ਨਵੀਂ ਦਿੱਲੀ— ਗਰਮੀਆਂ ਦੇ ਮੌਸਮ 'ਚ ਚਮੜੀ ਬਹੁਤ ਤੇਲ ਵਾਲੀ ਹੋ ਜਾਂਦੀ ਹੈ। ਜਿਸ ਦੇ ਨਾਲ ਚਿਹਰੇ 'ਤੇ ਪਿੰਪਲ ਹੋ ਜਾਂਦੇ ਹਨ। ਚਿਹਰੇ ਤੇ ਹੋਣ ਵਾਲੇ ਇਹ ਮੁਹਾਸੇ ਤਾਂ ਠੀਕ ਹੋ ਜਾਂਦੇ ਹਨ ਪਰ ਚਮੜੀ 'ਤੇ ਛੋਟੇ-ਛੋਟੇ ਗੱਢੇ ਪੈ ਜਾਂਦੇ ਹਨ। ਜਿਨ੍ਹਾਂ ਨੂੰ ਰੋਮ ਛਿੱਦਰ ਵੀ ਕਿਹਾ ਜਾਂਦਾ ਹੈ। ਉਮਰ ਦੇ ਨਾਲ ਇਹ ਵੱਡੇ ਹੋ ਜਾਂਦੇ ਹਨ। ਜਿਸ ਦੇ ਨਾਲ ਚਿਹਰੇ ਦੀ ਖੂਬਸੂਰਤੀ ਖਰਾਬ ਹੋ ਜਾਂਦੀ ਹੈ। ਇਸ ਤੋਂ ਇਲਾਵਾ ਗਲਤ ਮਸਾਜ ਅਤੇ ਤਲੇ ਹੋਇਆ ਭੋਜਨ ਖਾਣ ਨਾਲ ਵੀ ਇਹ ਵੱਧ ਜਾਂਦੇ ਹਨ। ਤੁਸੀਂ ਚਿਹਰੇ 'ਤੇ ਪਏ ਇਨ੍ਹਾਂ ਪੋਰਸਾਂ ਨੂੰ ਬੰਦ ਕਰਨ ਦੇ ਲਈ ਕੁਝ ਘਰੇਲੂ ਨੁਸਖੇ ਵੀ ਅਪਣਾ ਸਕਦੀ ਹੋ।
1. ਅੰਡਾ ਅਤੇ ਨਿੰਬੂ
ਚਿਹਰੇ ਦੋ ਰੋਮ ਛਿੱਦਰਾ ਨੂੰ ਬੰਦ ਕਰਨ ਦੇ ਲਈ ਅੰਡੇ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਲਈ 2 ਅੰਡਿਆਂ ਦੇ ਸਫੇਦ ਭਾਗ 'ਚ 1 ਨਿੰਬੂ ਦਾ ਰਸ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ। ਇਸ ਨੂੰ ਸਕਰਬਰ ਦੀ ਤਰ੍ਹਾਂ ਚਿਹਰੇ 'ਤੇ ਇਸਤੇਮਾਲ ਕਰੋ। 30 ਮਿੰਟਾ ਤੱਕ ਸਕਰਬ ਕਰਨ ਤੋਂ ਬਾਅਦ ਚਿਹਰੇ ਨੂੰ ਥੋੜ੍ਹੇ ਗਰਮ ਪਾਣੀ ਨਾਲ ਧੋ ਲਓ। ਦਿਨ 'ਚ 2 ਵਾਰ ਇਸ ਨੂੰ ਚਿਹਰੇ 'ਤੇ ਇਸਤੇਮਾਲ ਕਰਨ ਨਾਲ ਕਾਫੀ ਫਾਇਦਾ ਹੁੰਦਾ ਹੈ।
2. ਬਰਫ
ਰੋਮ ਛਿੱਦਰਾ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਬਰਫ ਦਾ ਇਸਤੇਮਾਲ ਵੀ ਕਰ ਸਕਦੇ ਹੋ। ਇਸ ਲਈ ਬਰਫ ਦੇ ਟੁਕੜੇ ਨੂੰ ਤੋਲਿਏ 'ਚ ਲਪੇਟ ਕੇ ਚਿਹਰੇ 'ਤੇ ਲਗਾਓ। ਰੋਜ਼ਾਨਾ ਦੇ ਤਿੰਨ ਵਾਰ ਇਸ ਨੂੰ ਚਿਹਰੇ 'ਤੇ ਲਗਾਉਣ ਨਾਲ ਰੋਮ ਛਿੱਦਰ ਬੰਦ ਹੋ ਜਾਣਗੇ।
3. ਬੇਕਿੰਗ ਸੋਡਾ
ਬੇਕਿੰਗ ਸੋਡੇ ਨਾਲ ਵੀ ਚਿਹਰੇ ਦੇ ਪੋਰਸਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਇਸ ਲਈ 2 ਚਮਚ ਸੋਡੇ 'ਚ ਗਰਮ ਪਾਣੀ ਮਿਲਾਓ ਅਤੇ ਇਕ ਲੇਪ ਤਿਆਰ ਕਰ ਲਓ। ਇਸ ਨੂੰ ਚਿਹਰੇ 'ਤੇ ਕੁਝ ਸਮੇਂ ਲਈ ਲਗਾ ਕੇ ਰੱਖੋ। ਸੁੱਕਣ ਤੋਂ ਬਾਅਦ ਠੰਡੇ ਪਾਣੀ ਨਾਲ ਚਿਹਰਾ ਧੋ ਲਓ।
ਪਤੀ-ਪਤਨੀ ਦੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਕਰੋ ਅਜਿਹੇ ਕੰਮ
NEXT STORY