ਵੈੱਬ ਡੈਸਕ- ਅੱਜ-ਕੱਲ੍ਹ ਲਗਭਗ ਹਰ ਘਰ 'ਚ ਬੈੱਡਰੂਮ ਦੇ ਨਾਲ ਅਟੈਚਡ ਬਾਥਰੂਮ ਹੁੰਦਾ ਹੈ। ਪਰ ਵਾਸਤੁ ਸ਼ਾਸਤਰ ਦੇ ਕੁਝ ਮਹੱਤਵਪੂਰਨ ਨਿਯਮ ਹਨ, ਜਿਨ੍ਹਾਂ ਨੂੰ ਧਿਆਨ 'ਚ ਰੱਖਣਾ ਬਹੁਤ ਜ਼ਰੂਰੀ ਹੈ। ਜੇ ਤੁਸੀਂ ਨਵਾਂ ਘਰ ਬਣਾ ਰਹੇ ਹੋ ਤਾਂ ਬਾਥਰੂਮ ਬਣਾਉਂਦੇ ਸਮੇਂ ਇਹ ਨਿਯਮ ਨਾ ਭੁੱਲੋ। ਜੇਕਰ ਬਾਥਰੂਮ ਗਲਤ ਦਿਸ਼ਾ 'ਚ ਬਣਿਆ ਹੋਇਆ ਹੈ ਅਤੇ ਉਸ ਨੂੰ ਬਦਲਣਾ ਸੰਭਵ ਨਹੀਂ, ਤਾਂ ਕੁਝ ਉਪਾਅ ਨਾਲ ਵਾਸਤੁ ਦੋਸ਼ ਦੂਰ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਬਿਨਾਂ ਸਟਾਰਟ ਕੀਤੇ ਹੀ ਇਸ ਪਹਾੜ 'ਤੇ ਚੜ੍ਹ ਜਾਂਦੀਆਂ ਨੇ ਗੱਡੀਆਂ ! ਵਿਗਿਆਨੀਆਂ ਨੇ ਵੀ ਖੜ੍ਹੇ ਕਰ'ਤੇ ਹੱਥ
ਸਹੀ ਦਿਸ਼ਾ
ਅਟੈਚਡ ਬਾਥਰੂਮ ਉੱਤਰ-ਪੱਛਮ (North-West) ਜਾਂ ਪੱਛਮ (West) ਦਿਸ਼ਾ 'ਚ ਹੋਵੇ ਤਾਂ ਸ਼ੁਭ ਮੰਨਿਆ ਜਾਂਦਾ ਹੈ। ਜੇ ਇਹ ਦੱਖਣ-ਪੂਰਬ (South-East) ਜਾਂ ਉੱਤਰ-ਪੂਰਬ (North-East) 'ਚ ਬਣਿਆ ਹੈ ਤਾਂ ਘਰ 'ਚ ਨਕਾਰਾਤਮਕ ਊਰਜਾ ਵਧ ਸਕਦੀ ਹੈ। ਬਾਥਰੂਮ ਦਾ ਦਰਵਾਜ਼ਾ ਹਮੇਸ਼ਾ ਬੰਦ ਰੱਖੋ, ਨਹੀਂ ਤਾਂ ਨੈਗੇਟਿਵ ਊਰਜਾ ਬੈੱਡਰੂਮ 'ਚ ਦਾਖ਼ਲ ਹੋ ਸਕਦੀ ਹੈ।
ਟਾਇਲਟ ਸੀਟ (toilet seat) ਉੱਤਰ ਜਾਂ ਦੱਖਣ ਵੱਲ ਹੋਣੀ ਚਾਹੀਦੀ ਹੈ ਤਾਂ ਜੋ ਸ਼ਖ਼ਸ ਪੂਰਬ ਜਾਂ ਪੱਛਮ ਵੱਲ ਮੂੰਹ ਕਰਕੇ ਬੈਠੇ।
ਇਹ ਵੀ ਪੜ੍ਹੋ : Users ਦੀ ਲੱਗੀ ਮੌਜ ! ਹੁਣ 90 ਦਿਨਾਂ ਤੱਕ ਚੱਲੇਗਾ 30 ਦਿਨਾਂ ਵਾਲਾ ਇਹ ਧਾਕੜ ਪਲਾਨ
ਸਫਾਈ ਅਤੇ ਹਵਾ ਪ੍ਰਵਾਹ (Ventilation)
ਅਟੈਚਡ ਬਾਥਰੂਮ ਸਾਫ਼-ਸੁਥਰਾ ਅਤੇ ਸੁੱਕਾ ਹੋਣਾ ਚਾਹੀਦਾ ਹੈ। ਇਸ 'ਚ ਖਿੜਕੀ ਜਾਂ ਐਗਜ਼ੌਸਟ ਫੈਨ ਲਗਾਉਣਾ ਲਾਜ਼ਮੀ ਹੈ ਤਾਂ ਜੋ ਗੰਦਗੀ ਅਤੇ ਬੱਦਬੂ ਬਾਹਰ ਨਿਕਲ ਸਕੇ। ਬਾਥਰੂਮ 'ਚ ਸਫ਼ੇਦ, ਕ੍ਰੀਮ, ਹਲਕਾ ਨੀਲਾ ਜਾਂ ਹਰਾ ਰੰਗ ਵਧੀਆ ਮੰਨੇ ਜਾਂਦੇ ਹਨ। ਗੂੜ੍ਹੇ ਅਤੇ ਕਾਲੇ ਰੰਗ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਨੈਗੇਟਿਵਿਟੀ ਵਧਾਉਂਦੇ ਹਨ।
ਇਹ ਵੀ ਪੜ੍ਹੋ : Apple ਲਾਂਚ ਕਰ ਸਕਦੈ ਪਹਿਲਾ ਫੋਲਡੇਬਲ iPhone, ਜਾਣੋ ਕਿੰਨੀ ਹੋਵੇਗੀ ਕੀਮਤ
ਹੋਰ ਉਪਾਅ
- ਬਾਥਰੂਮ 'ਚ ਲੂਣ ਦਾ ਕਟੋਰਾ ਰੱਖਣ ਨਾਲ ਨਕਾਰਾਤਮਕ ਊਰਜਾ ਘੱਟ ਹੁੰਦੀ ਹੈ।
- ਬਾਥਰੂਮ ਦਾ ਸ਼ੀਸ਼ਾ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਨਾ ਲਗਾਓ।
- ਇਹ ਸਧਾਰਣ ਵਾਸਤੁ ਨਿਯਮ ਤੁਹਾਡੇ ਘਰ ਦੀ ਸਕਾਰਾਤਮਕ ਊਰਜਾ ਵਧਾ ਸਕਦੇ ਹਨ ਅਤੇ ਨਕਾਰਾਤਮਕਤਾ ਤੋਂ ਬਚਾ ਸਕਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੀ ਹੈ ਡਿਜ਼ਾਈਨਰ ਮੈਕਸੀ
NEXT STORY