ਨਵੀਂ ਦਿੱਲੀ: ਚਿਹਰੇ ਦੇ ਨਾਲ-ਨਾਲ ਸਰੀਰ ਦੀ ਸਾਫ-ਸਫਾਈ ਰੱਖਣਾ ਬਹੁਤ ਹੀ ਜ਼ਰੂਰੀ ਹੈ। ਖ਼ਾਸ ਕਰਕੇ ਹੱਥਾਂ-ਪੈਰਾਂ ਦੀ। ਹੱਥਾਂ-ਪੈਰਾਂ ਦੀ ਚਮੜੀ ਨੂੰ ਕੋਮਲ ਅਤੇ ਸਾਫ-ਸੁਥਰਾ ਬਣਾਈ ਰੱਖਣ ਲਈ ਸਮੇਂ-ਸਮੇਂ ’ਤੇ ਮੈਨੀਕਿਓਰ ਅਤੇ ਪੈਡੀਕਿਓਰ ਕਰਵਾਉਣਾ ਚਾਹੀਦਾ ਹੈ ਪਰ ਬਿੱਜੀ ਹੋਣ ਕਰਕੇ ਪਾਰਲਰ ਜਾਣ ਦਾ ਸਮਾਂ ਨਹੀਂ ਮਿਲਦਾ। ਉਂਝ ਵੀ ਮਹਿੰਗਾਈ ਦੇ ਜ਼ਮਾਨੇ ’ਚ ਪਾਰਲਰ ਜਾਣਾ ਕਾਫ਼ੀ ਮਹਿੰਗਾ ਪੈਂਦਾ ਹੈ। ਅਜਿਹੇ ’ਚ ਚਿੰਤਾ ਕਰਨ ਦੀ ਲੋੜ ਨਹੀਂ ਤੁਸੀਂ ਘਰ ’ਚ ਹੀ ਮੈਨੀਕਿਓਰ-ਪੈਡੀਕਿਓਰ ਕਰਵਾ ਕੇ ਹੱਥਾਂ-ਪੈਰਾਂ ਨੂੰ ਖ਼ੂਬਸੂਰਤ ਬਣਾ ਸਕਦੇ ਹੋ। ਇਸ ’ਚ ਖਰਚ ਵੀ ਨਹੀਂ ਆਵੇਗਾ।
ਹੱਥਾਂ-ਪੈਰਾਂ ਦੀ ਸਫਾਈ ਦੇ ਆਸਾਨ ਟਿਪਸ
-ਗਰਮ ਪਾਣੀ ’ਚ ਥੋੜ੍ਹਾ ਜਿਹਾ ਨਮਕ ਪਾ ਕੇ ਹੱਥ-ਪੈਰ ਡੁਬੋ ਕੇ ਰੱਖਣ ਨਾਲ ਵੀ ਉਨ੍ਹਾਂ ਦੀ ਚੰਗੀ ਤਰ੍ਹਾਂ ਸਾਫ-ਸਫਾਈ ਹੋ ਜਾਂਦੀ ਹੈ ਪਰ ਡੈੱਡ ਸਕਿਨ ਨੂੰ ਕੱਢਣ ਲਈ ਉਸ ’ਚ ਸਕ੍ਰਬਿੰਗ, ਲੋਸ਼ਨ ਅਤੇ ਕ੍ਰੀਮ ਦੀ ਲੋੜ ਪੈਂਦੀ ਹੈ।
-ਨਿੰਬੂ ਦੇ ਰਸ ’ਚ ਗੁਲਾਬ ਜਲ ਮਿਲਾ ਕੇ ਹੱਥਾਂ ’ਤੇ ਲੇਪ ਲਗਾ ਸਕਦੇ ਹੋ। ਇਸ ਨਾਲ ਹੱਥਾਂ ਦੀ ਚਮੜੀ ਮੁਲਾਇਮ ਹੋਵੇਗੀ।
-ਚੀਨੀ ਅਤੇ ਤੇਲ ਨੂੰ ਸਕ੍ਰਬਰ ਦੇ ਤੌਰ ’ਤੇ ਇਸਤੇਮਾਲ ਕਰੋ। ਇਸ ਨਾਲ ਹੱਥਾਂ-ਪੈਰਾਂ ਦੀ ਚਮੜੀ ਮੁਲਾਇਮ ਹੋ ਜਾਵੇਗੀ। ਮੈਨੀਕਿਓਰ ਤੋਂ ਬਾਅਦ ਮਾਇਸਚੁਰਾਈਜ਼ਰ ਜ਼ਰੂਰ ਲਗਾਓ। ਘਰੋਂ ਬਾਹਰ ਜਾਣ ਤੋਂ 20 ਮਿੰਟ ਪਹਿਲਾਂ ਹੱਥਾਂ ’ਤੇ ਵੀ ਸਨਸਕ੍ਰੀਨ ਲੋਸ਼ਨ ਲਗਾਓ।
-1 ਚਮਚ ਸ਼ਹਿਦ, 1 ਆਂਡਾ (ਪੀਲੇ ਹਿੱਸੇ ਤੋਂ ਬਿਨਾਂ) ਅਤੇ 1 ਚਮਚ ਗਲਿਸਰੀਨ ਮਿਲਾ ਕੇ ਹੱਥਾਂ-ਪੈਰਾਂ ’ਤੇ ਲਗਾਓ। ਫਿਰ 10 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਹੱਥ ਧੋ ਲਓ।
-ਗਰਮ ਪਾਣੀ ’ਚ ਨਮਕ, ਮੈਡੀਕੇਟਿਡ ਹੈਂਡਵਾਸ਼ ਅਤੇ ਗਲਿਸਰੀਨ ਪਾ ਕੇ ਪੈਰਾਂ ਨੂੰ 20 ਮਿੰਟ ਤੱਕ ਡੁਬੋ ਕੇ ਰੱਖੋ। ਉਸ ਤੋਂ ਬਾਅਦ ਫੁੱਟ ਸਮੂਦਰ ਅਤੇ ਮਸਾਜਰ ਨਾਲ ਅੱਡੀਆਂ ਨੂੰ ਚੰਗੀ ਤਰ੍ਹਾਂ ਰਗੜੋ। ਚੰਗੀ ਤਰ੍ਹਾਂ ਸ¬ਕ੍ਰਬ ਕਰਨ ਤੋਂ ਬਾਅਦ ਉਨ੍ਹਾਂ ’ਤੇ ਫੁੱਟ ਕ੍ਰੀਮ ਲਗਾਓ ਅਤੇ ਪੈਰਾਂ ’ਤੇ ਪਤਲਾ ਪਾਲੀਥੀਨ ਚੜ੍ਹਾ ਕੇ ਜੁਰਾਬਾਂ ਪਾਓ।
-ਗਰਮ ਪਾਣੀ ’ਚ ਅੱਧਾ ਚਮਚ ਹਾਈਡ੍ਰੋਜਨ ਪੈਰਾ-ਆਕਸਾਈਡ ਪਾਓ ਅਤੇ 5 ਮਿੰਟ ਤਕ ਪੈਰਾਂ ਨੂੰ ਡੁਬੋ ਕੇ ਰੱਖੋ। ਫੁੱਟ ਸਕ੍ਰਬ ਕ੍ਰੀਮ ਨਾਲ 5 ਮਿੰਟ ਤਕ ਮਸਾਜ ਕਰੋ ਅਤੇ ਪੈਰ ਧੋ ਕੇ ਸਾਫ ਕਰ ਲਓ। ਬਾਅਦ ’ਚ ਕੋਲਡ ਕ੍ਰੀਮ ਲਗਾ ਕੇ 3 ਤੋਂ 5 ਮਿੰਟ ਤਕ ਮਸਾਜ ਕਰੋ।
-ਨਹੁੰਆਂ ਨੂੰ ਸਾਫ ਕਰਨ ਲਈ ਨੇਲ ਬਰੱਸ਼ ਦੀ ਵਰਤੋਂ ਕਰੋ ਅਤੇ ਸ਼ੇਪ ਦੇਣ ਲਈ ਫਾਈਲਰ ਅਤੇ ਨੇਲ ਕਟਰ ਦੀ ਮਦਦ ਲਓ।
Beauty Tips: ਘਰ ਦੇ ਬਣੇ ਚੰਦਨ ਪੈਕ ਨਾਲ ਆਵੇਗਾ ਚਿਹਰੇ 'ਤੇ ਇਕ ਹੀ ਵਾਰ 'ਚ ਨਿਖਾਰ
NEXT STORY