ ਕਰਨ ਦੇ 3 ਕਾਰਗਰ ਉਪਾਅ ਦੱਸਦੇ ਹਾਂ, ਇਸ ਨਾਲ ਤੁਸੀਂ ਦੁਬਾਰਾ ਆਪਣੇ ਲਿਕੁਇਡ ਸਿੰਦੂਰ ਦੀ ਵਰਤੋਂ ਕਰ ਸਕਦੇ ਹੋ।

ਗੁਲਾਬ ਜਲ ਨਾਲ ਬਣੇਗੀ ਗੱਲ
ਜੇਕਰ ਤੁਹਾਡਾ ਲਿਕੁਇਡ ਸਿੰਦੂਰ ਸੁੱਕ ਗਿਆ ਹੈ ਤਾਂ ਤੁਸੀਂ ਇਸ 'ਚ ਗੁਲਾਬ ਜਲ ਮਿਲਾ ਕੇ ਠੀਕ ਕਰ ਸਕਦੇ ਹੋ। ਇਸ ਲਈ ਤੁਸੀਂ ਇਸ 'ਚ ਗੁਲਾਬ ਜਲ ਦੀਆਂ 4-5 ਬੂੰਦਾਂ ਪਾ ਕੇ ਚੰਗੀ ਤਰ੍ਹਾਂ ਮਿਲਾਓ। ਫਿਰ ਇਸ ਨੂੰ 5 ਮਿੰਟ ਤੱਕ ਵੱਖਰਾ ਰੱਖ ਦਿਓ। ਇਸ ਤੋਂ ਬਾਅਦ ਬੋਤਲ ਨੂੰ ਚੰਗੀ ਤਰ੍ਹਾਂ ਨਾਲ ਸ਼ੇਕ ਕਰਕੇ ਸਿੰਦੂਰ ਸਟਿਕ ਨਾਲ ਇਸ ਨੂੰ ਅੰਦਰ ਵੱਲ ਘੁੰਮਾਓ। ਇਸ ਨਾਲ ਚਾਰੇ ਪਾਸੇ ਲੱਗਿਆ ਸੁੱਕਾ ਸਿੰਦੂਰ ਚੰਗੀ ਤਰ੍ਹਾਂ ਨਾਲ ਮਿਕਸ ਹੋ ਜਾਵੇਗਾ। ਅਜਿਹੇ 'ਚ ਤੁਹਾਨੂੰ ਕੁਝ ਹੀ ਮਿੰਟਾਂ 'ਚ ਨਵੇਂ ਵਰਗਾ ਸਿੰਦੂਰ ਮਿਲ ਜਾਵੇਗਾ। ਨਾਲ ਹੀ ਇਹ ਜਲਦ ਖਰਾਬ ਨਹੀਂ ਹੋਵੇਗਾ।

ਨਾਰੀਅਲ ਤੇਲ ਵੀ ਹੈ ਕਾਰਗਰ
ਲਿਕੁਇਡ ਸਿੰਦੂਰ ਸੁੱਕ ਜਾਣ 'ਤੇ ਠੀਕ ਤਰ੍ਹਾਂ ਨਹੀਂ ਲੱਗਦਾ ਹੈ। ਕਈ ਵਾਰ ਇਹ ਮੱਥੇ ਤੋਂ ਝੜਨ ਲੱਗਦਾ ਹੈ। ਅਜਿਹੇ 'ਚ ਇਸ ਪਰੇਸ਼ਾਨੀ ਤੋਂ ਬਚਣ ਲਈ ਤੁਸੀਂ ਇਸ 'ਚ ਨਾਰੀਅਲ ਤੇਲ ਮਿਲਾ ਸਕਦੇ ਹੋ। ਇਸ ਲਈ ਸਭ ਤੋਂ ਪਹਿਲਾਂ ਇਕ ਕੌਲੀ 'ਚ ਕੋਸਾ ਪਾਣੀ ਲੈ ਕੇ ਉਸ 'ਚ ਸਿੰਦੂਰ ਦੀ ਬੋਤਲ 10 ਮਿੰਟ ਤੱਕ ਰੱਖੋ। ਇਸ ਨਾਲ ਬੋਤਲ ਦੇ ਕਿਨਾਰਿਆਂ 'ਤੇ ਜਮ੍ਹਾ ਸਿੰਦੂਰ ਉਤਰ ਜਾਵੇਗਾ। ਇਸ ਤੋਂ ਬਾਅਦ ਬੋਤਲ ਨੂੰ ਖੋਲ੍ਹ ਕੇ ਸਿੰਦੂਰ ਸਟਿੱਕ ਨਾਲ ਇਸ ਨੂੰ ਹਿਲਾਉਂਦੇ ਹੋਏ ਮਿਕਸ ਕਰੋ। ਫਿਰ ਇਸ 'ਚ ਨਾਰੀਅਲ ਤੇਲ ਦੀਆਂ 3-4 ਬੂੰਦਾਂ ਪਾ ਕੇ ਮਿਲਾ ਕੇ ਬੋਤਲ ਨੂੰ ਤੇਜ਼ੀ ਨਾਲ ਹਿਲਾਓ। ਇਸ ਨਾਲ ਤੁਹਾਡਾ ਸਿੰਦੂਰ ਚੰਗੀ ਤਰ੍ਹਾਂ ਨਾਲ ਮਿਕਸ ਹੋ ਕੇ ਇਕਦਮ ਨਵੇਂ ਵਰਗਾ ਹੋ ਜਾਵੇਗਾ

ਐਲੋਵੇਰਾ ਜੈੱਲ
ਸੁੱਕੇ ਹੋਏ ਲਿਕੁਇਡ ਸਿੰਦੂਰ ਨੂੰ ਦੁਬਾਰਾ ਵਰਤੋ ਦੇ ਲਾਈਕ ਬਣਾਉਣ ਲਈ ਐਲੋਵੇਰਾ ਜੈੱਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਲਈ ਇਕ ਕੌਲੀ 'ਚ 1 ਬੂੰਦ ਐਲੋਵੇਰਾ ਜੈੱਲ ਅਤੇ 2 ਬੂੰਦਾਂ ਗੁਲਾਬ ਜਲ ਦੀਆਂ ਮਿਲਾਓ। ਇਸ ਤੋਂ ਬਾਅਦ ਇਸ 'ਚ 3-4 ਬੂੰਦਾਂ ਬੇਬੀ ਆਇਲ ਦੀਆਂ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ। ਤਿਆਰ ਮਿਸ਼ਰਨ ਨੂੰ ਸੁੱਕੇ ਪਏ ਸਿੰਦੂਰ ਦੀ ਬੋਤਲ 'ਚ ਪਾ ਕੇ ਚੰਗੀ ਤਰ੍ਹਾਂ ਨਾਲ ਸ਼ੇਕ ਕਰੋ। ਇਸ ਨਾਲ ਤੁਹਾਡਾ ਸੁੱਕਾ ਲਿਕੁਇਡ ਸਿੰਦੂਰ ਪਹਿਲੇ ਵਰਗਾ ਹੋ ਜਾਵੇਗਾ।
Cooking Tips: ਬੱਚਿਆਂ ਨੂੰ ਬਣਾ ਕੇ ਖਵਾਓ ਮੈਗੀ ਸੈਂਡਵਿਚ, ਜਾਣੋ ਬਣਾਉਣ ਦੀ ਵਿਧੀ
NEXT STORY