ਮੁੰਬਈ— ਕੀ ਤੁਹਾਨੂੰ ਪਤਾ ਹੈ ਕਿ ਚਿਹਰੇ ਦੀ ਦੇਖਭਾਲ ਸਕਿਨ ਟਾਈਪ ਮੁਤਾਬਕ ਹੀ ਨਹੀਂ ਬਲਕਿ ਬਲੱਡ ਗਰੁੱਪ ਮੁਤਾਬਕ ਨਾਲ ਵੀ ਹੁੰਦੀ ਹੈ। ਸਾਰੇ ਬਲੱਡ ਗਰੁੱਪਾਂ ਲਈ ਵੱਖ-ਵੱਖ ਸਕਿਨ ਪ੍ਰੋਡਕਟ ਦੱਸੇ ਗਏ ਹਨ। ਤਾਂ ਜੋ ਤੁਹਾਡੇ ਬਿਊਟੀ ਪ੍ਰੋਡਕਟਸ ਤੁਹਾਨੂੰ ਚੰਗੇ ਨਤੀਜੇ ਦੇ ਸਕਣ। ਇਸ ਲਈ ਅੱਜ ਅਸੀਂ ਤੁਹਾਨੂੰ ਬਲੱਡ ਗਰੁੱੱਪ ਦੀਆਂ ਸਕਿਨ ਨਾਲ ਜੁੜੀਆਂ ਕੁਝ ਗੱਲਾਂ ਬਾਰੇ ਦੱਸ ਰਹੇ ਹਾਂ।
1. ਗਰੁੱਪ ਏ
ਇਸ ਗਰੁੱਪ ਵਾਲਿਆਂ ਦੇ ਸਕਿਨ ਮੁਸਾਮ ਕਾਫੀ ਛੋਟੇ ਹੁੰਦੇ ਹਨ, ਜਿਸ ਕਾਰਨ ਉਨ੍ਹਾਂ ਦੇ ਚਿਹਰੇ 'ਤੇ ਪਸੀਨੇ ਅਤੇ ਫੈਟ ਜਿਹੀਆਂ ਪਰੇਸ਼ਾਨੀਆਂ ਨਹੀਂ ਹੁੰਦੀਆਂ। ਮੇਕਅੱਪ ਕਰਨ ਮਗਰੋਂ ਵੀ ਇਨ੍ਹਾਂ ਨੂੰ ਸਕਿਨ ਸੰਬੰਧੀ ਪਰੇਸ਼ਾਨੀਆਂ ਘੱਟ ਹੁੰਦੀਆਂ ਹਨ। ਮਤਲਬ ਇਸ ਗਰੁੱਪ ਵਾਲੀਆਂ ਕੁੜੀਆਂ ਕਾਸਮੇਟਿਕ ਪ੍ਰੋਡਕਟਸ ਦੀ ਵਰਤੋਂ ਆਜ਼ਾਦੀ ਨਾਲ ਕਰ ਸਕਦੀਆਂ ਹਨ।
ਕੀ ਹੈ ਸਭ ਤੋਂ ਬੈਸਟ
ਬਲੱਡ ਏ ਗਰੁੱਪ ਲਈ ਓਲਿਵ ਤੇਲ ਦੱਸਿਆ ਗਿਆ ਹੈ। ਇਹ ਤੇਲ ਸਕਿਨ ਨੂੰ ਮੁਲਾਇਮ ਅਤੇ ਨਰਮ ਬਣਾਈ ਰੱਖਦਾ ਹੈ। ਨਾਲ ਹੀ ਝੁਰੜੀਆਂ ਦੀ ਪਰੇਸ਼ਾਨੀ ਵੀ ਦੂਰ ਰਹਿੰਦੀ ਹੈ।
2. ਗਰੁੱਪ ਬੀ
ਇਸ ਗਰੁੱਪ ਦੀਆਂ ਕੁੜੀਆਂ ਦੀ ਸਕਿਨ ਸੰਵੇਦਨਸ਼ੀਲ ਹੁੰਦੀ ਹੈ, ਜਿਸ ਕਾਰਨ ਮੌਸਮ ਅਤੇ ਤਾਪਮਾਨ 'ਚ ਬਦਲਾਅ ਆਉਣ ਦਾ ਅਸਰ ਇਨ੍ਹਾਂ ਦੇ ਚਿਹਰੇ 'ਤੇ ਨਜ਼ਰ ਆਉਂਦਾ ਹੈ। ਇਨ੍ਹਾਂ ਕੁੜੀਆਂ ਦੀ ਸਕਿਨ ਦਾ pH ਪੱਧਰ 4.8 ਅਤੇ 5.8 ਤੱਕ ਹੁੰਦਾ ਹੈ। ਇਸੇ ਕਾਰਨ ਇਨ੍ਹਾਂ ਨੂੰ pH ਵਾਲੇ ਪ੍ਰੋਡਕਟਸ ਨਾ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਨ੍ਹਾਂ ਪ੍ਰੋਡਕਟਸ ਦੀ ਵਰਤੋਂ ਨਾਲ ਸਕਿਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
ਕੀ ਹੈ ਸਭ ਤੋਂ ਬੈਸਟ
ਗਰੁੱਪ ਬੀ ਵਾਲੀਆਂ ਕੁੜੀਆਂ ਲਈ ਮਾਈਲਡ ਪ੍ਰੋਡਕਟ ਬਿਹਤਰ ਹੁੰਦੇ ਹਨ ਕਿਉਂਕਿ ਹਾਰਡ ਫੇਸ ਕਲੀਜੰਰ ਜਾਂ ਸਕਰਬ ਨਾਲ ਸਕਿਨ ਸੰਬੰਧੀ ਸਮੱਸਿਆ ਹੋ ਸਕਦੀ ਹੈ।
3. ਗਰੁੱਪ AB
ਇਸ ਰੇਅਰ ਬਲੱਡ ਗਰੁੱਪ ਵਾਲਿਆਂ ਦੀ ਸਕਿਨ ਕਾਫੀ ਮਜ਼ਬੂਤ ਹੁੰਦੀ ਹੈ ਮਤਲਬ ਇਨਾਂ ਦੀ ਸਕਿਨ ਨੂੰ ਬਦਲਦਾ ਮੌਸਮ ਅਤੇ ਤਾਪਮਾਨ ਨੁਕਸਾਨ ਨਹੀਂ ਪਹੁੰਚਾ ਸਕਦਾ। ਪਰ ਇਸ ਗਰੁੱਪ ਦੀਆਂ ਕੁਡੀਆਂ ਦੇ ਚਿਹਰੇ 'ਤੇ ਏਜਿੰਗ ਕਾਫੀ ਜਲਦੀ ਦਿਖਾਈ ਦੇਣ ਲੱਗਦੀ ਹੈ। ਇਸ ਲਈ ਇਨ੍ਹਾਂ ਨੂੰ ਏਗ ਵਾਈਟ ਫੇਸ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਬਲੱਡ ਗਰੁੱਪ 'ਚ ਚਿਹਰੇ ਅਤੇ ਸਰੀਰ ਦੇ ਬਾਕੀ ਹਿੱਸਿਆਂ ਦੇ ਰੰਗ 'ਚ ਫਰਕ ਹੁੰਦਾ ਹੈ। ਜਿਸ ਕਾਰਨ ਇਨ੍ਹਾਂ ਨੂੰ ਆਪਣੇ ਚਿਹਰੇ ਅਤੇ ਸਰੀਰ ਨੂੰ ਮੇਕਅੱਪ ਨਾਲ ਬਰਾਬਰ ਟੋਨ ਦੇਣ 'ਚ ਮੁਸ਼ਕਲ ਹੁੰਦੀ ਹੈ।
ਕੀ ਹੈ ਸਭ ਤੋਂ ਬੈਸਟ
ਏਜਿੰਗ ਲਈ ਏਗ ਵਾਈਟ ਫੇਸ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ।
4. ਗਰੁੱਪ O
ਇਸ ਗਰੁੱਪ ਦੀਆਂ ਕੁੜੀਆਂ ਨੂੰ ਜ਼ਿਆਦਾ ਆਰਾਮ ਦੀ ਲੋੜ ਹੁੰਦੀ ਹੈ ਕਿਉਂਕਿ ਇਨ੍ਹਾਂ ਲਈ ਰੋਜ਼ਾਨਾ ਰਾਤ ਨੂੰ ਅੱਠ ਘੰਟੇ ਦੀ ਨੀਂਦ ਅਤੇ ਦਿਨ 'ਚ ਘੱਟ ਤੋਂ ਘੱਟ 30 ਮਿੰਟ ਦੇ ਆਰਾਮ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਉਨ੍ਹਾਂ ਦੇ ਸਕਿਨ ਮੁਸਾਮ ਵੱਧਦੇ ਨਹੀਂ ਅਤੇ ਸਕਿਨ ਖੁਸ਼ਕ ਨਹੀਂ ਹੁੰਦੀ। ਮਤਲਬ ਘੱਟ ਆਰਾਮ ਅਤੇ ਨੀਂਦ ਇਨ੍ਹਾਂ ਦੀ ਸਕਿਨ ਲਈ ਚੰਗੀ ਨਹੀਂ। ਇਸ ਗਰੁੱਪ ਵਾਲੀਆਂ ਕੁੜੀਆਂ ਨੂੰ ਫੋਮ ਬੇਸਡ ਫੇਸ਼ੀਅਲ ਕਲੀਜੰਰ ਨਹੀਂ ਵਰਤਣੇ ਚਾਹੀਦੇ। ਇਸ ਨਾਲ ਸਕਿਨ ਖੁਸ਼ਕ ਹੁੰਦੀ ਹੈ।
ਕੀ ਹੈ ਸਭ ਤੋਂ ਬੈਸਟ
ਇਸ ਬਲੱਡ ਗਰੁੱਪ ਵਾਲਿਆਂ ਨੂੰ ਟੈਨਿੰਗ ਅਤੇ ਸਨ ਬਰਨ ਦੀ ਪਰੇਸ਼ਾਨੀ ਬਹੁਤ ਜਲਦੀ ਹੁੰਦੀ ਹੈ। ਇਸ ਲਈ ਸਨਸਕਰੀਨ ਜ਼ਰੂਰ ਲਗਾਉਣੀ ਚਾਹੀਦੀ ਹੈ।
ਚਿਹਰੇ ਦੇ ਦਾਗ ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਵਰਤੋ ਇਹ ਨੁਸਖਾ
NEXT STORY