ਵੈੱਬ ਡੈਸਕ- ਮੈਕਸੀ ਡਰੈੱਸ ਅੱਜਕੱਲ ਫੈਸ਼ਨ ਦੀ ਦੁਨੀਆ ’ਚ ਸਭ ਤੋਂ ਲੋਕਪ੍ਰਿਯ ਅਤੇ ਬਹੁਪੱਖੀ ਪਹਿਰਾਵਿਆਂ ਵਿਚੋਂ ਇਕ ਹੈ। ਇਹ ਨਾ ਸਿਰਫ ਸਟਾਈਲਿਸ਼ ਤੇ ਐਲੀਗੈਂਟ ਹੈ ਸਗੋਂ ਆਰਾਮਦਾਇਕ ਵੀ ਹੈ। ਮੁਟਿਆਰਾਂ ਇਸਨੂੰ ਕੈਜੂਅਲ ਆਊਟਿੰਗ, ਦਫਤਰ ਅਤੇ ਖਾਸ ਮੌਕਿਆਂ ਲਈ ਵੀ ਪਸੰਦ ਕਰ ਰਹੀਆਂ ਹਨ।
ਡਿਜ਼ਾਈਨਰ ਮੈਕਸੀ ਡਰੈੱਸ ਆਪਣੇ ਅਨੋਖੇ ਕਟਸ, ਪ੍ਰੀਮੀਅਮ ਫੈਬਰਿਕ ਅਤੇ ਆਕਰਸ਼ਕ ਡਿਜ਼ਾਈਨਾਂ ਕਾਰਨ ਅੱਜਕੱਲ ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਇਹ ਡ੍ਰੈਸਿਜ਼ ਲੰਬੇ ਹੁੰਦੇ ਹਨ। ਇਸ ਵਿਚ ਮੁਟਿਆਰਾਂ ਨੂੰ ਪਲੇਨ, ਪ੍ਰਿੰਟਿਡ, ਐਂਬ੍ਰਾਇਡਰੀ, ਲੇਸ ਵਰਕ, ਕਫਤਾਨ, ਰਫਲ, ਫਰਿੱਲ ਅਤੇ ਬੋਹੋ ਸਟਾਈਲ ਵਰਗੇ ਕਈ ਬਦਲ ਮਿਲਦੇ ਹਨ। ਇਸ ਵਿਚ ਏ-ਲਾਈਨ, ਰੈਪ, ਫਿਟ ਐਂਡ ਫਲੇਅਰ ਅਤੇ ਟਿਅਰਡ ਮੈਕਸੀ ਡਰੈੱਸ ਵਰਗੇ ਡਿਜ਼ਾਈਨ ਵੱਖ-ਵੱਖ ਬਾਡੀ ਟਾਈਪਸ ਨੂੰ ਸੂਟ ਕਰਦੇ ਹਨ ਜਿਸ ਨਾਲ ਔਰਤਾਂ ਅਤੇ ਮੁਟਿਆਰਾਂ ਨੂੰ ਸਟਾਈਲਿਸ਼ ਅਤੇ ਕਾਂਫੀਡੈਂਟ ਲੁਕ ਮਿਲਦੀ ਹੈ। ਕੁਝ ਮੁਟਿਆਰਾਂ ਸ਼ਰੱਗ ਅਤੇ ਜੈਕੇਟ ਆਦਿ ਨਾਲ ਮੈਕਸੀ ਨੂੰ ਸਟਾਈਲ ਕਰਦੀਆਂ ਹਨ।
0ਏ-ਲਾਈਨ ਮੈਕਸੀ ਡਰੈੱਸ ਮੁਟਿਆਰਾਂ ਨੂੰ ਸਲਿੱਮ ਅਤੇ ਸਟਾਈਲਿਸ਼ ਲੁਕ ਦਿੰਦੇ ਹਨ। ਵਿਆਹ ਲਈ ਫਲੋਰਲ ਪ੍ਰਿੰਟ ਵਾਲੀ ਮੈਕਸੀ ਡਰੈੱਸ ਮੁਟਿਆਰਾਂ ਨੂੰ ਪਰਫੈਕਟ ਲੁਕ ਦਿੰਦੀ ਹੈ। ਪਾਰਟੀ ਵਿਚ ਮੁਟਿਆਰਾਂ ਨੂੰ ਪਲੇਨ ਡਿਜ਼ਾਈਨ ਵਿਚ ਬਲੈਕ, ਰੈੱਡ, ਬਲੂ ਕਲਰ ਦੀ ਮੈਕਸੀ ਡਰੈੱਸ ਬਹੁਤ ਪਸੰਦ ਆ ਰਹੀ ਹੈ। ਬੋਹੋ ਲੁਕ ਦੀ ਮੈਕਸੀ ਡਰੈੱਸ ਆਪਣੇ ਫਰੀ-ਸਪਰਿਟ ਵਾਈਬ ਲਈ ਜਾਣੀ ਜਾਂਦੀ ਹੈ। ਮੁਟਿਆਰਾਂ ਇਸਨੂੰ ਸੰਨ ਹੈੱਟ ਅਤੇ ਹੈੱਡ ਸਕਾਰਫ ਨਾਲ ਸਟਾਈਲ ਕਰਨਾ ਪਸੰਦ ਕਰ ਰਹੀ ਹੈ। ਟੀਅਰਡ ਡਿਜ਼ਾਈਨ ਵਾਲੀ ਮੈਕਸੀ ਡਰੈੱਸ ਕਾਲਜ ਫੇਸਟ ਅਤੇ ਫ੍ਰੈਸ਼ਰਜ਼ ਪਾਰਟੀ ਲਈ ਬੈਸਟ ਚੁਆਇਸ ਬਣੀ ਹੋਈ ਹੈ। ਇਸਨੂੰ ਮੁਟਿਆਰਾਂ ਸਟ੍ਰੈਪੀ ਸੈਂਡਲਜ਼ ਅਤੇ ਸਲਿੰਗ ਬੈ ਨਾਲ ਸਟਾਈਲ ਕਰ ਰਹੀ ਹੈ। ਆਫ-ਸ਼ੋਲਡਰ ਡਿਜ਼ਾਈਨ ਦੀ ਮੈਕਸੀ ਗਰਮੀਆਂ ਵਿਚ ਹਲਕਾ ਅਤੇ ਟਰੈਂਡੀ ਲੁਕ ਦਿੰਦੀ ਹੈ।
ਇਸਨੂੰ ਮੁਟਿਆਰਾਂ ਖੁੱਲ੍ਹੇ ਵਾਲਾਂ ਅਤੇ ਲੂਪ ਈਅਰਰਿੰਗਸ ਨਾਲ ਸਟਾਈਲ ਕਰਨਾ ਪਸੰਦ ਕਰ ਰਹੀ ਹੈ ਜੋ ਉਨ੍ਹਾਂ ਨੂੰ ਕੂਲ ਲੁਕ ਦਿੰਦੀ ਹੈ। ਸ਼ਰਟ-ਸਟਾਈਲ ਬੈਲਟਿਡ ਮੈਕਸੀ ਡਰੈੱਸ ਦਾ ਸਾਲਿਡ ਕਲਰ ਮੈਕਸੀ ਆਫਿਸ ਲਈ ਉਪਯੁਕਤ ਹੈ। ਇਸਨੂੰ ਮੁਟਿਆਰਾਂ ਫਲੈਟਸ ਅਤੇ ਸਲੀਕ ਹੇਅਰਬਨ ਨਾਲ ਸਟਾਈਲ ਕਰਨਾ ਪਸੰਦ ਕਰ ਰਹੀਆਂ ਜੋ ਉਨ੍ਹਾਂ ਨੂੰ ਪ੍ਰੋਫੈਸ਼ਨਲ ਲੁਕ ਦਿੰਦੀ ਹੈ। ਹੋਰ ਅਸੈੱਸਰੀਜ਼ ਲੇ ਲੰਬੇ ਨੈੱਕਲੈੱਸ, ਸਟੇਟਮੈਂਟ ਈਅਰਰਿੰਗਸ, ਸਨਗਲਾਸਿਜ਼, ਬੈਲਟ, ਸਕਾਰਫ ਆਦਿ ਮੈਕਸੀ ਡਰੈੱਸ ਨਾਲ ਸ਼ਾਨਦਾਰ ਦਿਖਦੇ ਹਨ। ਪਰਲ ਵਰਕ ਈਅਰਰਿੰਗਸ ਜਾਂ ਮਿਰਰ ਵਰਕ ਝੁਮਕੇ ਪ੍ਰਿੰਟਿਡ ਮੈਕਸੀ ਨਾਲ ਚੰਗੇ ਲਗਦੇ ਹਨ। ਫੁੱਟਵੀਅਰ ਵਿਚ ਇਨ੍ਹਾਂ ਨਾਲ ਫਲੈਟਸ, ਜੁੱਤੀ ਅਤੇ ਸਟ੍ਰੈਪੀ ਸੈਂਡਲ ਮੁਟਿਆਰਾਂ ਨੂੰ ਕੈਜੂਅਲ ਲੁਕ ਦਿੰਦੇ ਹਨ। ਇਨ੍ਹਾਂ ਨਲ ਹੀਲਸ ਜਾਂ ਪਾਰਟੀ ਲੁਕ ਨੂੰ ਗਲੈਮਰ ਬਣਾਉਂਦੇ ਹਨ। ਇਨ੍ਹਾਂ ਨਾਲ ਡੈਨਿਮ ਜੈਕੇਟ, ਸ਼ਰੱਗ ਜਾਂ ਸਟਾਲ ਨਾਲ ਲੇਅਰਿੰਗ ਕਰ ਕੇ ਮੈਕਸੀ ਡਰੈੱਸ ਨੂੰ ਹੋਰ ਸਟਾਈਲਿਸ਼ ਬਣਾਇਆ ਜਾ ਸਕਦਾ ਹੈ। ਡਿਜ਼ਾਈਨ ਮੈਕਸੀ ਨਾਲ ਹੇਅਰ ਸਟਾਈਲ ਵਿਚ ਹਾਈ ਪੋਨੀ, ਸਾਈਡ ਬ੍ਰੈਡ ਅਤੇ ਓਪਨ ਹੇਅਰ ਮੁਟਿਆਰਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਹੋਰ ਜ਼ਿਆਦਾ ਸਟਾਈਲਿਸ਼ ਅਤੇ ਅਟ੍ਰੈਕਟਿਵ ਲੁਕ ਦਿੰਦੇ ਹਨ।
ਖ਼ਰਾਬ ਹੋ ਗਿਆ ਹੈ ਪੇਟ, ਘਬਰਾਓ ਨਾ ਬਸ ਘਰ ਦੀ ਰਸੋਈ 'ਚੋਂ ਕਰੋ ਇਹ ਇਲਾਜ
NEXT STORY