ਮੁੰਬਈ— ਸਾਰਿਆਂ ਦੀ ਸਕਿਨ ਸਮਾਨ ਨਹੀਂ ਹੁੰਦੀ, ਨਾ ਹੀ ਸਕਿਨ 'ਤੇ ਹੁੰਦੇ ਵਾਲ। ਕੁਝ ਔਰਤਾਂ ਦੇ ਚਿਹਰੇ 'ਤੇ ਬਿਲਕੁਲ ਵੀ ਵਾਲ ਨਹੀਂ ਹੁੰਦੇ ਅਤੇ ਕੁਝ ਔਰਤਾਂ ਦੇ ਚਿਹਰੇ 'ਤੇ ਕਾਫੀ ਵਾਲ ਹੁੰਦੇ ਹਨ। ਇਨ੍ਹਾਂ ਵਾਲਾਂ ਨੂੰ ਹਟਾਉਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸੇ ਲਈ ਔਰਤਾਂ ਵੈਕਸ ਅਤੇ ਥਰੈਡਿੰਗ ਕਰਵਾਉਂਦੀਆਂ ਹਨ। ਇਹ ਸਭ ਕਰਨਾ ਤਾਂ ਠੀਕ ਹੈ ਪਰ ਇਹ ਉਪਾਅ ਕਰਨ ਤੋਂ ਪਹਿਲਾਂ ਕੁਝ ਚੀਜ਼ਾਂ ਜਾਣ ਲੈਣੀਆਂ ਚਾਹੀਦੀਆਂ ਹਨ।
1. ਵਾਲਾਂ ਦੀ ਲੰਬਾਈ ਚੰਗੀ ਤਰ੍ਹਾਂ ਜਾਂਚ ਲਓ
ਵਾਲਾਂ 'ਤੇ ਵੈਕਸ ਕਰਾਉਣ ਤੋਂ ਪਹਿਲਾਂ ਉਨ੍ਹਾਂ ਦੀ ਲੰਬਾਈ ਦਾ ਧਿਆਨ ਰੱਖੋ। ਜੇ ਵਾਲ ਲੰਬੇ ਹਨ ਤਾਂ ਉਨ੍ਹਾਂ ਨੂੰ ਵੈਕਸ ਨਾਲ ਹਟਵਾਓ। ਥਰੈੱਡ ਨਾਲ ਕੱਢਣ 'ਤੇ ਦਰਦ ਜ਼ਿਆਦਾ ਹੋਵੇਗਾ।
2. ਵੈਕਸ ਦੀ ਕੁਆਲਿਟੀ ਹੋਵੇ ਚੰਗੀ
ਵੈਕਸ ਦੀ ਕੁਆਲਿਟੀ ਦੀ ਜਾਂਚ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਚਿਹਰੇ ਦੀ ਸਕਿਨ ਬਹੁਤ ਸੰਵੇਦਨਸ਼ੀਲ ਹੁੰਦੀ ਹੈ।
3. ਦਰਦ ਸਹਿਣ ਲਈ ਰਹੋ ਤਿਆਰ
ਸਰੀਰ ਦੇ ਬਾਕੀ ਹਿੱਸਿਆਂ ਨਾਲੋਂ ਜ਼ਿਆਦਾ ਦਰਦ ਚਿਹਰੇ 'ਤੇ ਵੈਕਸ ਕਰਵਾਉਣ ਨਾਲ ਹੁੰਦਾ ਹੈ। ਇਸ ਗੱਲ ਦਾ ਧਿਆਨ ਰੱੱਖਣਾ ਚਾਹੀਦਾ ਹੈ।
4. ਚਿਹਰੇ ਦਾ ਲਾਲ ਹੋ ਜਾਣਾ
ਵੈਕਸ ਨਾਲ ਬਹੁਤ ਸਾਰੇ ਵਾਲ ਇੱਕਠੇ ਨਿਕਲਦੇ ਹਨ। ਇਸ ਲਈ ਪ੍ਰਭਾਵਿਤ ਜਗ੍ਹਾ ਲਾਲ ਹੋ ਜਾਂਦੀ ਹੈ।
ਬਲੱਡ ਗਰੁੱਪ ਤੋਂ ਜਾਣੋ, ਤੁਹਾਡੀ ਸਕਿਨ ਲਈ ਕੀ ਹੈ ਬੈਸਟ
NEXT STORY