ਜਲੰਧਰ (ਬਿਊਰੋ) - ਗਰਮੀਆਂ ਵਿਚ ਅਕਸਰ ਬਹੁਤ ਸਾਰੇ ਲੋਕਾਂ ਨੂੰ ਚਮੜੀ ਨਾਲ ਸਬੰਧਤ ਸ਼ਿਕਾਇਤਾਂ ਹੁੰਦੀਆਂ ਹਨ। ਖ਼ਾਸਕਰ ਉਹ ਜਿਨ੍ਹਾਂ ਦੀ ਚਮੜੀ ਖੁਸ਼ਕ ਹੁੰਦਾ ਹੈ। ਇਸ ਦੇ ਨਾਲ ਹੀ, ਕੁਝ ਲੋਕਾਂ ਨੂੰ ਮੁਹਾਸੇ ਹੋਣ ਦੀਆਂ ਵੀ ਸ਼ਿਕਾਇਤਾਂ ਹਨ। ਇਸੇ ਲਈ ਅੱਜ ਅਸੀਂ ਤੁਹਾਨੂੰ ਕੇਲੇ ਦੀ ਵਰਤੋਂ ਨਾਲ ਹੋਣ ਵਾਲੇ ਫਾਇਦਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ। ਇਸ ਦੀ ਵਰਤੋਂ ਕਰਕੇ ਤੁਸੀਂ ਆਪਣੀ ਚਮੜੀ ਨੂੰ ਤੰਦਰੁਸਤ ਰੱਖ ਸਕਦੇ ਹੋ।
ਇੰਝ ਕਰ ਸਕਦੇ ਹੋ ਕੇਲੇ ਦੀ ਵਰਤੋਂ
ਇੱਕ ਪੱਕੇ ਹੋਏ ਕੇਲੇ ਨੂੰ ਸਮਲ ਲਿਓ ਅਤੇ ਇਸ ਨਾਲ ਆਪਣੀ ਚਮੜੀ ਦੀ ਮਾਲਸ਼ ਕਰੋ। ਕੇਲੇ ਵਿਚ ਨਮੀ, ਪੋਟਾਸ਼ੀਅਮ ਅਤੇ ਵਿਟਾਮਿਨ-ਈ ਅਤੇ ਸੀ ਹੁੰਦੇ ਹਨ। ਜੋ ਤੁਹਾਡੀ ਚਮੜੀ ਨੂੰ ਸਾਫ ਰੱਖਣ ‘ਚ ਮਦਦ ਕਰਦੇ ਹਨ। ਧਿਆਨ ਰਹੇ ਕਿ ਸਿਰਫ ਪੱਕੇ ਹੋਏ ਕੇਲੇ ਦੀ ਵਰਤੋਂ ਕਰੋ, ਕਿਉਂਕਿ ਇਹ ਵਧੇਰੇ ਫਾਇਦੇਮੰਦ ਹੁੰਦਾ ਹੈ।
ਪੜ੍ਹੋ ਇਹ ਵੀ ਖਬਰ - ਮੰਗਲਵਾਰ ਨੂੰ ਕਰੋ ਇਹ ਖਾਸ ਉਪਾਅ, ਹਮੇਸ਼ਾ ਲਈ ਖੁੱਲ੍ਹ ਜਾਵੇਗੀ ਤੁਹਾਡੀ ਕਿਸਮਤ

ਕੇਲਾ ਫੇਸ ਪੈਕ ਦੀ ਕਰੋ ਵਰਤੋਂ
ਪੋਟਾਸ਼ੀਅਮ ਨਾਲ ਭਰਪੂਰ ਕੇਲਾ ਚਮੜੀ ਨੂੰ ਹਾਈਡਰੇਟ ਕਰਨ ਲਈ ਇਕ ਉੱਤਮ ਖਣਿਜ ਹੈ। ਕੇਲਾ ਖੁਸ਼ਕ ਚਮੜੀ ਨੂੰ ਦੂਰ ਕਰਨ ਦਾ ਇੱਕ ਵਧੀਆ ਢੰਗ ਹੈ। ਇਸ ਤੋਂ ਇਲਾਵਾ ਇਸ ਵਿਚ ਵਿਟਾਮਿਨ-ਈ ਵੀ ਹੁੰਦਾ ਹੈ। ਜੋ ਨਾ ਸਿਰਫ ਸੁੱਕੀ ਚਮੜੀ ਨੂੰ ਹਾਈਡਰੇਟ ਕਰਦਾ ਹੈ, ਬਲਕਿ ਤੁਹਾਡੀ ਚਮੜੀ ਨੂੰ ਸੂਰਜ ਦੇ ਨੁਕਸਾਨ ਤੋਂ ਵੀ ਬਚਾਉਂਦਾ ਹੈ।
ਪੜ੍ਹੋ ਇਹ ਵੀ ਖਬਰ - Beauty Tips: ਇਨ੍ਹਾਂ ਗਲਤੀਆਂ ਦੇ ਕਾਰਨ ਝੜਨੇ ਸ਼ੁਰੂ ਹੋ ਜਾਂਦੇ ਹਨ ਤੁਹਾਡੇ ‘ਵਾਲ’

ਕੇਲੇ ’ਚ ਨਾਰੀਅਲ ਮਿਲਾ ਕੇ ਤਿਆਰ ਕਰੋ ਪੈਕ
ਕੇਲੇ ਵਿਚ ਨਾਰੀਅਲ ਮਿਲਾ ਕੇ ਪੈਕ ਬਣਾਉਣ ਨਾਲ ਨਮੀ ‘ਚ ਵਾਧਾ ਹੋ ਸਕਦਾ ਹੈ। ਇਸ ਦੇ ਲਈ ਇੱਕ ਪੱਕਿਆ ਕੇਲਾ, ਇੱਕ ਚਮਚਾ ਨਾਰੀਅਲ ਦਾ ਤੇਲ ਲਓ। ਕੇਲੇ ਨੂੰ ਇੱਕ ਕਟੋਰੇ ਵਿਚ ਪਾਓ। ਇਸ ਵਿਚ ਨਾਰੀਅਲ ਦਾ ਤੇਲ ਮਿਲਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਮਿਸ਼ਰਣ ਨੂੰ ਆਪਣੇ ਚਿਹਰੇ 'ਤੇ ਲਾਓ। ਇਸ ਨੂੰ 5-10 ਮਿੰਟ ਲਈ ਸੁੱਕਣ ਦਿਓ। ਬਾਅਦ ਵਿਚ ਇਸ ਨੂੰ ਕੋਸੇ ਪਾਣੀ ਦੀ ਵਰਤੋਂ ਨਾਲ ਧੋ ਲਓ ਅਤੇ ਆਪਣੇ ਚਿਹਰੇ ਨੂੰ ਸੁੱਕਾਓ। ਚਿਹਰੇ 'ਤੇ ਕੁਝ ਮਾਇਸਚਰਾਈਜ਼ਰ ਲਾਓ। ਇਸ ਉਪਾਅ ਨੂੰ ਹਫ਼ਤੇ ਵਿਚ ਦੋ ਵਾਰ ਦੁਹਰਾਓ।
ਪੜ੍ਹੋ ਇਹ ਵੀ ਖਬਰ - Beauty Tips: ਨਕਲੀ ਮੇਕਅਪ ਪ੍ਰੋਡਕਟ ਵਿਗਾੜ ਸਕਦੇ ਹਨ ਤੁਹਾਡੀ ‘ਖ਼ੂਬਸੂਰਤੀ’, ਵਰਤੋ ਇਹ ਸਾਵਧਾਨੀਆਂ

ਗਲੇ ਲਈ ਬੇਹੱਦ ਫ਼ਾਇਦੇਮੰਦ ਹੈ ਮਿਸ਼ਰੀ, ਇੰਝ ਕਰੋ ਵਰਤੋਂ
NEXT STORY