ਮੁੰਬਈ- ਇਨ੍ਹੀਂ ਦਿਨੀਂ ਕੋ-ਆਰਡ ਸੈੱਟ ਬਹੁਤ ਟਰੈਂਡ ਵਿਚ ਹਨ। ਇਹੀ ਕਾਰਨ ਹੈ ਕਿ ਮੁਟਿਆਰਾਂ ਅਤੇ ਔਰਤਾਂ ਨੂੰ ਵੱਖ-ਵੱਖ ਡਿਜ਼ਾਈਨਾਂ ਦੇ ਕੋ-ਆਰਡ ਸੈੱਟਾਂ ਵਿਚ ਦੇਖਿਆ ਜਾ ਸਕਦਾ ਹੈ। ਇਕ ਕੋ-ਆਰਡ ਸੈੱਟ ਇਕ ਪਹਿਰਾਵਾ ਹੁੰਦਾ ਹੈ ਜਿਸ ਵਿਚ ਇਕ ਟਾਪ ਅਤੇ ਬਾਟਮ ਹੁੰਦਾ ਹੈ, ਜਿਨ੍ਹਾਂ ਨੂੰ ਇਕੱਠੇ ਪਹਿਨਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਸੈੱਟ ਆਮ ਤੌਰ ’ਤੇ ਇੱਕੋ ਰੰਗ, ਪੈਟਰਨ ਜਾਂ ਡਿਜ਼ਾਈਨ ਵਿਚ ਆਉਂਦੇ ਹਨ। ਇਹ ਇਕ ਪ੍ਰਸਿੱਧ ਫੈਸ਼ਨ ਰੁਝਾਨ ਹੈ ਜਿਸਨੂੰ ਦਫ਼ਤਰ ਤੋਂ ਲੈ ਕੇ ਪਾਰਟੀ ਤੱਕ ਅਤੇ ਹੋਰ ਕਈ ਮੌਕਿਆਂ ’ਤੇ ਪਹਿਨਿਆ ਜਾ ਸਕਦਾ ਹੈ।
ਕੋ-ਆਰਡ ਸੈੱਟ ਨੂੰ ਪਹਿਨਣ ਲਈ ਮੁਟਿਆਰਾਂ ਨੂੰ ਵੱਖਰੇ-ਵੱਖਰੇ ਟਾਪ ਅਤੇ ਬਾਟਮ ਚੁਣਨ ਦੀ ਲੋੜ ਨਹੀਂ ਹੁੰਦੀ। ਇਹ ਮੁਟਿਆਰਾਂ ਨੂੰ ਬਹੁਤ ਸਟਾਈਲਿਸ਼ ਲੁਕ ਦਿੰਦੇ ਹਨ। ਇਹ ਵੱਖ-ਵੱਖ ਡਿਜ਼ਾਈਨ ਅਤੇ ਸਟਾਈਲ ਵਿਚ ਮਿਲ ਜਾਂਦੇ ਹਨ, ਜਿਵੇਂ ਕਿ ਪੈਂਟ-ਟਾਪ, ਸਕਰਟ-ਟਾਪ, ਸ਼ਾਰਟਸ ਸ਼ੂਜ ਅਤੇ ਜੈਕਟ ਪਹਿਨ ਰਹੀਆਂ ਹਨ। ਮੁਟਿਆਰਾਂ ਕੈਜੁਅਲ ਲੁਕ ਲਈ ਕੋ-ਆਰਡ ਸੈੱਟਨਾਲ ਫਲੈਟ ਸ਼ੂਜ ਅਤੇ ਜੈਕਟ ਪਹਿਨ ਰਹੀਆਂ ਹਨ। ਜਿਵੇਂ ਇਕ ਫਲੋਰਲ ਪ੍ਰਿੰਟ ਵਾਲਾ ਕੋ-ਆਰਡ ਇਕ ਪਾਰਟੀ ਜਾਂ ਆਊਟਿੰਗ ਲਈ ਇਕ ਚੰਗਾ ਬਦਲ ਹੁੰਦਾ ਹੈ। ਫਾਰਮਲ ਕੋ-ਆਰਡ ਸੈੱਟ ਦਫਤਰ ਅਤੇ ਕਿਸੇ ਰਸਮੀ ਮੌਕੇ ਲਈ ਵੀ ਮੁਟਿਆਰਾਂ ਦੀ ਪਸੰਦ ਬਣੇ ਹੋਏ ਹਨ। ਕੋ-ਆਰਡ ਸੈੱਟ ਵੱਖ-ਵੱਖ ਕੱਪੜਿਆਂ ’ਚ ਆਉਂਦੇ ਹਨ। ਕਾਟਨ ਦੇ ਕੋ-ਆਰਡ ਸੈੱਟ ਗਰਮੀਆਂ ਵਿਚ ਮੁਟਿਆਰਾਂ ਨੂੰ ਜ਼ਿਆਦਾ ਪਸੰਦ ਆ ਰਹੇ ਹਨ। ਮਾਰਕੀਟ ਵਿਚ ਸਿੰਪਲ ਤੋਂ ਲੈ ਕੇ ਡਿਜ਼ਾਈਨਰ ਕੋ-ਆਰਡ ਸੈੱਟ ਵੀ ਮਿਲ ਜਾਂਦੇ ਹਨ। ਜਿਥੇ ਸਿੰਪਲ ਅਤੇ ਹਲਕੇ ਕੋ-ਆਰਡ ਸੈੱਟ ਨੂੰ ਮੁਟਿਆਰਾਂ ਕੈਜੁਅਲੀ ਪਹਿਨਣਾ ਪਸੰਦ ਕਰ ਰਹੀਆਂ ਹਨ, ਦੂਜੇ ਪਾਸੇ ਤਰ੍ਹਾਂ-ਤਰ੍ਹਾਂਦੇ ਡਿਜ਼ਾਈਨਰ ਕੋ-ਆਰਡਸੈੱਟ ਨੂੰ ਮੁਟਿਆਰਾਂ ਪਾਰਟੀ ਤੇ ਹੋਰ ਖਾਸ ਮੌਕਿਆਂ ’ਤੇ ਪਹਿਨ ਰਹੀਆਂ ਹਨ। ਇਸ ਦੇ ਨਾਲ ਮੁਟਿਆਰਾਂ ਨੂੰ ਲਾਈਟ ਜਿਊਲਰੀ ਅਤੇ ਹੋਰ ਅਸੈਸਰੀਜ ਨੂੰ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਦੀ ਲੁਕ ਨੂੰ ਵੀ ਸੁੰਦਰ ਬਣਾਉਂਦੀ ਹੈ।
ਦੁਨੀਆ ਦਾ ਅਜਿਹਾ ਸ਼ਖਸ ਜਿਸ ਨੇ ਬਿਨਾਂ ਉਡਾਨ ਦੇ ਨਾਪੇ ਲਏ 203 ਦੇਸ਼
NEXT STORY