ਨਵੀਂ ਦਿੱਲੀ- ਟਮਾਟਰ ਨਾ ਸਿਰਫ ਖਾਣੇ ਦਾ ਸਵਾਦ ਵਧਾਉਂਦਾ ਹੈ ਸਗੋਂ ਇਹ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੈ। ਉਧਰ ਟਮਾਟਰ ਜੈੱਲ ਦੀ ਵਰਤੋਂ ਫੇਸ ਕਲੀਨਅਪ ਕਰਨ ਦਾ ਵੀ ਕੰਮ ਕਰਦੀ ਹੈ। ਟਮਾਟਰ ਦੇ ਗੂਦੇ ਦੀ ਵਰਤੋਂ ਸਕਿਨ ਨੂੰ ਚਮਕਦਾਰ ਬਣਾਉਣ 'ਚ ਕੀਤੀ ਜਾਂਦੀ ਹੈ। ਨਾਲ ਹੀ ਇਸ ਨਾਲ ਕਿੱਲ ਮੁਹਾਸੇ, ਐਕਸਫੋਲੀਏਟ, ਐਂਟੀ-ਏਜਿੰਗ ਸਮੱਸਿਆ ਅਤੇ ਡੈੱਡ ਸਕਿਨ ਸੈਲਸ ਕੱਢਣ 'ਚ ਵੀ ਮਦਦ ਮਿਲਦੀ ਹੈ। ਚਲੋਂ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਟਮਾਟਰ ਜੈੱਲ ਦੀ ਵਰਤੋਂ ਕਰਨ ਦਾ ਤਰੀਕਾ ਅਤੇ ਫਾਇਦੇ...
ਟਮਾਟਰ ਜੈੱਲ ਬਣਾਉਣ ਦਾ ਤਰੀਕਾ
ਟਮਾਟਰ ਦਾ ਪਾਊਡਰ- 2 ਚਮਚੇ
ਐਲੋਵੀਰਾ ਜੈੱਲ- 4 ਚਮਚੇ
ਲੈਮਨ ਐਸੇਂਸ਼ੀਅਲ- 4-5 ਡਰਾਪ
ਟੀ ਟ੍ਰੀ ਆਇਲ-3-4 ਡਰਾਪ
ਵਿਟਾਮਿਨ ਈ ਕੈਪਸੂਲ- 1
ਬਣਾਉਣ ਦਾ ਤਰੀਕਾ
ਇਸ ਦੇ ਲਈ ਸਾਰੀ ਸਮੱਗਰੀ ਨੂੰ ਇਕ ਕੌਲੀ 'ਚ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਹੁਣ ਇਸ ਨੂੰ ਇਕ ਏਅਰ ਟਾਈਟ ਕੰਟੇਨਰ 'ਚ ਸਟੋਰ ਕਰਕੇ ਰੱਖ ਲਓ। ਹੁਣ ਲੋੜ ਪੈਣ 'ਤੇ ਇਸ ਨੂੰ ਫੇਸ ਕਲੀਨਅਪ ਦੀ ਤਰ੍ਹਾਂ ਵਰਤੋਂ ਕਰੋ।
ਟਮਾਟਰ ਜੈੱਲ ਲਗਾਉਣ ਦਾ ਤਰੀਕਾ
-ਸਭ ਤੋਂ ਪਹਿਲਾ ਫੇਸਵਾਸ਼, ਗੁਲਾਬ ਜਲ ਜਾਂ ਐਲੋਵੀਰਾ ਜੈੱਲ ਨਾਲ ਚਿਹਰੇ ਨੂੰ ਚੰਗੀ ਤਰ੍ਹਾਂ ਨਾਲ ਸਾਫ ਕਰੋ।
-ਹੁਣ ਤਿਆਰ ਜੈੱਲ ਨਾਲ ਹਲਕੇ ਹੱਥਾਂ ਨਾਲ ਸਰਕੁਲੇਸ਼ਨ ਮੋਸ਼ਨ 'ਚ 5-7 ਮਿੰਟ ਤੱਕ ਚਿਹਰੇ ਦੀ ਮਾਲਿਸ਼ ਕਰੋ।
-ਇਸ ਨੂੰ ਘੱਟ ਤੋਂ ਘੱਟ 15 ਮਿੰਟ ਲਈ ਛੱਡ ਦਿਓ ਅਤੇ ਫਿਰ ਕੋਸੇ ਪਾਣੀ ਨਾਲ ਧੋ ਲਓ।
ਬਿਹਤਰ ਰਿਜ਼ਲਟ ਪਾਉਣ ਲਈ ਹਫਤੇ 'ਚ ਘੱਟ ਤੋਂ ਘੱਟ 2-3 ਵਾਰ ਇਸ ਨਾਲ ਕਲੀਨਅਪ ਕਰੋ।
ਟਮਾਟਰ ਜੈੱਲ ਦੇ ਫਾਇਦੇ
-ਨਿਯਮਿਤ ਟਮਾਟਰ ਜੈੱਲ ਨਾਲ ਚਿਹਰੇ ਦੀ ਮਾਲਿਸ਼ ਕਰਨ ਨਾਲ ਟੈਨਿੰਗ ਰਿਮੂਵ ਹੁੰਦੀ ਹੈ ਅਤੇ ਸਕਿਨ ਗਲੋਅ ਕਰਦੀ ਹੈ।
-ਸਰਦੀਆਂ 'ਚ ਡਰਾਈ ਸਕਿਨ ਦੀ ਸਮੱਸਿਆ ਰਹਿੰਦੀ ਹੈ ਤਾਂ ਟਮਾਟਰ ਨਾਲ ਮਾਲਿਸ਼ ਕਰਨਾ ਫਾਇਦੇਮੰਦ ਸਾਬਤ ਹੋ ਸਕਦਾ ਹੈ। ਉਸ ਨਾਲ ਸਕਿਨ ਨੂੰ ਅੰਦਰ ਤੋਂ ਨਮੀ ਮਿਲਦੀ ਹੈ ਤਾਂ ਉਹ ਡਰਾਈ ਨਹੀਂ ਹੁੰਦੀ।
-ਟਮਾਟਰ ਜੈੱਲ 'ਚ ਇਕ ਚਮਚਾ ਚੌਲਾਂ ਦਾ ਆਟਾ ਮਿਲਾ ਕੇ ਸਕਰੱਬ ਕਰਨ ਨਾਲ ਡੈੱਡ ਸਕਿਨ ਨਿਕਲ ਜਾਂਦੀ ਹੈ ਅਤੇ ਚਿਹਰਾ ਚਮਕ ਵੀ ਕਰਦਾ ਹੈ।
-ਚਮੜੀ ਨੂੰ ਐਕਸਫੋਲੀਏਟ ਕਰਨ ਲਈ ਟਮਾਟਰ ਜੈੱਲ ਨਾਲ ਮਾਲਿਸ਼ ਕਰਨਾ ਫਾਇਦੇਮੰਦ ਹੋ ਸਕਦਾ ਹੈ।
-ਟਮਾਟਰ ਦੀ ਐਂਟੀ-ਏਜਿੰਗ ਪ੍ਰਾਪਰਟੀਜ਼, ਛਾਈਆਂ, ਪਿਗਮੇਟੇਂਸ਼ਨ, ਫਾਈਨ ਲਾਈਨ, ਡਾਰਕ ਸਰਕਲਸ ਵਰਗੀਆਂ ਸਮੱਸਿਆਵਾਂ ਵੀ ਦੂਰ ਰਹਿੰਦੀਆਂ ਹਨ।
Cooking Tips: ਘਰ 'ਚ ਇੰਝ ਬਣਾਓ ਬਾਜ਼ਾਰ ਤੋਂ ਵੀ ਸਵਾਦ ਆਲੂ ਦੀ ਕਚੋਰੀ
NEXT STORY