ਵੈੱਬ ਡੈਸਕ- ਭਾਰਤੀ ਪਹਿਰਾਵੇ ਵਿਚ ਸਾੜ੍ਹੀ ਦਾ ਸਥਾਨ ਹਮੇਸ਼ਾ ਤੋਂ ਸਭ ਤੋਂ ਖਾਸ ਰਿਹਾ ਹੈ। ਸਾੜ੍ਹੀ ਨਾ ਸਿਰਫ਼ ਔਰਤਾਂ ਦੀ ਪਛਾਣ ਹੈ, ਸਗੋਂ ਇਹ ਮੁਟਿਆਰਾਂ ਦੀ ਵੀ ਪਹਿਲੀ ਪਸੰਦ ਰਹੀ ਹੈ। ਭਾਰਤੀ ਸੱਭਿਆਚਾਰ ਵਿਚ ਸਾੜ੍ਹੀ ਨੂੰ ਸੁੰਦਰਤਾ, ਸਾਦਗੀ ਅਤੇ ਰਵਾਇਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹੋ ਵਜ੍ਹਾ ਹੈ ਕਿ ਇੰਡੀਅਨ ਡਰੈੱਸ ਵਿਚ ਸਾੜ੍ਹੀ ਨੂੰ ਹਮੇਸ਼ਾ ਪਹਿਲ ਦਿੱਤੀ ਜਾਂਦੀ ਹੈ ਅਤੇ ਔਰਤਾਂ ਹਰ ਮੌਕੇ ’ਤੇ ਸਾੜ੍ਹੀ ਪਹਿਨਣਾ ਪਸੰਦ ਕਰਦੀਆਂ ਹਨ।
ਸਾੜ੍ਹੀਆਂ ਵਿਚ ਕਈ ਤਰ੍ਹਾਂ ਦੀਆਂ ਵਰਾਇਟੀਆਂ ਵੇਖੀਆਂ ਜਾ ਸਕਦੀਆਂ ਹਨ, ਜਿਵੇਂ ਬਨਾਰਸੀ ਸਿਲਕ, ਕਾਟਨ, ਖਾਦੀ ਅਤੇ ਚੰਦੇਰੀ, ਪਰ ਜਦੋਂ ਗੱਲ ਬਨਾਰਸੀ ਸਾੜ੍ਹੀ ਦੀ ਆਉਂਦੀ ਹੈ ਤਾਂ ਇਹ ਹਰ ਔਰਤ ਦੇ ਦਿਲ ਦੀ ਪਸੰਦ ਬਣ ਜਾਂਦੀ ਹੈ। ਬਨਾਰਸੀ ਸਾੜ੍ਹੀ ਨੂੰ ਖਾਸ ਤੌਰ ’ਤੇ ਇਸ ਲਈ ਪਸੰਦ ਕੀਤਾ ਜਾਂਦਾ ਹੈ, ਕਿਉਂਕਿ ਇਹ ਪਹਿਨਣ ਵਾਲੀ ਨੂੰ ਰਾਇਲ ਅਤੇ ਸ਼ਾਹੀ ਟੱਚ ਦਿੰਦੀ ਹੈ। ਬਨਾਰਸੀ ਸਾੜ੍ਹੀ ਵਿਚ ਤਰ੍ਹਾਂ-ਤਰ੍ਹਾਂ ਦੇ ਰੰਗ ਅਤੇ ਡਿਜ਼ਾਈਨ ਵੇਖੇ ਜਾ ਸਕਦੇ ਹਨ, ਜਿਨ੍ਹਾਂ ਨੂੰ ਨਿਊ ਬ੍ਰਾਈਡਲ ਔਰਤਾਂ ਅਤੇ ਮੁਟਿਆਰਾਂ ਵੱਡੇ ਸ਼ੌਕ ਨਾਲ ਪਹਿਨਣਾ ਪਸੰਦ ਕਰਦੀਆਂ ਹਨ। ਇਨ੍ਹਾਂ ਸਾਰਿਆਂ ਵਿਚ ਬਲੈਕ ਅਤੇ ਗੋਲਡਨ ਦਾ ਕੋਂਬੋ ਹਮੇਸ਼ਾ ਤੋਂ ਟ੍ਰੈਂਡ ਵਿਚ ਰਿਹਾ ਹੈ।

ਬਲੈਕ ਬੇਸ ’ਤੇ ਗੋਲਡਨ ਜ਼ਰੀ ਵਰਕ ਵਾਲੀ ਬਨਾਰਸੀ ਸਾੜ੍ਹੀ ਆਪਣੇ ਆਪ ਵਿਚ ਇਕ ਸਟੇਟਮੈਂਟ ਪੀਸ ਹੈ। ਬਲੈਕ ਕਲਰ ਜਿੱਥੇ ਕਲਾਸ ਅਤੇ ਐਲੀਗੈਂਸ ਨੂੰ ਦਿਖਾਉਂਦਾ ਹੈ, ਉੱਥੇ ਹੀ ਗੋਲਡਨ ਜ਼ਰੀ ਦਾ ਬਾਰੀਕ ਕੰਮ ਉਸ ਨੂੰ ਸ਼ਾਹੀ ਲੁੱਕ ਦਿੰਦਾ ਹੈ। ਇਹੋ ਕਾਰਨ ਹੈ ਕਿ ਬਨਾਰਸੀ ਸਾੜ੍ਹੀ ਨੂੰ ਚਾਰ ਚੰਦ ਲਗਾਉਣ ਵਿਚ ਬਲੈਕ-ਗੋਲਡਨ ਕੰਬੀਨੇਸ਼ਨ ਦਾ ਵੱਡਾ ਰੋਲ ਹੈ। ਅੱਜਕੱਲ ਔਰਤਾਂ ਨੂੰ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਅਤੇ ਪੈਟਰਨ ਵਿਚ ਬਲੈਕ ਬੇਸ ’ਤੇ ਗੋਲਡਨ ਵਰਕ ਵਾਲੀਆਂ ਬਨਾਰਸੀ ਸਾੜ੍ਹੀਆਂ ਵੇਖਣ ਨੂੰ ਮਿਲ ਰਹੀਆਂ ਹਨ। ਕਿਤੇ ਪੂਰੀ ਸਾੜ੍ਹੀ ਵਿਚ ਛੋਟੀ-ਛੋਟੀ ਬੂਟੀ ਹੈ ਤਾਂ ਕਿਤੇ ਵੱਡੇ ਫਲੋਰਲ ਮੋਟਿਫ। ਬਾਰਡਰ ’ਤੇ ਹੈਵੀ ਜ਼ਰੀ ਦਾ ਕੰਮ ਸਾੜ੍ਹੀ ਦੀ ਸੁੰਦਰਤਾ ਨੂੰ ਹੋਰ ਵਧਾ ਦਿੰਦਾ ਹੈ।
ਸਾੜ੍ਹੀ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਨੂੰ ਹਰ ਉਮਰ ਦੀਆਂ ਔਰਤਾਂ ਪਹਿਨ ਸਕਦੀਆਂ ਹਨ। ਸਟਾਈਲਿੰਗ ਦੀ ਗੱਲ ਕਰੀਏ ਤਾਂ ਇਸ ਦੇ ਨਾਲ ਬਲਾਊਜ਼ ਵਿਚ ਵੀ ਔਰਤਾਂ ਕੋਲ ਕਾਫ਼ੀ ਆਪਸ਼ਨ ਰਹਿੰਦੇ ਹਨ। ਕੁਝ ਔਰਤਾਂ ਗੋਲਡਨ ਬਲਾਊਜ਼ ਨਾਲ ਇਸ ਨੂੰ ਕੈਰੀ ਕਰਦੀਆਂ ਹਨ ਤਾਂ ਕੁਝ ਬਲੈਕ ਬਲਾਊਜ਼ ਚੁਣਦੀਆਂ ਹਨ। ਉੱਥੇ ਹੀ ਕੁਝ ਫੈਸ਼ਨ ਲਵਰ ਮੈਚਿੰਗ ਬਲੈਕ-ਗੋਲਡਨ ਕੰਟ੍ਰਾਸਟ ਵਾਲੇ ਬਲਾਊਜ਼ ਨੂੰ ਸਟਾਈਲ ਕਰਨਾ ਪਸੰਦ ਕਰਦੀਆਂ ਹਨ। ਸਾੜ੍ਹੀ ਦੇ ਨਾਲ ਪੋਟਲੀ ਬੈਗ ਜਾਂ ਸਟੋਨ ਵਰਕ ਵਾਲਾ ਕਲਚ ਲੁੱਕ ਨੂੰ ਕੰਪਲੀਟ ਕਰਦਾ ਹੈ। ਨਾਲ ਹੀ ਹਾਈ ਹੀਲਜ਼, ਗੋਲਡ ਜਿਊਲਰੀ ਅਤੇ ਹਲਕਾ ਮੇਕਅਪ ਇਸ ਸਾੜ੍ਹੀ ਨੂੰ ਹੋਰ ਵੀ ਸੁੰਦਰ ਬਣਾ ਦਿੰਦਾ ਹੈ।
ਵਿਆਹ, ਰਿਸੈਪਸ਼ਨ, ਪਾਰਟੀ ਜਾਂ ਫੈਸਟੀਵਲ ਹਰ ਜਗ੍ਹਾ ਬਲੈਕ ਗੋਲਡਨ ਬਨਾਰਸੀ ਸਾੜ੍ਹੀ ਦਾ ਜਲਵਾ ਵੇਖਣ ਨੂੰ ਮਿਲਦਾ ਹੈ। ਇਹ ਸਾੜ੍ਹੀ ਘੱਟ ਜਿਊਲਰੀ ਵਿਚ ਵੀ ਰਿਚ ਲੁੱਕ ਦਿੰਦੀ ਹੈ ਅਤੇ ਭੀੜ ਵਿਚ ਅੱਡ ਪਛਾਣ ਦਿਵਾਉਂਦੀ ਹੈ। ਸਦੀਆਂ ਤੋਂ ਸਾੜ੍ਹੀ ਔਰਤਾਂ ਦੀ ਸ਼ਾਨ ਰਹੀ ਹੈ ਅਤੇ ਬਨਾਰਸੀ ਸਾੜ੍ਹੀ ਇਸ ਸ਼ਾਨ ਨੂੰ ਦੁਗਣਾ ਕਰ ਦਿੰਦੀ ਹੈ। ਬਲੈਕ ਬੇਸ ’ਤੇ ਗੋਲਡਨ ਵਰਕ ਵਾਲੀ ਬਨਾਰਸੀ ਸਾੜ੍ਹੀ ਸਿਰਫ਼ ਇਕ ਕੱਪੜਾ ਨਹੀਂ, ਸਗੋਂ ਸਟਾਈਲ ਅਤੇ ਰਵਾਇਤ ਦਾ ਸੰਗਮ ਹੈ। ਇਹੋ ਵਜ੍ਹਾ ਹੈ ਕਿ ਇਹ ਟ੍ਰੈਂਡ ਕਦੇ ਪੁਰਾਣਾ ਨਹੀਂ ਹੁੰਦਾ ਅਤੇ ਹਮੇਸ਼ਾ ਸਦਾਬਹਾਰ ਬਣਿਆ ਰਹਿੰਦਾ ਹੈ।
‘ਸੀਕੁਇਨਸ ਆਊਟਫ਼ਿਟਸ’ ਬਣੇ ਪਾਰਟੀ ਦਾ ਸਭ ਤੋਂ ਚਮਕਦਾ ਟ੍ਰੈਂਡ
NEXT STORY