ਨਵੀਂ ਦਿੱਲੀ—ਗਰਮੀਆਂ ’ਚ ਤਰਬੂਜ਼ ਖਾਣਾ ਲਗਭਗ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਇਸ ਨੂੰ ਖਾਣ ਨਾਲ ਸਰੀਰ ’ਚ ਪਾਣੀ ਦੀ ਘਾਟ ਪੂਰੀ ਹੋਣ ਦੇ ਨਾਲ ਸਕਿਨ ਸਬੰਧੀ ਪ੍ਰੇਸ਼ਾਨੀਆਂ ਤੋਂ ਵੀ ਨਿਜ਼ਾਤ ਮਿਲਦੀ ਹੈ। ਇਸ ਨਾਲ ਤਿਆਰ ਫੇਸਪੈਕ ਲਗਾਉਣ ਨਾਲ ਚਮੜੀ ਨੂੰ ਡੂੰਘਾਈ ਤੋਂ ਪੋਸ਼ਣ ਮਿਲਦਾ ਹੈ। ਅਜਿਹੇ ’ਚ ਦਾਗ-ਧੱਬਿਆਂ ਤੋਂ ਲੈ ਕੇ ਸਨਟੈਨ ਦੀ ਸਮੱਸਿਆ ਦੂਰ ਹੋਣ ’ਚ ਮਦਦ ਮਿਲਦੀ ਹੈ। ਚੱਲੋ ਜਾਣਦੇ ਹਾਂ ਤਰਬੂਜ਼ ਨਾਲ ਬਣਿਆ ਫੇਸਪੈਕ ਬਣਾਉਣ ਅਤੇ ਵਰਤੋਂ ਕਰਨ ਦਾ ਤਾਰੀਕਾ...
ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਸਨਟੈਨ ਹਟਾਉਣ ਲਈ
ਇਸ ਲਈ ਇਕ ਕੌਲੀ ’ਚ 1-1 ਵੱਡਾ ਚਮਚਾ ਤਰਬੂਜ਼ ਦਾ ਰਸ ਅਤੇ ਖੀਰੇ ਦਾ ਗੂਦਾ ਮਿਲਾਓ। ਤਿਆਰ ਪੇਸਟ ਨੂੰ ਚਿਹਰੇ ਅਤੇ ਗਰਦਨ ’ਤੇ 10 ਮਿੰਟ ਤੱਕ ਲਗਾਓ। ਬਾਅਦ ’ਚ ਠੰਡੇ ਪਾਣੀ ਨਾਲ ਧੋ ਲਓ। ਇਸ ਨਾਲ ਸਨਟੈਨ ਨਾਲ ਖਰਾਬ ਹੋਈ ਚਮੜੀ ਠੀਕ ਹੋ ਜਾਵੇਗੀ। ਚਮੜੀ ਦੀ ਡੂੰਘਾਈ ਨਾਲ ਸਫਾਈ ਹੋਣ ਨਾਲ ਚਮਕਦਾਰ ਅਤੇ ਨਿਖਰੀ ਸਕਿਨ ਨਜ਼ਰ ਆਵੇਗੀ।
ਡਰਾਈ ਸਕਿਨ ਲਈ
ਇਸ ਲਈ ਇਕ ਕੌਲੀ ’ਚ 2 ਵੱਡੇ ਚਮਚੇ ਤਰਬੂਜ਼ ਦਾ ਰਸ, 1-1 ਵੱਡਾ ਚਮਚਾ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾਓ। ਤਿਆਰ ਪੇਸਟ ਨੂੰ ਚਿਹਰੇ ਅਤੇ ਗਰਦਨ ’ਤੇ ਲਗਾਓ। 10 ਮਿੰਟ ਤੱਕ ਇਸ ਨੂੰ ਲੱਗਿਆ ਰਹਿਣ ਦਿਓ। ਬਾਅਦ ’ਚ ਤਾਜ਼ੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਇਸ ਨਾਲ ਡੈੱਡ ਸਕਿਨ ਸੈਲਸ ਸਾਫ਼ ਹੋਣਗੇ ਅਤੇ ਸਕਿਨ ਨੂੰ ਡੂੰਘਾਈ ਤੋਂ ਪੋਸ਼ਣ ਮਿਲੇਗਾ।
ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼
ਚਮਕਦਾਰ ਚਮੜੀ ਲਈ
ਇਸ ਲਈ ਇਕ ਕੌਲੀ ’ਚ 2-2 ਵੱਡੇ ਚਮਚੇ ਤਰਬੂਜ਼ ਦਾ ਰਸ ਅਤੇ ਦਹੀਂ ਮਿਲਾਓ। ਤਿਆਰ ਮਿਸ਼ਰਨ ਨੂੰ ਹਲਕੇ ਹੱਥਾਂ ਨਾਲ ਮਸਾਜ ਕਰਦੇ ਹੋਏ ਚਿਹਰੇ ’ਤੇ ਗਰਦਨ ’ਤੇ ਲਗਾਓ। ਇਸ ਨੂੰ 10 ਮਿੰਟ ਤੱਕ ਲੱਗਿਆ ਰਹਿਣ ਦਿਓ। ਬਾਅਦ ’ਚ ਤਾਜ਼ੇ ਪਾਣੀ ਨਾਲ ਧੋ ਲਓ। ਇਸ ਨਾਲ ਸਕਿਨ ’ਤੇ ਜਮ੍ਹਾ ਗੰਦਗੀ ਸਾਫ ਹੋਵੇਗੀ। ਦਾਗ-ਧੱਬੇ, ਛਾਈਆਂ, ਝੁਰੜੀਆਂ, ਡਾਰਕ ਸਰਕਲ ਦੂਰ ਹੋ ਕੇ ਚਿਹਰਾ ਬੇਦਾਗ ਅਤੇ ਚਮਕਦਾਰ ਨਜ਼ਰ ਆਵੇਗਾ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਖ਼ੂਨ ਦੀ ਘਾਟ ਅਤੇ ਸ਼ੂਗਰ ਨੂੰ ਕੰਟਰੋਲ ਕਰਦੇ ਹਨ ‘ਕਾਲੇ ਅੰਗੂਰ’ ਜਾਣੋ ਹੋਰ ਵੀ ਹੈਰਾਨੀਜਨਕ ਫ਼ਾਇਦੇ
NEXT STORY